🔥 TRENDING Uttar Pradesh Approves Construction of... Maharashtra sugarcane farmers block Mu... Maharashtra clears appointment of dire... Muslim Senator-elect El‑Sayed celebrat... SKM Students Wing wraps up 2026 coordi... Democrats’ ‘Blue Wave’ Topples Republi...
05 Nov 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡੀ ਅਪਡੇਟ! ਵਿਜੀਲੈਂਸ ਦੀ ਚਿੱਠੀ ਆਈ ਸਾਹਮਣੇ

✍️ Reporter: Shamsher Singh 🗓 31 Oct 2026, 08:22 PM 👁 37
Share: 💬 WhatsApp 📘 Facebook 𝕏 Post

ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡੀ ਅਪਡੇਟ! ਵਿਜੀਲੈਂਸ ਦੀ ਚਿੱਠੀ ਆਈ ਸਾਹਮਣੇ

ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡੀ ਅਪਡੇਟ! ਵਿਜੀਲੈਂਸ ਦੀ ਚਿੱਠੀ ਆਈ ਸਾਹਮਣੇ
‎Saturday, Oct 31, 2026।
‎ਮਾਨਸਾ (ਵੈੱਬ ਡੈਸਕ): ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਇਕ ਪਾਸੇ ਜਿੱਥੇ ਕੇਂਦਰੀ ਏਜੰਸੀ ਸੀ. ਬੀ. ਆਈ. ਦੀਆਂ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਵਿਜੀਲੈਂਸ ਵੱਲੋਂ ਵੀ ਆਪਣੇ ਪੱਧਰ 'ਤੇ ਕਾਰਵਾਈ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਜਿਸ ਦਿਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੋਇਆ ਸੀ, ਉਸੇ ਦਿਨ ਯਾਨੀ 13 ਅਕਤੂਬਰ ਨੂੰ ਡੀ. ਐੱਸ.ਪੀ. ਦਫ਼ਤਰ ਵੱਲੋਂ ਜ਼ਿਲ੍ਹਾ ਮਾਲ ਵਿਭਾਗ ਨੂੰ ਇਕ ਚਿੱਠੀ ਲਿਖੀ ਗਈ ਸੀ।
‎ਜਾਣਕਾਰੀ ਮੁਤਾਬਕ, ਇਸ ਚਿੱਠੀ ਵਿਚ ਜ਼ਿਲ੍ਹਾ ਬਠਿੰਡਾ ਦੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਸੀ। ਇਸ ਵਿਚ ਇਕ ਸ਼ਿਕਾਇਤ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਤੋਂ ਬਾਅਦ ਜ਼ਿਲ੍ਹਾ ਮਾਲ ਅਫ਼ਸਰ ਦਫ਼ਤਰ ਨੇ ਰਾਮਪੁਰਾ ਸਬ-ਤਹਿਸੀਲ ਸਮੇਤ ਹੋਰ ਤਹਿਸੀਲਾਂ ਨੂੰ ਵੀ ਪੱਤਰ ਲਿਖੇ। ਇਨ੍ਹਾਂ ਪੱਤਰਾਂ ਰਾਹੀਂ ਡਰੱਗ ਇੰਸਪੈਕਟਰ ਤੋਂ ਇਲਾਵਾ ਕਤਲ ਕਰਨ ਵਾਲੇ ਮੈਡੀਕਲ ਸਟੋਰ ਸੰਚਾਲਕ ਅਸ਼ਵਨੀ ਕੁਮਾਰ, ਉਸ ਦੀ ਪਤਨੀ ਅਤੇ ਪਿਤਾ ਦੀ ਜਾਇਦਾਦ ਦਾ ਵੇਰਵਾ ਵੀ ਮੰਗਿਆ ਗਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਨੇ ਜੂਨ 2026 ਵਿਚ ਨਰੇਸ਼ ਕੁਮਾਰ 'ਤੇ ਇਕ ਸੋਰਸ ਰਿਪੋਰਟ ਤਿਆਰ ਕਰਕੇ ਮੁੱਖ ਦਫ਼ਤਰ ਭੇਜੀ ਸੀ, ਜਿਸ ਦੀ ਜਾਂਚ ਨੂੰ ਅਗਸਤ 2026 ਵਿਚ ਮਨਜ਼ੂਰੀ ਮਿਲੀ ਸੀ।
‎ਦੂਜੇ ਪਾਸੇ ਇਸ ਮਾਮਲੇ ਵਿਚ ਸੀ.ਬੀ.ਆਈ. ਦੀਆਂ ਟੀਮਾਂ ਵੀ ਆਪਣੇ ਪੱਧਰ 'ਤੇ ਜਾਂਚ ਵਿਚ ਜੁਟੀਆਂ ਹੋਈਆਂ ਹਨ। ਟੀਮਾਂ ਮਾਨਸਾ ਦੇ ਰੈਸਟ ਹਾਊਸ ਵਿਚ ਰੁਕੀਆਂ ਹੋਈਆਂ ਹਨ, ਜੋ ਇਸ ਵੇਲੇ ਸੀ. ਬੀ. ਆਈ. ਦਾ ਦਫ਼ਤਰ ਬਣ ਚੁੱਕਿਆ ਹੈ। ਸ਼ਹਿਰ ਦੇ ਕਈ ਮੈਡੀਕਲ ਸਟੋਰਾਂ 'ਤੇ ਰੇਡ ਕੀਤੀ ਜਾ ਚੁੱਕੀ ਹੈ। ਅਸ਼ਵਨੀ ਕੁਮਾਰ ਦੇ ਨੇੜਲੇ ਦੁਕਾਨਦਾਰਾਂ ਦੇ ਡੀ.ਵੀ.ਆਰ. (DVR) ਕਬਜ਼ੇ ਵਿਚ ਲਏ ਗਏ ਹਨ, ਅਸ਼ਵਨੀ ਕੁਮਾਰ ਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਵੀ ਹੋ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ।
📲Get App