अपराध
ਜੇਲ੍ਹ ''ਚ ਬੰਦ ਮੁਸਕਾਨ ਤੇ ਰਵਿਤਾ ਨੇ ਰੱਖਿਆ ਅਹੋਈ ਅਸ਼ਟਮੀ ਦਾ ਵਰਤ ! ਆਪਣੇ ਪਤੀਆਂ ਦੇ ਕਤਲ ਦੀ ਕੱਟ ਰਹੀਆਂ ਸਜ਼ਾ

Sunday, Nov 01, 2026 ।
ਮੇਰਠ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਚੌਧਰੀ ਚਰਨ ਸਿੰਘ ਜ਼ਿਲ੍ਹਾ ਜੇਲ੍ਹ 'ਚ ਬੰਦ 20 ਤੋਂ ਵੱਧ ਮਹਿਲਾ ਕੈਦੀਆਂ ਨੇ ਐਤਵਾਰ ਨੂੰ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਲਈ ਅਹੋਈ ਅਸ਼ਟਮੀ ਦਾ ਵਰਤ ਰੱਖਿਆ। ਵਰਤ ਰੱਖਣ ਵਾਲੀਆਂ ਔਰਤਾਂ 'ਚ ਮੁਸਕਾਨ ਅਤੇ ਰਵਿਤਾ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹਾਲ ਹੀ 'ਚ ਆਪਣੇ ਪਤੀਆਂ ਦੇ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਬ੍ਰਹਮਪੁਰੀ ਦੇ ਇੰਦਰਾ ਨਗਰ ਵਾਸੀ ਸੌਰਭ ਰਾਜਪੂਤ ਦੇ ਕਤਲ ਦੇ ਮਾਮਲੇ 'ਚ ਪਿਛਲੇ ਮਹੀਨੇ ਮੌਤ ਦੀ ਸਜ਼ਾ ਸੁਣਾਏ ਜਾਣ ਮਗਰੋਂ ਜੇਲ੍ਹ 'ਚ ਬੰਦ ਮੁਸਕਾਨ ਨੇ ਆਪਣੀਆਂ 2 ਧੀਆਂ ਦੀ ਲੰਬੀ ਉਮਰ ਲਈ ਵਰਤ ਰੱਖਿਆ। ਸੌਰਭ ਰਾਜਪੂਤ ਦਾ ਕਤਲ ਕਰਨ ਤੋਂ ਬਾਅਦ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਲਾਸ਼ ਨੂੰ ਨੀਲੇ ਡਰੰਮ 'ਚ ਭਰ ਕੇ ਸੀਮੈਂਟ ਨਾਲ ਬੰਦ ਕਰ ਦਿੱਤਾ ਸੀ।
ਉੱਥੇ ਹੀ ਅਮਿਤ ਕਸ਼ਯਪ ਨਾਂ ਦੇ ਵਿਅਕਤੀ ਦੇ ਕਤਲ ਲਈ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਵਿਤਾ ਨੇ ਵੀ ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਵਰਤ ਰੱਖਿਆ। ਰਵਿਤਾ ਨੇ ਆਪਣੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਅਮਿਤ ਕਸ਼ਯਪ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਲਾਸ਼ ਕੋਲ ਇਕ ਸੱਪ ਰੱਖ ਦਿੱਤਾ ਤਾਂ ਮਾਮਲਾ ਸੱਪ ਦੇ ਡੰਗਣ ਦਾ ਲੱਗੇ। ਹਸਤਿਨਾਪੁਰ 'ਚ ਆਪਣੇ ਪਤੀ ਅਤੁਲ ਪੰਵਾਰ ਦੇ ਕਤਲ ਦੇ ਦੋਸ਼ 'ਚ ਜੇਲ੍ਹ 'ਚ ਬੰਦ ਦਾਮਿਨੀ ਨੇ ਵੀ ਆਪਣੇ ਪੁੱਤਰ ਦੀ ਲੰਬੀ ਉਮਰ ਲਈ ਅਹੋਈ ਅਸ਼ਟਮੀ ਦਾ ਵਰਤ ਰੱਖਿਆ। ਸੀਨੀਅਰ ਜੇਲ੍ਹ ਸੁਪਰਡੈਂਟ ਡਾ. ਵੀਰੇਸ਼ ਰਾਜ ਸ਼ਰਮਾ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਰਤ ਰੱਖਣ ਵਾਲੀਆਂ ਸਾਰੀਆਂ ਮਹਿਲਾ ਕੈਦੀਆਂ ਨੂੰ ਪੂਜਾ ਲਈ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਗਈ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੇ ਵਰਤ ਅਤੇ ਪੂਜਾ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ।
ਜੇਲ੍ਹ ਸੂਤਰਾਂ ਅਨੁਸਾਰ, ਮੁਸਕਾਨ ਅਤੇ ਰਵਿਤਾ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਨਿਯਮਿਤ ਤੌਰ 'ਤੇ ਪੂਜਾ ਕਰਦੀਆਂ ਸਨ, ਪਰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਧਾਰਮਿਕ ਗਤੀਵਿਧੀਆਂ ਤੋਂ ਦੂਰੀ ਬਣਾ ਲਈ ਸੀ। ਸੂਤਰਾਂ ਨੇ ਦੱਸਿਆ ਕਿ ਹੁਣ ਦੋਵਾਂ ਨੇ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਸੁਰੱਖਿਆ ਲਈ ਪ੍ਰਾਰਥਨਾ ਕਰਨ ਲਈ ਮੁੜ ਤੋਂ ਵਰਤ ਰੱਖਣ ਦਾ ਫੈਸਲਾ ਕੀਤਾ ਹੈ। ਇਸ ਲਈ ਉਨ੍ਹਾਂ ਨੇ ਸੰਜੀਵਨੀ ਮਹਿਲਾ ਸੰਸਥਾ ਦੇ ਮੈਂਬਰਾਂ ਨੂੰ ਪੂਜਾ ਸਮੱਗਰੀ ਪ੍ਰਦਾਨ ਕਰਾਉਣ ਦੀ ਬੇਨਤੀ ਕੀਤੀ ਸੀ। ਸ਼ਰਮਾ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਦੇ ਤਹਿਤ, ਵਰਤ ਰੱਖਣ ਵਾਲੀਆਂ ਮਹਿਲਾ ਕੈਦੀਆਂ ਨੂੰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਅਹੋਈ ਅਸ਼ਟਮੀ ਦਾ ਵਰਤ ਤਾਰਿਆਂ ਨੂੰ ਅਰਘ ਦੇਣ ਤੋਂ ਬਾਅਦ ਖੋਲ੍ਹਿਆ ਜਾਂਦਾ ਹੈ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਮਹਿਲਾ ਕੈਦੀਆਂ ਦੀ ਪੂਜਾ ਪੂਰੀ ਹੋਣ ਤੱਕ ਬੈਰਕਾਂ ਨੂੰ ਬੰਦ ਕਰਨ ਦੇ ਸਮੇਂ 'ਚ ਵੀ ਜ਼ਰੂਰੀ ਬਦਲਾਅ ਕੀਤੇ ਗਏ ਹਨ।