🔥 ट्रेंडिंग राष्ट्रपति मुर्मू ने FNTA बिल स्वीकृत... ફુલવાળા ચોક થયું ઇનામ વિતરણ नागालैंड राज्य लॉटरी संबाद के 26 अक्टू... मणिपुर में मेरा हौ चोंगबा: परम्परागत अ... मणिपुर सीएम ने नोंगशूम हमले पीड़ितों क... मणिपुर में हिंसा से BJP के चुनाव योजना...
26 अक्टू. 2026•
ગુજરાતી मराठी ਪੰਜਾਬੀ বাংলা
बिज़नेस

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਨਿਵੇਸ਼ਕਾਂ ਦੇ ਖਿੜੇ ਚਿਹਰੇ

✍️ रिपोर्टर: Shamsher Singh 🗓 26 अक्टू. 2026, 01:22 PM 👁 22
शेयर करें: 💬 WhatsApp 📘 Facebook 𝕏 Post

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਨਿਵੇਸ਼ਕਾਂ ਦੇ ਖਿੜੇ ਚਿਹਰੇ

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਨਿਵੇਸ਼ਕਾਂ ਦੇ ਖਿੜੇ ਚਿਹਰੇ
‎Monday, Oct 26, 2026 ।
‎ਬਿਜ਼ਨੈੱਸ ਡੈਸਕ- ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਗਲੋਬਲ ਤਣਾਅ ਕਾਰਨ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਇਕ ਵਾਰ ਫ਼ਿਰ ਤੋਂ ਮੰਦੀ ਦਾ ਆਲਮ ਦੇਖਣ ਨੂੰ ਮਿਲਿਆ। ਸ਼ੇਅਰ ਮਾਰਕੀਟ 'ਚ ਪਿਛਲੇ ਕਈ ਦਿਨਾਂ ਤੋਂ ਜਾਰੀ ਗਿਰਾਵਟ ਸੋਮਵਾਰ ਨੂੰ ਵੀ ਜਾਰੀ ਰਹੀ, ਜਿਸ ਕਾਰਨ ਨਿਫਟੀ 50 ਅਤੇ ਸੈਂਸੈਕਸ ਦੋਵੇਂ ਹੀ ਲਾਲ ਨਿਸ਼ਾਨ 'ਚ ਖੁੱਲ੍ਹ।
‎
‎ਲਗਾਤਾਰ ਆ ਰਹੀ ਇਸ ਗਿਰਾਵਟ ਕਾਰਨ ਨਿਵੇਸ਼ਕਾਂ 'ਚ ਚਿੰਤਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਕਾਰੋਬਾਰ ਦੇ ਸ਼ੁਰੂਆਤੀ ਦੌਰ 'ਚ ਨਿਫਟੀ 75 ਅੰਕ ਡਿੱਗ ਕੇ 22,600 ਅਤੇ ਸੈਂਸੈਕਸ 133 ਅੰਕ ਡਿੱਗ ਕੇ 72,990.04 'ਤੇ ਖੁੱਲ੍ਹਿਆ। ਹਾਲਾਂਕਿ ਕੁਝ ਹੀ ਦੇਰ ਬਾਅਦ ਮਾਰਕੀਟ ਨੇ ਦੁਬਾਰਾ ਰਫ਼ਤਾਰ ਫੜੀ ਤੇ ਹਰੇ ਨਿਸ਼ਾਨ 'ਚ ਵਾਪਸੀ ਕੀਤੀ। ਖ਼ਬਰ ਲਿਖੇ ਜਾਣ ਤੱਕ ਨਿਫਟੀ 48 ਅੰਕਾਂ ਦੀ ਤੇਜ਼ੀ ਨਾਲ 22,638 ਅਤੇ ਸੈਂਸੈਕਸ 180 ਅੰਕਾਂ ਦੇ ਉਛਾਲ ਦੇ ਨਾਲ 73,270 ਦੇ ਨੇੜੇ ਟ੍ਰੇ਼ਡ ਕਰ ਰਿਹਾ ਸੀ।
📲Get App