🔥 TRENDING কেন্দ্রীয় স্বরাষ্ট্র ও সমবায় মন্ত্রী শ... Prabhas Stars in New Diwali Film 'Spir... CRPF Soldier Found Dead by Suicide in... Rane Faces Public Backlash Over SGDH F... GFP Threatens Court Action Over Allege... Goa Police Register FIR Against CJP Pr...
18 Oct 2026•
ગુજરાતી मराठी ਪੰਜਾਬੀ বাংলা
Sports

Ranji Trophy 2026: ਸ਼ੁਭਮਨ ਗਿੱਲ ਦੇ ਬੱਲੇ ਨੇ ਦਿੱਤਾ ਧੋਖਾ, ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਰਣਜੀ ਮੈਚ 'ਚ ਸਿਰਫ਼ 1 ਦੌੜ ਬਣਾ ਕੇ ਹੋਏ ਆਊਟ।

✍️ Reporter: Shamsher Singh 🗓 18 Oct 2026, 03:10 PM 👁 11
Share: 💬 WhatsApp 📘 Facebook 𝕏 Post

Ranji Trophy 2026: ਸ਼ੁਭਮਨ ਗਿੱਲ ਦੇ ਬੱਲੇ ਨੇ ਦਿੱਤਾ ਧੋਖਾ, ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਰਣਜੀ ਮੈਚ 'ਚ ਸਿਰਫ਼ 1 ਦੌੜ ਬਣਾ ਕੇ ਹੋਏ ਆਊਟ।

Ranji Trophy 2026: ਸ਼ੁਭਮਨ ਗਿੱਲ ਦੇ ਬੱਲੇ ਨੇ ਦਿੱਤਾ ਧੋਖਾ, ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਰਣਜੀ ਮੈਚ 'ਚ ਸਿਰਫ਼ 1 ਦੌੜ ਬਣਾ ਕੇ ਹੋਏ ਆਊਟ।
18oct,2026,‎ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੌਰੇ 'ਤੇ ਜਾਣਾ ਹੈ। ਇਸ ਦੌਰੇ 'ਤੇ ਟੀਮ ਇੰਡੀਆ ਪੰਜ-ਪੰਜ ਮੈਚਾਂ ਦੀਆਂ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਵੀ ਹਿੱਸਾ ਲਵੇਗੀ। ਭਾਰਤ ਲਈ ਟੈਸਟ ਸੀਰੀਜ਼ ਕਾਫ਼ੀ ਅਹਿਮ ਹੈ, ਕਿਉਂਕਿ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਜਗ੍ਹਾ ਬਣਾਉਣ ਦਾ ਦਾਅ 'ਤੇ ਹੈ।
‎ਪਰ ਇਸ ਤੋਂ ਪਹਿਲਾਂ ਟੀਮ ਦੀ ਚਿੰਤਾ ਵਧ ਗਈ ਹੈ ਅਤੇ ਇਸ ਦੀ ਵਜ੍ਹਾ ਸ਼ੁਭਮਨ ਗਿੱਲ ਹਨ।
‎
‎ਗਿੱਲ ਨੇ ਨਿਊਜ਼ੀਲੈਂਡ ਦੌਰੇ ਦੀ ਤਿਆਰੀ ਲਈ ਰਣਜੀ ਟਰਾਫੀ ਖੇਡਣ ਦਾ ਫੈਸਲਾ ਕੀਤਾ ਸੀ। ਉਹ ਛੱਤੀਸਗੜ੍ਹ ਖ਼ਿਲਾਫ਼ ਪੰਜਾਬ ਦੀ ਟੀਮ ਦਾ ਹਿੱਸਾ ਹਨ। ਪੰਜਾਬ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ, ਪਰ ਗਿੱਲ ਨੇ ਨਿਰਾਸ਼ ਕੀਤਾ ਹੈ।
‎
‎ਗਿੱਲ ਹੋਏ ਫੇਲ੍ਹ
‎
‎ਪੰਜਾਬ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ ਮਹਿਜ਼ 65 ਦੌੜਾਂ 'ਤੇ ਹੀ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਮੈਦਾਨ 'ਤੇ ਉਤਰੇ ਗਿੱਲ ਤੋਂ ਕਾਫ਼ੀ ਉਮੀਦਾਂ ਸਨ, ਪਰ ਭਾਰਤੀ ਕਪਤਾਨ ਨੇ ਨਿਰਾਸ਼ ਕੀਤਾ। ਗਿੱਲ ਸਿਰਫ਼ ਇੱਕ ਦੌੜ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਅਜੇ ਮੰਡਲ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ। ਮੰਡਲ ਨੇ ਗਿੱਲ ਨੂੰ ਬੋਲਡ ਕਰ ਦਿੱਤਾ। ਉਹ ਪੰਜ ਗੇਂਦਾਂ 'ਤੇ ਸਿਰਫ਼ ਇੱਕ ਦੌੜ ਹੀ ਬਣਾ ਸਕੇ। ਗਿੱਲ ਜਿਸ ਮਕਸਦ ਨਾਲ ਇਸ ਮੈਚ ਵਿੱਚ ਉਤਰੇ ਸਨ, ਉਹ ਪਹਿਲੀ ਪਾਰੀ ਵਿੱਚ ਤਾਂ ਪੂਰਾ ਨਹੀਂ ਹੋ ਸਕਿਆ।
📲Get App