🔥 TRENDING ભગવાન બિરસા મુંડાજીની ૧૫૧મી જન્મજયંતિન... शहडोल जिला से रिपोर्टर मंजूर मंसूरी के... छत्रपती संभाजीनगरमध्ये पालकमंत्री संजय... Indian Celebrities Face Legal Action O... Bollywood Boosts Security with Bodygua... Madhurima Tuli Celebrates Bhai Dooj wi...
13 Nov 2026•
ગુજરાતી मराठी ਪੰਜਾਬੀ বাংলা

ਜ਼ਿਲ੍ਹੇ ਵਿੱਚ ਹੋਈ ਵੋਟਰ ਸੂਚੀਆ ਦੀ ਮੁੱਢਲੀ ਪ੍ਰਕਾਸ਼ਨਾ

✍️ Reporter: Parkash singh 🗓 13 Nov 2026, 10:11 AM 👁 15
Share: 💬 WhatsApp 📘 Facebook 𝕏 Post
ਤਰਨ ਤਾਰਨ, 12 ਨਵੰਬਰ (ਪ੍ਰਕਾਸ਼ ਸਿੰਘ)
ਜ਼ਿਲ੍ਹਾ ਚੋਣ ਅਫਸਰ ਡਾ. ਨਿਰਮਲ ਓਸੇਪਚਨ ਨੇ ਦੱਸਿਆ ਕਿ ਪਰ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਤਹਿਤ ਅੱਜ ਜ਼ਿਲੇ ਵਿੱਚ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੇ ਸੈਟ ਅਤੇ ਪੈਨ ਡਰਾਈਵ ਸੌਂਪਦਿਆਂ ਉਨ੍ਹਾਂ ਦੱਸਿਆ ਕਿ ਅੱਜ 12 ਨਵੰਬਰ 2026 ਨੂੰ ਵੋਟਰ ਸੂਚੀਆਂ ਦੀ ਡ੍ਰਾਫਟ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਡ੍ਰਾਫਟ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੀ ਮਿਆਦ 12 ਨਵੰਬਰ ਤੋਂ 11 ਦਸੰਬਰ 2026 ਤੱਕ ਨਿਰਧਾਰਤ ਕੀਤੀ ਗਈ ਹੈ। ਇਸ ਦੌਰਾਨ ਨਵੀਂ ਵੋਟ ਬਨਾਉਣਾ (ਫਾਰਮ ਨੰ: 6) ਵੋਟ ਦੀ ਸੋਧ ਕਰਵਾਉਣਾ (ਫਾਰਮ ਨੰ: 8) ਵੋਟ ਕਟਵਾਉਣਾ (ਫਾਰਮ ਨੰ: 7) ਸ਼ਾਮਲ ਹਨ ।ਇਹ ਸੂਚੀ ਯੋਗਤਾ ਮਿਤੀ 1-1-2027 ਦੇ ਆਧਾਰ ਤੇ ਬਣਾਈ ਜਾ ਰਹੀ ਹੈ ।ਇਸ ਲਈ ਕੋਈ ਵੀ ਵਿਅਕਤੀ ਜ਼ੋ 1-1-2027 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ ਉਹ ਵੀ ਆਪਣਾ ਵੋਟ ਬਨਾਉਣ ਲਈ ਫਾਰਮ ਭਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਮੇਂ 927 ਪੋਲਿੰਗ ਸਟੇਸ਼ਨਾਂ ਉਪਰ 743377 ਵੋਟਰ ਮੋਜੂਦ ਹਨ। ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਵੋਟਰ ਸੂਚੀ ਵਿਚ ਸ਼ਾਮਲ ਹੋਣ ਲਈ ਫਾਰਮ ਭਰਨ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣਾ ਇਤਰਾਜ ਦਾਅਵਾ ਆਨਲਾਈਨ ਵੋਟਰ ਹੈਲਪਲਾਈਨ ਐਪ/ ਐਨ.ਵੀ.ਐਸ.ਪੀ ਜਾਂ ਫੇਰ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰ, ਬੀ.ਐਲ.ਓਜ਼ ਰਾਹੀਂ ਭਰ ਸਕਦਾ वै।

ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 28 ਦਸੰਬਰ 2026 ਤੱਕ ਕੀਤਾ ਜਾਵੇਗਾ, ਜਦਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ ਹੋਵੇਗੀ।

ਫੋਟੋ ਕੈਪਸ਼ਨ :
-ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੇ ਸੈਟ ਅਤੇ ਪੈਨ ਡਰਾਈਵ ਸੌਂਪਦੇ ਹੋਏ ਜ਼ਿਲ੍ਹਾ ਚੋਣ ਅਫਸਰ ਡਾ. ਨਿਰਮਲ ਓਸੇਪਚਨ।
📲Get App