🔥 TRENDING Income Tax Tribunal Opens Camp Offices... Una tops Himachal Pradesh with 110+ to... Himachal Pradesh to launch Rs 10 lakh... গঙ্গা তীরে ভাসমান জগজননী মায়ের মূর্তি,... Water shortage hits Saboli village in... कुचेसर रोड चौपाला पर शैक्षिक समारोह म...
05 Nov 2026•
ગુજરાતી मराठी ਪੰਜਾਬੀ বাংলা
Automobile

ਦਿਵਿਤ ਔਲਕ ਦੀ ਅੰਤਿਮ ਅਰਦਾਸ ''ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ. ਐੱਨ. ਸ਼ਰਮਾ ਨੇ ਕਹੀਆਂ ਵੱਡੀਆਂ ਗੱਲਾਂ ‎Thursday, Nov 05, 2026 ।

✍️ Reporter: Shamsher Singh 🗓 05 Nov 2026, 08:35 PM 👁 19
Share: 💬 WhatsApp 📘 Facebook 𝕏 Post

ਦਿਵਿਤ ਔਲਕ ਦੀ ਅੰਤਿਮ ਅਰਦਾਸ ''ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ. ਐੱਨ. ਸ਼ਰਮਾ ਨੇ ਕਹੀਆਂ ਵੱਡੀਆਂ ਗੱਲਾਂ ‎Thursday, Nov 05, 2026 ।

ਦਿਵਿਤ ਔਲਕ ਦੀ ਅੰਤਿਮ ਅਰਦਾਸ ''ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ. ਐੱਨ. ਸ਼ਰਮਾ ਨੇ ਕਹੀਆਂ ਵੱਡੀਆਂ ਗੱਲਾਂ
‎Thursday, Nov 05, 2026 ।
‎
‎ਜਲੰਧਰ (ਵੈੱਬ ਡੈਸਕ)- ਜਲੰਧਰ-ਫਗਵਾੜਾ ਹਾਈਵੇਅ 'ਤੇ ਸਥਿਤ 'ਬਾਠ ਕੈਸਲ' ਵਿਖੇ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦੀ ਅੱਜ ਅੰਤਿਮ ਅਰਦਾਸ ਕਰਵਾਈ ਗਈ, ਜਿੱਥੇ ਰਿਸ਼ਤੇਦਾਰਾਂ ਦੇ ਨਾਲ-ਨਾਲ ਕਈ ਪੰਜਾਬੀ ਕਲਾਕਾਰਾਂ ਤੇ ਸਿਆਸਤਦਾਨਾਂ ਨੇ ਵੀ ਸ਼ਿਰਕਤ ਕੀਤੀ। ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਦਿਵਿਤ ਅਤੇ ਉਸ ਦੇ ਦੋਸਤ ਆਰਵ ਤਲਵਾੜ ਦੀ ਮੌਤ ਨਾਲ 2 ਪਰਿਵਾਰਾਂ ਦੇ ਚਿਰਾਗ ਬੁਝ ਗਏ ਹਨ ਅਤੇ ਉਨ੍ਹਾਂ ਨੂੰ ਚਾਹੁਣ ਵਾਲੇ ਵੀ ਗਮ 'ਚ ਡੁੱਬੇ ਹੋਏ ਹਨ।
‎
‎ਦਿਵਿਤ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ ਨੇ ਵੀ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਦਿਨੇਸ਼ ਔਲਕ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਹੋਰ ਅੱਜ ਕਹਿਣ ਨੂੰ ਕੁਝ ਵੀ ਦਿਲ ਨਹੀਂ ਕਰ ਰਿਹਾ। ਮੇਰਾ ਦਿਨੇਸ਼ ਔਲਕ ਨਾਲ ਬੇਹੱਦ ਵਧੀਆ ਰਿਸ਼ਤਾ ਹੈ। ਮੇਰਾ 2017 ਵਿਚ ਅੱਜ ਤੋਂ 9 ਸਾਲ ਪਹਿਲਾਂ ਇਕ ਸ਼ੋਅ ਸੀ, ਜਿਸ ਵਿਚ ਦਿਨੇਸ਼ ਔਲਕ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਆਏ ਸਨ। ਸ਼ੋਅ ਦੌਰਾਨ ਦਿਵਿਤ ਨਾਲ ਦਿਨੇਸ਼ ਔਲਕ ਨੇ ਮਿਲਵਾਇਆ ਸੀ ਅਤੇ ਦਿਵਿਤ ਨੇ ਉਸ ਮੌਕੇ ਮੈਨੂੰ ਕਿਹਾ ਸੀ ਕਿ ਚਾਚੂ ਮੇਰੇ ਲਈ ਆਪਣਾ 'ਬਦਨਾਮ' ਗਾਣਾ ਸੁਣਾਓ
📲Get App