🔥 TRENDING उज्जैन के गंगानगर में वाहन खड़ा करने प... 18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜ... ਕਮੇਟੀ ਦੇ ਸਭ ਮੈਂਬਰਾਂ ਨੇ ਪ੍ਰਧਾਨ ਨਾਲ ਸਲਾਹ... एशिया के सबसे बड़े स्थायी छठ घाट पर छठ... ਸਰਕਾਰੀ ਕਰਮਚਾਰੀ ਦੀ ਮੌਤ ''ਤੇ ਕਿਸਨੂੰ ਮਿਲੇ... ଭାରତୀୟ ସିନେମା ପାଇଁ ବଡ଼ ଖବର; ଓସ୍କାର ଦୌଡ଼ର...
14 Nov 2026•
ગુજરાતી मराठी ਪੰਜਾਬੀ বাংলা
Sarkari Yojana

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

✍️ Reporter: Shamsher Singh 🗓 14 Nov 2026, 03:59 PM 👁 17
Share: 💬 WhatsApp 📘 Facebook 𝕏 Post

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ
‎Saturday, Nov 14, 2026 ।
‎ਨੈਸ਼ਨਲ ਡੈਸਕ- ਸੋਮਵਾਰ ਯਾਨੀ 16 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ ਛੱਠ ਪੂਜਾ ਦੇ ਮੌਕੇ 'ਤੇ ਸਰਕਾਰ ਦੇ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰ, ਖੁਦਮੁਖਤਿਆਰੀ ਸੰਸਥਾਵਾਂ ਅਤੇ ਜਨਤਕ ਖੇਤਰ ਦੇ ਅਦਾਰੇ ਬੰਦ ਰਹਿਣਗੇ। ਦਿੱਲੀ ਦੇ ਉਪ-ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
‎ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ 9 ਨਵੰਬਰ 2026 ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਇਸ ਸਰਕਾਰੀ ਹੁਕਮ 'ਤੇ ਆਮ ਪ੍ਰਸ਼ਾਸਨ ਵਿਭਾਗ ਦੇ ਸੰਯੁਕਤ ਸਕੱਤਰ ਪ੍ਰਦੀਪ ਤਾਇਲ ਦੇ ਦਸਤਖ਼ਤ ਹਨ। ਆਦੇਸ਼ ਦੀਆਂ ਕਾਪੀਆਂ ਉਪ-ਰਾਜਪਾਲ ਦਫ਼ਤਰ, ਮੁੱਖ ਮੰਤਰੀ ਦਫ਼ਤਰ, ਦਿੱਲੀ ਵਿਧਾਨ ਸਭਾ ਦੇ ਸਪੀਕਰ, ਮੰਤਰੀ ਪਰਿਸ਼ਦ ਦੇ ਸਕੱਤਰਾਂ, ਸੀਨੀਅਰ ਅਧਿਕਾਰੀਆਂ ਸਮੇਤ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ ਦੇ ਚੇਅਰਮੈਨ ਨੂੰ ਭੇਜੀਆਂ ਗਈਆਂ ਹਨ। ਛੱਠ ਪੂਜਾ ਮੁੱਖ ਤੌਰ 'ਤੇ ਸੂਰਜ ਦੇਵ ਤੇ ਛੱਠੀ ਮਈਆ ਦੀ ਉਪਾਸਨਾ ਦਾ ਪਵਿੱਤਰ ਤਿਉਹਾਰ ਹੈ। ਇਸ ਪਵਿੱਤਰ ਮੌਕੇ 'ਤੇ ਸ਼ਰਧਾਲੂ ਉਪਵਾਸ ਰੱਖਦੇ ਹਨ ਤੇ ਸੂਰਜ ਦੇਵਤਾ ਨੂੰ ਅਰਘ ਅਰਪਿਤ ਕਰਦੇ ਹਨ। ਦਿੱਲੀ 'ਚ ਵੀ ਬਹੁਤ ਵੱਡੀ ਗਿਣਤੀ 'ਚ ਸ਼ਰਧਾਲੂ ਉਤਸ਼ਾਹ ਨਾਲ ਛੱਠ ਪੂਜਾ ਦਾ ਆਯੋਜਨ ਕਰਦੇ ਹਨ।
📲Get App