🔥 TRENDING અમદાવાદમાં દાણીલીમડા વિસ્તારમાં ગાંજાન... துளசியாம்பட்டினத்தில் ஔவையார் மணிமண்டப... Odisha shuts schools, Anganwadis in 6... Elephant 'Raju' Spotted Near Dharuadih... Caste Census Panel Extends Invitation... Andhra Pradesh CM Thanks Karnataka CM...
18 Nov 2026•
ગુજરાતી मराठी ਪੰਜਾਬੀ বাংলা
Local

ਫਗਵਾੜਾ ਦੇ ਹੁਸ਼ਿਆਰ ਰੋਡ 'ਤੇ ਲਾਵਾਰਿਸ ਪਸ਼ੂਆਂ ਦੀ ਭਰਮਾਰ ਬਣੀ ਚਿੰਤਾ ਦਾ ਵਿਸ਼ਾ।

✍️ Reporter: Shamsher Singh 🗓 18 Nov 2026, 08:31 PM 👁 14
Share: 💬 WhatsApp 📘 Facebook 𝕏 Post

ਫਗਵਾੜਾ ਦੇ ਹੁਸ਼ਿਆਰ ਰੋਡ 'ਤੇ ਲਾਵਾਰਿਸ ਪਸ਼ੂਆਂ ਦੀ ਭਰਮਾਰ ਬਣੀ ਚਿੰਤਾ ਦਾ ਵਿਸ਼ਾ।

ਫਗਵਾੜਾ ਦੇ ਹੁਸ਼ਿਆਰ ਰੋਡ 'ਤੇ ਲਾਵਾਰਿਸ ਪਸ਼ੂਆਂ ਦੀ ਭਰਮਾਰ ਬਣੀ ਚਿੰਤਾ ਦਾ ਵਿਸ਼ਾ।
‎18 nov,2026,ਜਿੱਥੇ ਫਗਵਾੜਾ ਸ਼ਹਿਰ ਅੰਦਰ ਅਤੇ ਨੈਸ਼ਨਲ ਹਾਈਵੇ ਤੇ ਜਗਾ ਜਗਾ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ ਉੱਥੇ ਫਗਵਾੜਾ ਦੇ ਹੁਸ਼ਿਆਰ ਰੋਡ 'ਤੇ ਅਵਾਰਾ ਪਸ਼ੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‎ਸੜਕ 'ਤੇ ਅਵਾਰਾ ਪਸ਼ੂ ਝੁੰਡ ਬਣਾ ਕੇ ਘੁੰਮਦੇ ਅਤੇ ਕਈ ਵਾਰ ਸੜਕ ਦੇ ਵਿਚਕਾਰ ਹੀ ਬੈਠੇ ਦਿਖਾਈ ਦਿੰਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਸਥਿਤੀ ਇਹ ਹੈ ਕਿ ਇਸ ਰਸਤੇ ਤੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਅਤੇ ਕਾਰ ਸਵਾਰਾਂ ਨੂੰ ਹਰ ਸਮੇਂ ਸਾਵਧਾਨੀ ਵਰਤਣੀ ਪੈਂਦੀ ਹੈ। ਅਚਾਨਕ ਪਸ਼ੂਆਂ ਦੇ ਸੜਕ 'ਤੇ ਆ ਜਾਣ ਕਾਰਨ ਵਾਹਨ ਚਾਲਕ ਆਪਣਾ ਸੰਤੁਲਨ ਗੁਆ ਸਕਦੇ ਹਨ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਖਾਸ ਕਰਕੇ ਰਾਤ ਸਮੇਂ ਘੱਟ ਰੌਸ਼ਨੀ ਵਿੱਚ ਇਹ ਅਵਾਰਾ ਪਸ਼ੂ ਵਾਹਨ ਚਾਲਕਾਂ ਲਈ ਹੋਰ ਵੀ ਖਤਰਨਾਕ ਸਾਬਤ ਹੋ ਸਕਦੇ ਹਨ, ਜਿਸ ਬਾਬਤ ਅਸੀਂ ਪਹਿਲਾਂ ਵੀ ਕਈ ਵਾਰ ਪੰਜਾਬੀ ਜਾਗਰਣ ਵਿੱਚ ਖਬਰਾਂ ਪ੍ਰਕਾਸ਼ਿਤ ਕਰ ਚੁੱਕੇ ਹਾਂ ਪਰ ਸਬੰਧਤ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਪ ਰਿਹਾ ਹੈ,ਜਿਸਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਤੇ ਉੱਧਰ ਦੂਸਰੇ ਪਾਸੇ ਇਹ ਬੇਸਹਾਰਾ ਅਤੇ ਆਵਾਰਾ ਪਸ਼ੂ ਲੋਕਾਂ ਦੀਆਂ ਕੀਮਤੀ ਜਾਨਾਂ ਦਾ ਖੌਅ ਬਣੀ ਬੈਠੇ ਹਨ।
📲Get App