🔥 ट्रेंडिंग मध्य प्रदेश में 63,296 करोड़ रुपये की... बोरी गावात वसुबारस सणाचा उत्सव यह ख़ास खबर आपको दिखाते हैं દિવાળી પહેલાં CNG ભાવ 100.77 રૂપિયા સુ... ગાંધીનગરમાં 2027માં થાકોર સમાજને મેયર... চোপড়া ব্লকে হাপতিয়া গোছ গ্রামে ভারতী...
05 नव. 2026•
ગુજરાતી मराठी ਪੰਜਾਬੀ বাংলা
विदेश

ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ''ਚ ਘਰ ਨੂੰ ਅੱਗ ਲੱਗਣ ਕਾਰਨ

✍️ रिपोर्टर: Shamsher Singh 🗓 05 नव. 2026, 09:18 PM 👁 17
शेयर करें: 💬 WhatsApp 📘 Facebook 𝕏 Post

ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ''ਚ ਘਰ ਨੂੰ ਅੱਗ ਲੱਗਣ ਕਾਰਨ

ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ''ਚ ਘਰ ਨੂੰ ਅੱਗ ਲੱਗਣ ਕਾਰਨ‎ ਮੌਤThursday, Nov 05, 2026 ,(need24)- ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ 'ਚ ਅੱਗ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਪਈ। ਮਾਮਲੇ ਦੀ ਜਾਂਚ ਇੰਗਲੈਂਡ 'ਚ ਜਾਰੀ ਹੈ, ਜਦਕਿ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿਚਕਾਰ ਵੀ ਵਿਵਾਦ ਪੈਦਾ ਹੋ ਗਿਆ ਹੈ।
‎ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਘਰੇਲੂ ਹਿੰਸਾ ਅਤੇ ਮੌਤ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਜਤਾਉਂਦੇ ਗੰਭੀਰ ਦੋਸ਼ ਲਗਾਏ ਹਨ। ਦੂਜੇ ਪਾਸੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਘਰ 'ਚ ਬਿਜਲੀ ਦੇ ਨੁਕਸ ਕਾਰਨ ਅੱਗ ਲੱਗੀ, ਜਿਸ ਕਾਰਨ ਇਹ ਦੁੱਖ਼ਦਾਈ ਹਾਦਸਾ ਵਾਪਰਿਆ। ਫਿਲਹਾਲ ਡਾਕਟਰ ਸ਼ਿਵਾਨੀ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲੀਅਤ ਸਾਹਮਣੇ ਆ ਸਕੇਗੀ।
📲Get App