🔥 TRENDING ಗಾಣಧಾಳ ಗ್ರಾಮಸ್ಥರ ಅಭಿಪ್ರಾಯ ಸಂಗ್ರಹ - ಮರಳ... प्रधानमंत्री नरेंद्र मोदी ने बस्तर में... ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਸ੍ਰੀ ਹਰਿ... ಜನನುಡಿ - 2026 ರಲ್ಲಿ ಲೇಖಕ, ಅನುವಾದಕ, ಚಿಂ... महंगाई के कारण सीतापुर की आतिशबाजी दुक... ਪਰਵਿੰਦਰ ਝੋਟਾ ਅਮਰ ਰਹੇ..!'' ਸਸਕਾਰ ਮੌਕੇ ਝ...
08 Nov 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਝੋਟਾ ਅਮਰ ਰਹੇ..!'' ਸਸਕਾਰ ਮੌਕੇ ਝੋਟਾ ਦੇ ਬੱਚਿਆਂ ਨੇ ਲਾਏ ਜੈਕਾਰੇ, ਹਰ ਅੱਖ ਹੋਈ ਨਮ

✍️ Reporter: Shamsher Singh 🗓 08 Nov 2026, 10:48 PM 👁 12
Share: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਅਮਰ ਰਹੇ..!'' ਸਸਕਾਰ ਮੌਕੇ ਝੋਟਾ ਦੇ ਬੱਚਿਆਂ ਨੇ ਲਾਏ ਜੈਕਾਰੇ, ਹਰ ਅੱਖ ਹੋਈ ਨਮ

ਪਰਵਿੰਦਰ ਝੋਟਾ ਅਮਰ ਰਹੇ..!'' ਸਸਕਾਰ ਮੌਕੇ ਝੋਟਾ ਦੇ ਬੱਚਿਆਂ ਨੇ ਲਾਏ ਜੈਕਾਰੇ, ਹਰ ਅੱਖ ਹੋਈ ਨਮ
‎Sunday, Nov 08, 2026 ।
‎ਮਾਨਸਾ (ਵੈੱਬਡੈਸਕ)- ਮਾਨਸਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਗਏ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਕਤਲ ਦੇ 26 ਦਿਨਾਂ ਬਾਅਦ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੁਨੀਆ ਛੱਡਣ ਦੇ 26 ਦਿਨਾਂ ਬਾਅਦ ਅੱਜ ਦੀਵਾਲੀ ਵਾਲੇ ਦਿਨ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਚਕੇਰੀਆਂ ਰੋਡ 'ਤੇ ਉਨ੍ਹਾਂ ਦੇ ਖੇਤਾਂ ਵਿਚ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਨੂੰ ਅੰਤਿਮ ਵਿਦਾਈ ਦਿੱਤੀ।
‎
‎ਪਰਵਿੰਦਰ ਦੇ ਸਸਕਾਰ ਮੌਕੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਹੋਏ। ਇਸ ਦੌਰਾਨ ਪਰਵਿੰਦਰ ਝੋਟਾ ਦੇ ਬੱਚਿਆਂ ਨੇ 'ਪਰਵਿੰਦਰ ਝੋਟਾ ਅਮਰ ਰਹੇ' ਦੇ ਜੈਕਾਰੇ ਲਾਏ, ਜਿਨ੍ਹਾਂ ਨੇ ਮੌਜੂਦ ਹਰ ਅੱਖ ਨੂੰ ਨਮ ਕਰ ਦਿੱਤਾ। ਇਸ ਮਗਰੋਂ ਅਰਦਾਸ ਕੀਤੀ ਗਈ ਤੇ ਪਰਵਿੰਦਰ ਝੋਟਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
‎ਜ਼ਿਕਰਯੋਗ ਹੈ ਕਿ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦਾ ਪੀ.ਜੀ.ਆਈ. ਵਿਖੇ ਪੋਸਟਮਾਰਟਮ ਕੀਤਾ ਗਿਆ ਸੀ। ਪੋਸਟਮਾਰਟਮ ਮਗਰੋਂ ਅੱਜ ਸਵੇਰੇ ਫੁੱਲਾਂ ਨਾਲ ਸਜੀ ਇਕ ਵਿਸ਼ੇਸ਼ ਐਂਬੂਲੈਂਸ ਰਾਹੀਂ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਮਾਨਸਾ ਲਿਆਂਦਾ ਗਿਆ। ਇਸ ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਉਸ ‘ਤੇ ਪਰਵਿੰਦਰ ਝੋਟਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਰਸਤੇ 'ਚ ਵੱਖ-ਵੱਖ ਥਾਵਾਂ 'ਤੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ।
‎
‎ਮਾਨਸਾ ਪਹੁੰਚਣ ਤੋਂ ਬਾਅਦ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਧਰਨੇ ਵਾਲੀ ਥਾਂ ਰਾਹੀਂ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਲੋਕਾਂ ਵੱਲੋਂ ਅੰਤਿਮ ਦਰਸ਼ਨ ਕੀਤੇ ਗਏ। ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ 'ਚ ਮ੍ਰਿਤਕ ਦੇਹ ਰੱਖ ਕੇ ਸ਼ਹਿਰ ਵਿੱਚੋਂ ਅੰਤਿਮ ਯਾਤਰਾ ਕੱਢੀ ਗਈ।
📲Get App