🔥 ट्रेंडिंग सक्रियता ने झारखंड सरकार को निशा भगत क... छठ पूजा यात्रा के लिए आख़िरी मिनट में... झारखंड में राजसभा चुनाव की तीव्र दांवप... केरल ने 2026‑27 नीति तक नई शराब लाइसें... कलेक्टर ने स्वामित्व रजिस्ट्री का कार्... मनोरमा न्यूज़ ने एंटी‑करप्शन अभियान की...
08 नव. 2026•
ગુજરાતી मराठी ਪੰਜਾਬੀ বাংলা
खेल

ਅਰਜੁਨ ''ਤੇ ਭਾਰੀ ਪਿਆ ''ਹਮਜ਼ਾ'' ! U-19 ਏਸ਼ੀਆ ਕੱਪ ਦੇ ਰੋਮਾਂਚਕ ਮੁਕਾਬਲੇ ''ਚ ਪਾਕਿ ਹੱਥੋਂ ਹਾਰੀ ਟੀਮ ਇੰਡੀਆ

✍️ रिपोर्टर: Shamsher Singh 🗓 08 नव. 2026, 09:54 PM 👁 14
शेयर करें: 💬 WhatsApp 📘 Facebook 𝕏 Post

ਅਰਜੁਨ ''ਤੇ ਭਾਰੀ ਪਿਆ ''ਹਮਜ਼ਾ'' ! U-19 ਏਸ਼ੀਆ ਕੱਪ ਦੇ ਰੋਮਾਂਚਕ ਮੁਕਾਬਲੇ ''ਚ ਪਾਕਿ ਹੱਥੋਂ ਹਾਰੀ ਟੀਮ ਇੰਡੀਆ

ਅਰਜੁਨ ''ਤੇ ਭਾਰੀ ਪਿਆ ''ਹਮਜ਼ਾ'' ! U-19 ਏਸ਼ੀਆ ਕੱਪ ਦੇ ਰੋਮਾਂਚਕ ਮੁਕਾਬਲੇ ''ਚ ਪਾਕਿ ਹੱਥੋਂ ਹਾਰੀ ਟੀਮ ਇੰਡੀਆ
‎Sunday, Nov 08, 2026 ।
‎ਸਪੋਰਟਸ ਡੈਸਕ- ACC U19 ਏਸ਼ੀਆ ਕੱਪ 2026 ਦੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ 'ਚ ਭਾਰਤੀ U19 ਟੀਮ ਨੂੰ ਪਾਕਿਸਤਾਨ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਵੱਲੋਂ ਅਰਜੁਨ ਰਾਜਪੂਤ ਦੀ 107 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜੂਦ, ਪਾਕਿਸਤਾਨੀ ਵਿਕਟਕੀਪਰ-ਬੱਲੇਬਾਜ਼ ਹਮਜ਼ਾ ਜ਼ਹੂਰ ਦੇ ਨਾਬਾਦ ਸੈਂਕੜੇ (100*) ਨੇ ਮੈਚ ਦਾ ਰੁਖ਼ ਪਾਕਿਸਤਾਨ ਵੱਲ ਮੋੜ ਦਿੱਤਾ।
‎
‎ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ 46.3 ਓਵਰਾਂ 'ਚ 208 ਦੌੜਾਂ 'ਤੇ ਢੇਰ ਹੋ ਗਈ। ਭਾਰਤ ਵੱਲੋਂ ਅਰਜੁਨ ਰਾਜਪੂਤ ਨੇ 85 ਗੇਂਦਾਂ 'ਚ 11 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 107 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਪਾਕਿਸਤਾਨ ਵੱਲੋਂ ਗੇਂਦਬਾਜ਼ ਰਿਜ਼ਵਾਨੁੱਲਾ ਅਤੇ ਨਿਕਾਬ ਸ਼ਫ਼ੀਕ ਨੇ 3-3 ਵਿਕਟਾਂ ਕੱਢੀਆਂ।
‎209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ 15 ਓਵਰਾਂ 'ਚ 61 ਦੌੜਾਂ 'ਤੇ ਹੀ ਉਸ ਦੀਆਂ 5 ਵਿਕਟਾਂ ਡਿੱਗ ਗਈਆਂ। ਇਸ ਤੋਂ ਬਾਅਦ ਹਮਜ਼ਾ ਜ਼ਹੂਰ (100* ਦੌੜਾਂ, 10 ਚੌਕੇ, 3 ਛੱਕੇ) ਨੇ ਹਸਨੈਨ ਅੱਬਾਸ ਡਾਰ ਨਾਲ ਮਿਲ ਕੇ 6ਵੀਂ ਵਿਕਟ ਲਈ 107 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ ਅਤੇ ਆਖ਼ਰ 'ਚ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
‎
‎ਜ਼ਿਕਰਯੋਗ ਹੈ ਕਿ U19 ਏਸ਼ੀਆ ਕੱਪ 'ਚ ਭਾਰਤੀ ਟੀਮ ਦੀ ਪਾਕਿਸਤਾਨ ਖ਼ਿਲਾਫ਼ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ U19 ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਵੀ ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਦੇ ਵੱਡੇ ਅੰਤਰ ਨਾਲ ਮਾਤ ਦਿੱਤੀ ਸੀ।
📲Get App