🔥 TRENDING कुचेरा निंबड़ी रोड पर टक्कर से एक व्यक... सेवक साहू, 20 वर्षीय युवक की लापता होन... दौसा: सरपंच पद की प्रत्याशी विज्ञावती... Naga Communities Reject Statehood Prop... Tree Cutting Dispute Sparks New Tensio... अहमदपुर खालसा में करवा चौथ का भव्य उत्...
29 Oct 2026•
ગુજરાતી मराठी ਪੰਜਾਬੀ বাংলা

ਭੁੱਚੋ ਮੰਡੀ ’ਚ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ, ਅਣ-ਅਧਿਕਾਰਤ ਗੋਦਾਮ ਸੀਲ

✍️ Reporter: Jiwan kumar 🗓 29 Oct 2026, 08:17 PM 👁 40
Share: 💬 WhatsApp 📘 Facebook 𝕏 Post

ਖੇਤੀਬਾੜੀ ਵਿਭਾਗ ਨੇ ਗੁਪਤ ਸੂਚਨਾ ’ਤੇ ਭੁੱਚੋ ਮੰਡੀ ਵਿੱਚ ਐੱਸ.ਆਰ. ਗੋਇਲ ਟਰੇਡਿੰਗ ਨਾਲ ਸਬੰਧਤ ਅਣ-ਅਧਿਕਾਰਤ ਗੋਦਾਮ ਸੀਲ ਕਰਕੇ ਫਰਮ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਗੋਦਾਮ ਵਿੱਚ ਖਾਦਾਂ, ਕੀੜੇਮਾਰ ਦਵਾਈਆਂ ਅਤੇ ਸ਼ੱਕੀ ਥੈਲੇ ਮਿਲਣ ਦਾ ਵਿਭਾਗ ਨੇ ਦਾਅਵਾ ਕੀਤਾ ਹੈ। ਖਾਦਾਂ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਬਠਿੰਡਾ, 29 ਅਕਤੂਬਰ (ਜੀਵਨ ਬਾਂਸਲ): ਖੇਤੀਬਾੜੀ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਭੁੱਚੋ ਮੰਡੀ ਵਿੱਚ ਕਾਰਵਾਈ ਕਰਦਿਆਂ ਮੈਸਰਜ਼ ਐੱਸ.ਆਰ. ਗੋਇਲ ਟਰੇਡਿੰਗ ਨਾਲ ਸਬੰਧਤ ਇੱਕ ਅਣ-ਅਧਿਕਾਰਤ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਵਿਭਾਗ ਵੱਲੋਂ ਸਬੰਧਤ ਫਰਮ ਖ਼ਿਲਾਫ਼ ਐੱਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਦੀ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਬਲਾਕ ਨਥਾਣਾ ਅਧੀਨ ਪੈਂਦੀ ਭੁੱਚੋ ਮੰਡੀ ਵਿੱਚ ਉਕਤ ਗੋਦਾਮ ਦੀ ਜਾਂਚ ਕੀਤੀ। ਜਾਂਚ ਦੌਰਾਨ ਉੱਥੇ ਕਾਫ਼ੀ ਮਾਤਰਾ ਵਿੱਚ ਖਾਦਾਂ ਅਤੇ ਕੀੜੇਮਾਰ ਦਵਾਈਆਂ ਸਟੋਰ ਕਰਕੇ ਰੱਖੀਆਂ ਮਿਲੀਆਂ।
ਅਧਿਕਾਰੀਆਂ ਅਨੁਸਾਰ ਗੋਦਾਮ ਵਿੱਚ ਚਿੱਟੇ ਰੰਗ ਦੇ ਥੈਲਿਆਂ ਵਿੱਚ ਵੀ ਕੋਈ ਪਦਾਰਥ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਨਾਮੀ ਕੰਪਨੀਆਂ ਦੇ ਛਪੇ ਹੋਏ ਅਣਵਰਤੇ ਥੈਲੇ ਵੀ ਮਿਲੇ, ਜਿਨ੍ਹਾਂ ਨੂੰ ਵਿਭਾਗ ਨੇ ਸ਼ੱਕੀ ਮੰਨਿਆ। ਵਿਭਾਗ ਦੇ ਅਧਿਕਾਰੀਆਂ ਵੱਲੋਂ ਖਾਦਾਂ ਨਾਲ ਸਬੰਧਤ ਦਸਤਾਵੇਜ਼ ਮੰਗੇ ਜਾਣ ’ਤੇ ਫਰਮ ਦੇ ਨੁਮਾਇੰਦੇ ਵੱਲੋਂ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ।
ਵਿਭਾਗ ਨੇ ਦੱਸਿਆ ਕਿ 28 ਅਕਤੂਬਰ 2026 ਨੂੰ ਗੋਦਾਮ ਸੀਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ 29 ਅਕਤੂਬਰ 2026 ਨੂੰ ਐੱਫ.ਆਈ.ਆਰ. ਨੰਬਰ 0275 ਦਰਜ ਕਰਵਾਈ ਗਈ
ਗੋਦਾਮ ਵਿੱਚ ਪਈਆਂ ਖਾਦਾਂ ਦੇ ਸੈਂਪਲ ਲਏ ਜਾ ਰਹੇ ਹਨ। ਵਿਭਾਗ ਵੱਲੋਂ ਇਹ ਸੈਂਪਲ ਪਹਿਲ ਦੇ ਆਧਾਰ ’ਤੇ ਜਾਂਚ ਲਈ ਸਬੰਧਤ ਲੈਬਾਰਟਰੀਆਂ ਨੂੰ ਭੇਜੇ ਜਾਣਗੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਕੋਈ ਸੈਂਪਲ ਫੇਲ੍ਹ ਪਾਇਆ ਜਾਂਦਾ ਹੈ ਤਾਂ ਸਬੰਧਤ ਫਰਮ ਖ਼ਿਲਾਫ਼ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਦੀ ਇਸ ਕਾਰਵਾਈ ਦਾ ਮਕਸਦ ਖੇਤੀਬਾੜੀ ਸਮੱਗਰੀ ਦੀ ਗੁਣਵੱਤਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਹਾਲਾਂਕਿ, ਸੈਂਪਲਾਂ ਦੀ ਲੈਬਾਰਟਰੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖਾਦਾਂ ਦੀ ਗੁਣਵੱਤਾ ਬਾਰੇ ਸਪੱਸ਼ਟ ਸਥਿਤੀ ਸਾਹਮਣੇ ਆਵੇਗੀ।
📲Get App