🔥 TRENDING हजारीबाग के केरेडारी में चंद्रगुप्त को... Newly Elected MLA Rahul Raj Meets CM S... LG monoj sinha Reconstitutes j&k Haj... बिहार के बांका में रजौन थाना के पास मह... एशियन पैरा गेम्स के स्वर्ण पदक विजेता... Bashir Ahmad Naik shares his Entrepren...
31 Oct 2026•
ગુજરાતી मराठी ਪੰਜਾਬੀ বাংলা
Crime

ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, ਇਕ ਸੇਵਾਦਾਰ ਦੀ ਮੌਤ

✍️ Reporter: Shamsher Singh 🗓 31 Oct 2026, 08:36 PM 👁 14
Share: 💬 WhatsApp 📘 Facebook 𝕏 Post

ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, ਇਕ ਸੇਵਾਦਾਰ ਦੀ ਮੌਤ

ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, ਇਕ ਸੇਵਾਦਾਰ ਦੀ ਮੌਤ
‎Saturday, Oct 31, 2026 ।
‎ਬਿਆਸ/ਬਾਬਾ ਬਕਾਲਾ (need24) : ਪਿੰਡ ਗਾਜੀਵਾਲ ਵਿਚ ਸ਼ਨੀਵਾਰ ਦੁਪਹਿਰ ਸਮੇਂ ਜ਼ਮੀਨੀਂ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਡੇਰਾ ਬਿਆਸ ਦਾ ਸੇਵਾਦਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗੋਲੀ ਲੱਗਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ, ਇਸ ਵਾਰਦਾਤ ਵਿਚ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੈ, ਜਿਸ ਨੂੰ ਬਾਬਾ ਬਕਾਲਾ ਸਾਹਿਬ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
‎ਪਤਾ ਲੱਗਾ ਹੈ ਕਿ ਜਿਸ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਹੈ, ਉਸ ਜ਼ਮੀਨ 'ਤੇ ਡੇਰੇ ਦੀ ਮਾਲਕੀ ਹੈ। ਦੋ ਸਾਲ ਪਹਿਲਾਂ ਡੇਰੇ ਨੇ ਜ਼ਮੀਨ ਖ਼ਰੀਦੀ ਸੀ। ਅੱਜ ਹੋਏ ਵਿਵਾਦ ਵਿਚ ਮੁਲਜ਼ਮ ਰਣਜੋਧ ਸਿੰਘ ਵੱਲੋਂ ਸੇਵਾਦਾਰਾਂ ਉਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈ, ਜਿਸ ਵਿਚ ਸੇਵਾਦਾਰ ਦੀ ਮੌਤ ਹੋ ਗਈ। ਗੋਲੀ ਚਲਾਉਣ ਵਾਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
📲Get App