🔥 TRENDING Jackie Shroff Joins Maharashtra CM Dev... Texas hits 19 million registered voter... Maharashtra CM Fadnavis, Jackie Shroff... Coldwell Banker South India Launches A... Udupi–Ucchila Dasara Procession: New T... Northeast Monsoon 2026 Continues, Tami...
20 Oct 2026•
ગુજરાતી मराठी ਪੰਜਾਬੀ বাংলা
National

ਰਾਵਣ ਦੇ ਨਾਲ ਫੂਕਿਆ ਜਾਵੇਗਾ ''ਕਾਕਰੋਚ'' ਦਾ ਪੁਤਲਾ ! ਦਿੱਲੀ ਦੇ ਰਾਮਲੀਲਾ ਮੈਦਾਨ ''ਚ ਦਿਖੇਗਾ ਅਨੋਖਾ ਨਜ਼ਾਰਾ

✍️ Reporter: Shamsher Singh 🗓 20 Oct 2026, 11:52 AM 👁 15
Watch on: ▶️ YouTube
Share: 💬 WhatsApp 📘 Facebook 𝕏 Post

ਰਾਵਣ ਦੇ ਨਾਲ ਫੂਕਿਆ ਜਾਵੇਗਾ ''ਕਾਕਰੋਚ'' ਦਾ ਪੁਤਲਾ ! ਦਿੱਲੀ ਦੇ ਰਾਮਲੀਲਾ ਮੈਦਾਨ ''ਚ ਦਿਖੇਗਾ ਅਨੋਖਾ ਨਜ਼ਾਰਾ

ਰਾਵਣ ਦੇ ਨਾਲ ਫੂਕਿਆ ਜਾਵੇਗਾ ''ਕਾਕਰੋਚ'' ਦਾ ਪੁਤਲਾ ! ਦਿੱਲੀ ਦੇ ਰਾਮਲੀਲਾ ਮੈਦਾਨ ''ਚ ਦਿਖੇਗਾ ਅਨੋਖਾ ਨਜ਼ਾਰਾ
‎Tuesday, Oct 20, 2026।
‎ਨਵੀਂ ਦਿੱਲੀ- ਇਸ ਸਾਲ ਰਾਸ਼ਟਰੀ ਰਾਜਧਾਨੀ 'ਚ ਦੁਸਹਿਰਾ ਸਮਾਰੋਹ ਦੌਰਾਨ ਯਾਨੀ ਅੱਜ ਕੇਸ਼ਵ ਰਾਮਲੀਲਾ ਕਮੇਟੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦੇ ਨਾਲ 30 ਫੁੱਟ ਉੱਚੇ ਕਾਕਰੋਚ ਦੇ ਪੁਤਲੇ ਨੂੰ ਵੀ ਸਾੜੇਗੀ। ਇਹ ਕਾਕਰੋਚ "ਗੰਦਗੀ ਅਤੇ ਅਸਵੱਛ" ਸਥਿਤੀਆਂ ਦਾ ਪ੍ਰਤੀਕ ਹੈ। ਕੇਸ਼ਵ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਤੇ ਮਾਡਲ ਟਾਊਨ ਤੋਂ ਵਿਧਾਇਕ ਅਸ਼ੋਕ ਗੋਇਲ ਦੇਵਰਹਾ ਨੇ ਕਿਹਾ ਕਿ ਇਹ ਫੈਸਲਾ ਘਰਾਂ, ਆਂਢ-ਗੁਆਂਢ ਅਤੇ ਸਮਾਜ 'ਚੋਂ ਗੰਦਗੀ ਨੂੰ ਖਤਮ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਨ ਲਈ ਲਿਆ ਗਿਆ ਹੈ।
‎ਦੇਵਰਹਾ ਨੇ ਕਿਹਾ,"ਦੁਸਹਿਰੇ ਦਾ ਤਿਉਹਾਰ ਦੇਸ਼ ਭਰ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਝੂਠ 'ਤੇ ਸੱਚ, ਬੁਰਾਈ 'ਤੇ ਚੰਗਿਆਈ ਅਤੇ ਅਧਰਮ 'ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜਦੇ ਆ ਰਹੇ ਹਾਂ; ਇਹ ਸੰਦੇਸ਼ ਦਿੰਦਾ ਹੈ ਕਿ ਸੱਚਾਈ ਦੀ ਹਮੇਸ਼ਾ ਅੰਤ 'ਚ ਜਿੱਤ ਹੁੰਦੀ ਹੈ।" ਕਮੇਟੀ ਦੇ ਇਕ ਹੋਰ ਪੁਤਲਾ ਸਾੜਨ ਦੇ ਫੈਸਲੇ ਬਾਰੇ ਦੱਸਦਿਆਂ, ਉਨ੍ਹਾਂ ਕਿਹਾ ਕਿ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਦਰਸਾਉਣ ਲਈ ਵਾਧੂ ਪੁਤਲੇ ਸਾੜਨ ਦੀ ਪਰੰਪਰਾ ਰਹੀ ਹੈ।
‎
‎ਉਨ੍ਹਾਂ ਕਿਹਾ, "ਇਨ੍ਹਾਂ ਸਿਧਾਂਤਾਂ ਨੂੰ ਧਿਆਨ 'ਚ ਰੱਖਦੇ ਹੋਏ, ਅਸੀਂ ਪਹਿਲਾਂ ਸਾਡੇ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਸਮੱਸਿਆਵਾਂ, ਜਿਵੇਂ ਕਿ ਨਕਸਲਵਾਦ ਜਾਂ ਅੱਤਵਾਦ ਨੂੰ ਦਰਸਾਉਂਦੇ ਪੁਤਲੇ ਸਾੜੇ ਹਨ। ਇਸ ਸਾਲ, ਸਾਡੀ ਕਮੇਟੀ ਨੇ ਕੇਸ਼ਵ ਰਾਮਲੀਲਾ ਸਮਿਤੀ ਮੈਦਾਨ (ਐੱਨਐੱਸਪੀ) ਵਿਖੇ ਗੰਦਗੀ ਦੇ ਪ੍ਰਤੀਕ ਕਾਕਰੋਚ ਦਾ ਪੁਤਲਾ ਸਾੜਨ ਦਾ ਫੈਸਲਾ ਕੀਤਾ ਹੈ। ਸਾਡਾ ਉਦੇਸ਼ ਤਿੰਨ ਥਾਵਾਂ ਤੋਂ ਗੰਦਗੀ ਨੂੰ ਖਤਮ ਕਰਨਾ ਹੈ: ਸਾਡੇ ਘਰ, ਸਾਡਾ ਆਲੇ-ਦੁਆਲੇ ਅਤੇ ਸਮੁੱਚੇ ਸਮਾਜ ਤੋਂ।" ਉਨ੍ਹਾਂ ਅੱਗੇ ਦੱਸਿਆ ਕਿ ਪੁਤਲਾ ਪੀਤਮਪੁਰਾ 'ਚ ਕਮੇਟੀ ਦੇ ਮੈਦਾਨ 'ਚ ਸਾੜਿਆ ਜਾਵੇਗਾ। ਦੇਵਰਹਾ ਨੇ ਕਿਹਾ,"ਇਸੇ ਕਰਕੇ ਇਸ ਸਾਲ, ਪੀਤਮਪੁਰਾ ਦੀ ਕੇਸ਼ਵ ਰਾਮਲੀਲਾ ਸਮਿਤੀ ਗੰਦਗੀ ਦੇ ਪ੍ਰਤੀਕ ਕਾਕਰੋਚ ਦੇ ਆਕਾਰ ਦਾ ਪੁਤਲਾ ਸਾੜੇਗੀ।''
📲Get App