🔥 TRENDING हजारीबाग के केरेडारी में चंद्रगुप्त को... Newly Elected MLA Rahul Raj Meets CM S... LG monoj sinha Reconstitutes j&k Haj... बिहार के बांका में रजौन थाना के पास मह... एशियन पैरा गेम्स के स्वर्ण पदक विजेता... Bashir Ahmad Naik shares his Entrepren...
31 Oct 2026•
ગુજરાતી मराठी ਪੰਜਾਬੀ বাংলা
Politics

ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ

✍️ Reporter: Shamsher Singh 🗓 31 Oct 2026, 08:27 PM 👁 14
Share: 💬 WhatsApp 📘 Facebook 𝕏 Post

ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ

ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
‎Saturday, Oct 31, 2026 ।
‎
‎
‎ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਲ ਜਾਖੜ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੀ ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ ਦੇ ਮੁੱਦਿਆਂ ਚੁੱਕੇ ਹਨ। ਉਨ੍ਹਾਂ ਨੇ ਓ.ਟੀ.ਐੱਸ. (OTS) ਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਖੇਤੀਬਾੜੀ ਮੰਤਰੀ ਅਤੇ ਚੀਫ਼ ਸੈਕਟਰੀ ਨੇ ਕਿਸਾਨ ਜਥੇਬੰਦੀਆਂ ਨੂੰ ਵਨ-ਟਾਈਮ ਸੈਟਲਮੈਂਟ ਨੀਤੀ ਬਣਾਉਣ ਅਤੇ ਵਿਧਾਨ ਸਭਾ ਵਿੱਚ ਕਮੇਟੀ ਗਠਿਤ ਕਰਨ ਦਾ ਵਿਸ਼ਵਾਸ ਦਿੱਤਾ ਸੀ, ਪਰ ਸੈਸ਼ਨ ਖਤਮ ਹੋਣ ਦੇ ਬਾਵਜੂਦ ਨਾ ਕੋਈ ਨੀਤੀ ਲਿਆਂਦੀ ਗਈ ਅਤੇ ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ।
‎ਉਨ੍ਹਾਂ ਕਿਹਾ ਪੰਜਾਬ ਦੇ 11 ਜ਼ਿਲ੍ਹਾ ਹੈੱਡਕੁਆਰਟਰਜ਼ ਦੇ ਲੈਂਡ ਮਾਰਟਗੇਜ ਬੈਂਕ ਪਿਛਲੇ 5 ਮਹੀਨਿਆਂ ਤੋਂ ਬੰਦ ਪਏ ਹਨ, ਜਿੱਥੇ ਕਿਸਾਨ ਅਤੇ ਕਰਮਚਾਰੀ ਧਰਨੇ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕੋਆਪਰੇਟਿਵ ਬੈਂਕਾਂ ਵਿੱਚ ਕਰਜ਼ਾ ਲੈਣ ਲਈ ਕਿਸਾਨਾਂ ਦਾ ਹਿੱਸਾ 1 ਲੱਖ ਰੁਪਏ ਦੇ ਕਰਜ਼ੇ 'ਤੇ 3,300 ਰੁਪਏ ਸੀ, ਜਿਸ ਨੂੰ ਸਰਕਾਰ ਨੇ ਵਧਾ ਕੇ 6,000 ਰੁਪਏ ਅਤੇ 2 ਲੱਖ ਤੋਂ ਵੱਧ ਕਰਜ਼ੇ 'ਤੇ 9,000 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਮੀਨ ਗਹਿਣੇ ਰੱਖਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨ ਸਨਮਾਨ ਨਿਧੀ ਤਹਿਤ 9 ਕਰੋੜ 34 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 18,500 ਕਰੋੜ ਰੁਪਏ ਦੀ ਨਵੀਂ ਕਿਸ਼ਤ ਜਾਰੀ ਕੀਤੀ ਹੈ।
‎
‎ਪੰਜਾਬ ਡੀ.ਜੀ.ਪੀ. ਦੇ ਬਿਆਨ ਦਾ ਹਵਾਲਾ ਦਿੰਦਿਆਂ ਜਾਖੜ ਨੇ ਕਿਹਾ ਕਿ ਸੂਬੇ ਵਿੱਚ 80ਫੀਸਦੀ ਨਸ਼ਾ ਫਾਰਮਾਸਿਊਟੀਕਲ ਅਤੇ ਸਿੰਥੈਟਿਕ ਗੋਲੀਆਂ ਜਿਵੇਂ ਪ੍ਰੈਗਾਬਲਿਨ ਦਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਖਰੀਦੇ 52 ਕਰੋੜ ਰੁਪਏ ਦੇ ਐਂਟੀ-ਡਰੋਨ ਸਿਸਟਮ ਨੂੰ ਨਾਕਾਮ ਕਰਾਰ ਦਿੰਦਿਆਂ ਕਿਹਾ ਕਿ ਐਂਟੀ-ਡਰੋਨ ਸਕੁਆਡ ਦੇ ਇੱਕ ਸਿਪਾਹੀ ਕੋਲੋਂ 25 ਕਿਲੋ ਹੈਰੋਇਨ ਬਰਾਮਦ ਹੋਈ, ਜੋ ਸਰਹੱਦ ਪਾਰ ਡਾਰਕ ਪੁਆਇੰਟਸ ਦੀ ਜਾਣਕਾਰੀ ਦਿੰਦਾ ਸੀ।
‎
‎ਇਸ ਮੌਕੇ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਕਿ ਭਾਜਪਾ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸੂਬੇ 'ਚ ਅਫਸਰਸ਼ਾਹੀ ਦੀ ਮਨਮਾਨੀ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਜਲਦ ਚੋਣ ਜਾਬਤਾ ਲਗਾਉਣ ਦੀ ਮੰਗ ਕੀਤੀ ਹੈ।
📲Get App