🔥 TRENDING मुख्यमंत्री योगी आदित्यनाथ ने गोरखपुर... મોડાસા ટાઉન પોલીસ દ્વારા હિતેશભાઇ (હિમ... ਫੰਕਸ਼ਨ ਤੋਂ ਪਰਤਦੇ ਪਰਿਵਾਰ ਨਾਲ ਵਾਪਰਿਆ ਭਿਆਨ... Junior National Badminton Championship... BJP Calls on State to Start Talks with... Government Raises Dearness Allowance b...
19 Nov 2026•
ગુજરાતી मराठी ਪੰਜਾਬੀ বাংলা
Health

ਪੰਜਾਬੀਓ Smog ਨੂੰ ਨਾ ਸਮਝੋ Fog, ਛੋਟੀ ਜਿਹੀ ਲਾਪਰਵਾਹੀ ਪੈ ਸਕਦੀ ਭਾਰੀ, ਮਾਹਿਰਾਂ ਨੇ ਦਿੱਤੀ ਸਲਾਹ

✍️ Reporter: Shamsher Singh 🗓 19 Nov 2026, 06:16 PM 👁 23
Share: 💬 WhatsApp 📘 Facebook 𝕏 Post

ਪੰਜਾਬੀਓ Smog ਨੂੰ ਨਾ ਸਮਝੋ Fog, ਛੋਟੀ ਜਿਹੀ ਲਾਪਰਵਾਹੀ ਪੈ ਸਕਦੀ ਭਾਰੀ, ਮਾਹਿਰਾਂ ਨੇ ਦਿੱਤੀ ਸਲਾਹ

ਪੰਜਾਬੀਓ Smog ਨੂੰ ਨਾ ਸਮਝੋ Fog, ਛੋਟੀ ਜਿਹੀ ਲਾਪਰਵਾਹੀ ਪੈ ਸਕਦੀ ਭਾਰੀ, ਮਾਹਿਰਾਂ ਨੇ ਦਿੱਤੀ ਸਲਾਹ
‎Thursday, Nov 19, 2026।
‎ਤਰਨਤਾਰਨ (need 24)-ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਤਾਪਮਾਨ ’ਚ ਆ ਰਹੀ ਗਿਰਾਵਟ ਅਤੇ ਅਸਮਾਨ ’ਚ ਫੈਲੀ ਸਮੌਗ ਲੋਕਾਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਠੰਢੀਆਂ ਹਵਾਵਾਂ, ਧੂੜ-ਮਿੱਟੀ ਅਤੇ ਹਵਾ ’ਚ ਮੌਜੂਦ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਗਲੇ ’ਚ ਖਰਾਸ਼, ਸੁੱਕੀ ਖੰਘ, ਨੱਕ ਵਗਣ, ਛਿੱਕਾਂ ਆਉਣ, ਸਾਹ ਲੈਣ ’ਚ ਮੁਸ਼ਕਿਲ ਅਤੇ ਛਾਤੀ ’ਚ ਜਕੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ’ਚ ਆ ਰਹੀ ਤਬਦੀਲੀ ਦੌਰਾਨ ਖ਼ਾਸ ਕਰਕੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਦਮਾ, ਐਲਰਜੀ ਜਾਂ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਆਪਣੀ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ।
‎.ਐੱਨ.ਟੀ. ਮਾਹਿਰ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਆਪਣੀ ਰੰਧਾਵਾ ਕਲੀਨਿਕ ਨਜ਼ਦੀਕ ਪਾਸੀ ਮੈਡੀਕਲ ਸਟੋਰ ਤਰਨਤਾਰਨ ਵਿਖੇ ਦੱਸਿਆ ਕਿ ਸਰਦੀ ਅਤੇ ਹਵਾ ਪ੍ਰਦੂਸ਼ਣ ਦੇ ਮੌਸਮ ਵਿਚ ਗਲੇ ਦੀ ਖਰਾਸ਼, ਆਵਾਜ਼ ਬੈਠਣ, ਨਿਗਲਣ ਸਮੇਂ ਦਰਦ, ਟੌਂਸਿਲਾਂ ਦੀ ਸੋਜ, ਨੱਕ ਬੰਦ ਹੋਣ, ਸਾਈਨਸ ਦੀ ਸਮੱਸਿਆ ਅਤੇ ਸੁੱਕੀ ਖੰਘ ਵਰਗੀਆਂ ਤਕਲੀਫ਼ਾਂ ਵਧ ਸਕਦੀਆਂ ਹਨ। ਸਮੌਗ ਵਿਚ ਮੌਜੂਦ ਪ੍ਰਦੂਸ਼ਕ ਗਲੇ ਦੀ ਅੰਦਰਲੀ ਪਰਤ ਵਿਚ ਜਲਣ ਪੈਦਾ ਕਰਦੇ ਹਨ, ਜਿਸ ਨਾਲ ਲਗਾਤਾਰ ਖੰਘ ਅਤੇ ਗਲੇ ਵਿਚ ਕੁਝ ਫਸਿਆ ਹੋਣ ਦਾ ਅਹਿਸਾਸ ਹੋ ਸਕਦਾ ਹੈ। ਅਜਿਹੀਆਂ ਸਮੱਸਿਆਵਾਂ ਤੋਂ ਬਚਾਅ ਲਈ ਕੋਸਾ ਪਾਣੀ ਪੀਣਾ, ਨਮਕ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰਨਾ, ਧੂੜ ਅਤੇ ਧੂੰਏਂ ਤੋਂ ਬਚਣਾ ਅਤੇ ਬਾਹਰ ਨਿਕਲਦੇ ਸਮੇਂ ਚੰਗੀ ਫਿਟਿੰਗ ਵਾਲਾ ਐੱਨ-95 ਮਾਸਕ ਪਾਉਣਾ ਲਾਭਦਾਇਕ ਹੋ ਸਕਦਾ ਹੈ। ਜੇਕਰ ਗਲੇ ਵਿਚ ਤੇਜ਼ ਦਰਦ, ਲਗਾਤਾਰ ਬੁਖਾਰ, ਸਾਹ ਲੈਣ ਜਾਂ ਨਿਗਲਣ ਵਿਚ ਮੁਸ਼ਕਿਲ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਹਰ ਗਲੇ ਦੀ ਇਨਫੈਕਸ਼ਨ ਵਿਚ ਐਂਟੀਬਾਇਓਟਿਕ ਦਵਾਈ ਦੀ ਲੋੜ ਨਹੀਂ ਹੁੰਦੀ, ਇਸ ਲਈ ਆਪਣੇ ਆਪ ਦਵਾਈ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
‎ਦਿਲ ਰੋਗਾਂ ਦੇ ਮਾਹਿਰ ਡਾ. ਅਜੀਤ ਸਿੰਘ ਨੇ ਆਪਣੇ ਅਜੀਤ ਨਰਸਿੰਗ ਹੋਮ ਮਹਿੰਦਰਾ ਐਵੀਨਿਊ ਤਰਨਤਾਰਨ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਦੀ ਦੇ ਮੌਸਮ ਦੌਰਾਨ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਜ਼ਿਆਦਾ ਠੰਢ ਪੈਣ ਨਾਲ ਖ਼ੂਨ ਦੀਆਂ ਨਾੜੀਆਂ ਸੁੰਗੜ ਸਕਦੀਆਂ ਹਨ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਦਿਲ ਉਪਰ ਵਾਧੂ ਦਬਾਅ ਪੈ ਸਕਦਾ ਹੈ। ਪਹਿਲਾਂ ਤੋਂ ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਕੋਲੈਸਟ੍ਰੋਲ ਦੀ ਸਮੱਸਿਆ ਵਾਲੇ ਮਰੀਜ਼ਾਂ ਵਿਚ ਦਿਲ ਦੇ ਦੌਰੇ ਅਤੇ ਹੋਰ ਗੰਭੀਰ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਕਰਕੇ ਬਜ਼ੁਰਗਾਂ ਨੂੰ ਸਵੇਰੇ ਬਹੁਤ ਜਲਦੀ ਅਤੇ ਦੇਰ ਰਾਤ ਕੜਾਕੇ ਦੀ ਠੰਢ ਵਿਚ ਸੈਰ ਕਰਨ ਤੋਂ ਬਚਣਾ ਚਾਹੀਦਾ ਹੈ। ਸਰੀਰ ਨੂੰ ਗਰਮ ਰੱਖਣ ਲਈ ਢੁੱਕਵੇਂ ਕੱਪੜੇ ਪਾਉਣੇ, ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣੀ ਅਤੇ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਸਮੇਂ ਸਿਰ ਲੈਣੀਆਂ ਚਾਹੀਦੀਆਂ ਹਨ। ਛਾਤੀ ਵਿਚ ਦਰਦ ਜਾਂ ਦਬਾਅ, ਅਚਾਨਕ ਸਾਹ ਚੜ੍ਹਨਾ, ਠੰਢਾ ਪਸੀਨਾ ਆਉਣਾ, ਚੱਕਰ ਆਉਣਾ ਜਾਂ ਦਰਦ ਬਾਂਹ ਅਤੇ ਜਬਾੜੇ ਵੱਲ ਫੈਲਣ ਵਰਗੇ ਲੱਛਣ ਦਿਲ ਦੇ ਦੌਰੇ ਦੇ ਸੰਕੇਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਘਰੇਲੂ ਨੁਸਖਿਆਂ ਵਿਚ ਸਮਾਂ ਗੁਆਉਣ ਦੀ ਬਜਾਏ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
📲Get App