Crime
ਪਰਵਿੰਦਰ ਝੋਟਾ ਇਨਸਾਫ਼ ਮੋਰਚੇ 'ਚ ਪਹੁੰਚੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ

Saturday, Oct 24, 2026 ।
ਮਾਨਸਾ (ਵੈੱਬ ਡੈਸਕ): ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਮਾਨਸੇ ਵਿਚ ਪਰਵਿੰਦਰ ਝੋਟਾ ਇਨਸਾਫ਼ ਮੋਰਚੇ ਵਿਚ ਪਹੁੰਚੇ। ਇਸ ਮੌਕੇ ਉਨ੍ਹਾਂ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਅੰਦੋਲਨ ਦੀ ਪਹਿਲੀ ਸ਼ਹਾਦਤ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟੇ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਅੱਗੇ ਤੋਰਿਆ ਤੇ ਉਸ ਦਾ ਕਤਲ ਹੋ ਗਿਆ, ਇਹ ਕਤਲ ਨਹੀਂ ਸ਼ਹਾਦਤ ਹੈ ਤੇ ਇਸ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਟਿਕੈਤ ਨੇ ਕਿਹਾ ਕਿ ਉਨ੍ਹਾਂ ਨੇ ਝੋਟੇ ਦੇ ਕਤਲ ਮਗਰੋਂ ਜਾਣਕਾਰੀ ਇਕੱਠੀ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹੁਣ ਮੈਡੀਕਲ ਸਟੋਰ 'ਤੇ ਨਸ਼ੇ ਦੇ ਕੈਪਸੂਲ ਵਿਕਦੇ ਹਨ ਤੇ ਇਹ ਬਿਮਾਰੀ ਹੁਣ ਉੱਤਰ ਪ੍ਰਦੇਸ਼ ਤਕ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਇੱਥੇ ਦੀ ਸਰਕਾਰ ਸਖ਼ਤ ਹੁੰਦੀ ਤਾਂ ਪੰਜਾਬ ਦਾ ਬਣਿਆ ਕੈਪਸੂਲ ਉੱਤਰ ਪ੍ਰਦੇਸ਼ ਦੀ ਜ਼ਮੀਨ 'ਤੇ ਨਾ ਜਾਂਦਾ। ਉਨ੍ਹਾਂ ਕਿਹਾ ਕਿ ਨੇਪਾਲ ਤੇ ਗੁਜਰਾਤ ਰਾਹੀਂ ਨਸ਼ਾ ਆਉਂਦਾ ਹੈ, ਪਰ ਬਰਬਾਦ ਤੇ ਪੰਜਾਬ ਨੂੰ ਕੀਤਾ ਜਾ ਰਿਹਾ ਹੈ। ਪੰਜਾਬ-ਹਰਿਆਣਾ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵਿਚ ਵੀ ਇਹ ਬਿਮਾਰੀ ਪਹੁੰਚ ਗਈ ਹੈ, ਜਿੱਥੇ ਨੌਜਵਾਨ ਨਸ਼ੇ ਦੇ ਟੀਕੇ ਤੇ ਕੈਪਸੂਲ ਲੈਣ ਲੱਗ ਪਏ ਹਨ। ਟਿਕੈਤ ਨੇ ਕਿਹਾ ਕਿ ਉਹ ਵੀ ਨਸ਼ੇ ਨਸ਼ੇ ਖ਼ਿਲਾਫ਼ ਮੁਹਿੰਮ ਚਲਾਉਣਗੇ।
ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਊਦੀ ਵਿਚ ਨਸ਼ਾ ਵੇਚਣ ਵਾਲੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ, ਪਰ ਇੱਥੇ ਨਸ਼ਿਆਂ ਤੋਂ ਰੋਕਣ ਵਾਲੇ ਨੂੰ ਗੋਲ਼ੀ ਮਾਰਨ ਵਾਲਾ ਅਜੇ ਤਕ ਜਿਉਂਦਾ ਕਿਵੇਂ ਹੈ? ਉਨ੍ਹਾਂ ਇਹ ਵੀ ਆਖ਼ਿਆ ਕਿ ਜੇਕਰ ਇਹ ਗੋਲ਼ੀ ਚਲਾਉਣ ਵਾਲਾ ਉੱਤਰ ਪ੍ਰਦੇਸ਼ 'ਚ ਹੁੰਦਾ ਤਾਂ ਹੁਣ ਤਕ ਉਸ ਨੂੰ ਗੋਲੀ ਵੱਜ ਚੁੱਕੀ ਹੁੰਦੀ। ਉਨ੍ਹਾਂ ਨੇ ਸਰਕਾਰ ਤੇ ਸੀ. ਬੀ. ਆਈ. ਨੂੰ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਨਸ਼ਾ ਮੁਕਤੀ ਮੁਹਿੰਮ ਦਾ ਨਾਂ ਪਰਵਿੰਦਰ ਝੋਟੇ ਦੇ ਨਾਂ 'ਤੇ ਰੱਖਿਆ ਜਾਵੇ। ਨਾਲ ਹੀ ਪਰਵਿੰਦਰ ਝੋਟੇ ਦੇ ਨਾਂ 'ਤੇ ਕਾਲਜ ਤੇ ਸੜਕਾਂ ਆਦਿ ਬਣਾਈਆਂ ਜਾਣ।
ਕਿਸਾਨ ਆਗੂ ਨੇ ਕਮੇਟੀ ਨੂੰ ਪਰਵਿੰਦਰ ਝੋਟੇ ਦੇ ਸਸਕਾਰ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਇੰਨੇ ਕਮਜ਼ੋਰ ਨਹੀਂ ਕਿ ਲਾਸ਼ ਰੱਖ ਕੇ ਅੰਦੋਲਨ ਕਰੀਏ। ਉਨ੍ਹਾਂ ਨੇ ਇਨਸਾਫ਼ ਕਮੇਟੀ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਪਰਿਵਾਰ ਤੇ ਇਨਸਾਫ਼ ਕਮੇਟੀ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਇਸ ਅੰਦੋਲਨ ਵਿਚ ਉਨ੍ਹਾਂ ਦਾ ਪੂਰਾ ਸਮਰਥਨ ਕਰੇਗੀ।