🔥 ट्रेंडिंग સાવરકુંડલા તાલુકાના હાડીડા ગામમાં પિતા... હિંમતનગર નગરપાલિકા દ્વારા વરસાદી પાણીન... बीदर में कल्याण कर्नाटक उत्सव दिवस पर... બોટાદ જિલ્લાના તરઘરા ગામમાં રામદેવજી મ... नागालैंड ने किशोरियों के लिए एचपीवी टी... नागालैंड में पहली नॉर्थईस्ट सम्मेलन: N...
18 सित. 2026
ગુજરાતી मराठी ਪੰਜਾਬੀ বাংলা

ਐੱਸ ਐੱਸ ਪੀ ਬਟਾਲਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਵਧਾਈ ਸੰਦੇਸ਼

✍️ रिपोर्टर: Tarlok Singh 🗓 18 सित. 2026, 10:39 AM 👁 98
शेयर करें: 💬 WhatsApp 📘 Facebook 𝕏 Post

ਐੱਸ ਐੱਸ ਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਦਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਿਵਸ ਤੇ ਵਿਸ਼ੇਸ਼ ਸੰਦੇਸ਼

ਐਸ.ਐਸ.ਪੀ ਬਟਾਲਾ ਨੇ ਸਮੂਹ ਸੰਗਤਾਂ ਨੂੰ ਪਾਵਨ ਵਿਆਹ ਪੁਰਬ ਦੀ ਮੁਬਾਰਕਬਾਦ ਦਿੱਤੀ

ਬਟਾਲਾ, 17 ਸਤੰਬਰ ( ) ਸ੍ਰੀ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਐਸ.ਐਸ.ਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਵਿਆਹ ਪੁਰਬ ਸਮਾਗਮਾਂ ਸਬੰਧੀ ਬਟਾਲਾ ਪੁਲਿਸ ਵਲੋਂ ਸੰਗਤਾਂ ਦੀ ਸਹੂਲਤ ਲਈ ਆਵਾਜਾਈ ਤੇ ਸੁਰੱਖਿਆਂ ਲਈ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ।

ਉਨਾਂ ਕਿਹਾ ਕਿ ਅਸੀ ਸਾਰੇ ਜਾਣੇ ਬਹੁਤ ਵਡਭਾਗੇ ਹਾਂ ਕਿ ਸਾਨੂੰ ਬਾਬਾ ਜੀ ਦੇ ਵਿਆਹ ਪੁਰਬ ਸਮਾਗਮ ਮਨਾਉਣ ਦੀ ਸੇਵਾ ਮਿਲੀ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿਚੋਂ ਆ ਰਹੀ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਵਾਜਾਈ ਦੀ ਸਹੂਲਤ ਲਈ ਟਰੈਫਿਕ ਪੁਲਿਸ ਵਲੋਂ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਪੁਰਬ ਸਮਾਗਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਜਾਣਗੇ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਆਹ ਪੁਰਬ ਸਮਾਗਮ ਨੂੰ ਮੁੱਖ ਰੱਖਦਿਆਂ ਕੋਈ ਹੁੱਲੜਬਾਜ਼ੀ ਨਾ ਕਰਨ ਅਤੇ ਸ਼ਰਧਾ ਭਾਵਨਾ ਨਾਲ ਵਿਆਹ ਪੁਰਬ ਸਮਾਗਮ ਮਨਾਉਣ।
📲Get App