🔥 ट्रेंडिंग रामलीला मैदान में इंडिया आघाड़ी की बड़... रामलीला मैदानात इंडिया आघाडीची रॅली, व... सातारा जिल्हा बँकेसाठी मतदान सुरू; शंभ... प्रधानमंत्री मोदी, अमित शाह और राजनाथ... रिलायंस शेयरों में 6% से अधिक की बढ़ोत... सेंसक्स ने 1,000 अंक बढ़ाए, बाज़ार में...
02 नव. 2026•
ગુજરાતી मराठी ਪੰਜਾਬੀ বাংলা
सरकारी योजना

ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ

✍️ रिपोर्टर: Shamsher Singh 🗓 02 नव. 2026, 11:01 AM 👁 17
शेयर करें: 💬 WhatsApp 📘 Facebook 𝕏 Post

ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ

ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ
‎Monday, Nov 02, 2026 ।
‎ਖਰੜ (need24) : ਇੱਥੇ ਲਾਂਡਰਾਂ-ਖਰੜ ਰੋਡ ਸਥਿਤ ਸੈਕਟਰ-116 ਦੀ ਸੋਮਦੱਤਜ਼ ਲੈਂਡਮਾਰਕ ਅਪਾਰਟਮੈਂਟ ਸੁਸਾਇਟੀ ਦੇ ਮੁੱਖ ਗੇਟ ਸਾਹਮਣੇ ਖ਼ੁਦ 'ਤੇ ਤਾਰਪੀਨ ਦਾ ਤੇਲ ਛਿੜਕ ਕੇ ਅੱਗ ਲਾਉਣ ਵਾਲੇ ਪਿੰਡ ਸੰਤੇਮਾਜਰਾ ਦੇ 49 ਸਾਲਾ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੂੰ ਗੰਭੀਰ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਖਰੜ, ਫਿਰ ਮੋਹਾਲੀ ਅਤੇ ਬਾਅਦ ’ਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 30 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਮ੍ਰਿਤਕ ਦੇ ਪੁੱਤਰ ਮੰਨਤ ਉਰਫ਼ ਮੰਨੂ ਵਾਸੀ ਸੰਤੇਮਾਜਰਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਸੁਸਾਇਟੀ ਦੇ ਮੈਨੇਜਰ ਗੁਰਵੇਲ ਸਿੰਘ, ਨਗਰ ਕੌਂਸਲ ਦੇ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਅਤੇ ਚੂਹੜ ਸਿੰਘ ’ਤੇ ਗੰਭੀਰ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਪਿਤਾ ਸੋਮਦੱਤਜ਼ ਲੈਂਡਮਾਰਕ ਅਪਾਰਟਮੈਂਟ ਸੁਸਾਇਟੀ ’ਚ ਘਰਾਂ ਤੋਂ ਕੂੜਾ ਚੁੱਕਣ ਦਾ ਕੰਮ ਕਰਦਾ ਸੀ ਅਤੇ ਪਿਛਲੇ 7 ਮਹੀਨਿਆਂ ਤੋਂ ਉਸ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ।
‎ਉਸ ਦਾ ਪਿਤਾ ਅਕਸਰ ਘਰ ’ਚ ਦੱਸਦਾ ਸੀ ਕਿ ਸੁਸਾਇਟੀ ’ਚ ਕੰਮ ਦੌਰਾਨ ਉਸ ਨੂੰ ਕਥਿਤ ਤੌਰ ’ਤੇ ਤੰਗ ਕੀਤਾ ਜਾਂਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਉਸ ਨੂੰ ਇਕ ਕਮਰੇ ’ਚ ਲਿਜਾ ਕੇ ਕਥਿਤ ਤੌਰ ’ਤੇ ਬਿਜਲੀ ਦਾ ਕਰੰਟ ਲਾਉਂਦੇ ਸਨ ਅਤੇ ਜਾਤੀਸੂਚਕ ਸ਼ਬਦ ਬੋਲ ਕੇ ਜ਼ਲੀਲ ਕਰਦੇ ਸਨ। ਤਨਖ਼ਾਹ ਨਾ ਮਿਲਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਵੀ ਖ਼ਰਾਬ ਹੋ ਗਈ ਸੀ ਅਤੇ ਘਰੇਲੂ ਸਮਾਨ ਲਈ ਲਏ ਉਧਾਰ ਦੀ ਅਦਾਇਗੀ ਨਾ ਹੋਣ ਕਾਰਨ ਦੁਕਾਨਦਾਰ ਵੀ ਘਰ ਆ ਕੇ ਪੈਸੇ ਮੰਗਦੇ ਸਨ। ਉਸ ਦੇ ਪਿਤਾ ਨੇ ਕਈ ਵਾਰ ਸੁਸਾਇਟੀ ਦੇ ਮੈਨੇਜਰ ਤੇ ਹੋਰ ਸਬੰਧਿਤ ਵਿਅਕਤੀਆਂ ਕੋਲ ਆਪਣੀ ਬਕਾਇਆ ਤਨਖ਼ਾਹ ਦੀ ਮੰਗ ਕੀਤੀ ਸੀ ਪਰ ਉਸ ਨੂੰ ਤਨਖ਼ਾਹ ਦੇਣ ਦੀ ਬਜਾਏ ਕਥਿਤ ਤੌਰ ’ਤੇ ਬੇਇੱਜ਼ਤ ਕੀਤਾ ਜਾਂਦਾ ਸੀ।
📲Get App