🔥 TRENDING उपमुख्यमंत्री एकनाथ शिंदे यांचे निर्दे... ਇਤਿਹਾਸਕ ਪਲ ; ਆਜ਼ਾਦੀ ਮਗਰੋਂ ਸੰਗਤਾਂ ਲਈ ਪਹ... 25వ వార్డు బీఆర్ఎస్ పార్టీ అధ్యక్షుడు... નવ નવેમ્બર ના રોજ જુનાગઢ ને આઝાદી મળી उपमुख्यमंत्री एकनाथ शिंदे यांनी शिवसेन... ग्राम पंचायत पुनावली में सरपंच पद के ल...
09 Nov 2026•
ગુજરાતી मराठी ਪੰਜਾਬੀ বাংলা
Crime

ਦੀਵਾਲੀ ਦੀ ਰਾਤ ਬਰਨਾਲਾ ''ਚ ਵੱਡੀ ਵਾਰਦਾਤ! ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

✍️ Reporter: Shamsher Singh 🗓 09 Nov 2026, 01:58 PM 👁 8
Share: 💬 WhatsApp 📘 Facebook 𝕏 Post

ਦੀਵਾਲੀ ਦੀ ਰਾਤ ਬਰਨਾਲਾ ''ਚ ਵੱਡੀ ਵਾਰਦਾਤ! ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਦੀਵਾਲੀ ਦੀ ਰਾਤ ਬਰਨਾਲਾ ''ਚ ਵੱਡੀ ਵਾਰਦਾਤ! ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
‎Monday, Nov 09, 2026।
‎ਦੀਵਾਲੀ ਦੀ ਰਾਤ ਬਰਨਾਲਾ ''ਚ ਵੱਡੀ ਵਾਰਦਾਤ! ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
‎
‎ਬਰਨਾਲਾ (ਵੈੱਬ ਡੈਸਕ)- ਬਰਨਾਲਾ ਵਿਚ ਦੀਵਾਲੀ ਦੀ ਰਾਤ ਇਕ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਨਗਨ ਹਾਲਤ ਵਿਚ ਭਦੌੜ ਤਹਿਸੀਲ ਕੰਪਲੈਕਸ ਨੇੜੇ ਫੂਲਕੇ ਸਰਦਾਰਾਂ ਦੀ ਸਮਾਧੀਆਂ ਨੇੜੇ ਮਿਲੀ। ਮ੍ਰਿਤਕ ਦੇ ਚਿਹਰੇ ਅਤੇ ਸਿਰ 'ਤੇ ਪੱਥਰਾਂ ਨਾਲ ਵਾਰ ਕੀਤੇ ਗਏ ਸਨ। ਪੁਲਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
‎
‎ਮ੍ਰਿਤਕ ਦੀ ਪਛਾਣ ਭਦੌੜ ਦੇ ਹੀ ਰਹਿਣ ਵਾਲੇ 'ਬੋਹਰੀ' (32) ਵਜੋਂ ਹੋਈ ਹੈ, ਜੋ ਸਥਾਨਕ ਦਾਣਾ ਮੰਡੀ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਹਮਲਾਵਰਾਂ ਵੱਲੋਂ ਉਸ ਦੇ ਚਿਹਰੇ ਅਤੇ ਸਿਰ 'ਤੇ ਪੱਥਰਾਂ ਨਾਲ ਵਾਰ ਕੀਤੇ ਗਏ ਸਨ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ।
‎ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ ਸ਼ੁਰੂ ਕਰਵਾਈ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਂਚ 'ਚ ਇਹ ਮਾਮਲਾ ਆਪਸੀ ਰੰਜਿਸ਼ ਦਾ ਜਾਪਦਾ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
📲Get App