🔥 TRENDING विजयदशमी पर उरई में जगह-जगह सजे पान के... राजस्थान पुलिस के 52 निरीक्षक पदोन्नति... સાબરકાંઠામાં તલોદ પોલીસે પકડી પાડ્યો ૧... Gurkirat Singh's Late Equaliser Denies... Sheffield Braces for Heavy Rain and 10... IMD Issues Heavy Rain Alert for 5 Sout...
20 Oct 2026•
ગુજરાતી मराठी ਪੰਜਾਬੀ বাংলা
National

ਪਾਕਿਸਤਾਨ ਦੇ ਹੱਥਾਂ ਦੇ ਕਠਪੁਤਲੀ ਨਾ ਬਣੋ..!'', ਮੁਸਲਿਮ ਦੇਸ਼ਾਂ ਨੂੰ ਭਾਰਤ ਨੇ ਦਿੱਤੀ ਨਸੀਹਤ

✍️ Reporter: Shamsher Singh 🗓 20 Oct 2026, 12:04 PM 👁 17
Watch on: ▶️ YouTube
Share: 💬 WhatsApp 📘 Facebook 𝕏 Post

ਪਾਕਿਸਤਾਨ ਦੇ ਹੱਥਾਂ ਦੇ ਕਠਪੁਤਲੀ ਨਾ ਬਣੋ..!'', ਮੁਸਲਿਮ ਦੇਸ਼ਾਂ ਨੂੰ ਭਾਰਤ ਨੇ ਦਿੱਤੀ ਨਸੀਹਤ

ਪਾਕਿਸਤਾਨ ਦੇ ਹੱਥਾਂ ਦੇ ਕਠਪੁਤਲੀ ਨਾ ਬਣੋ..!'', ਮੁਸਲਿਮ ਦੇਸ਼ਾਂ ਨੂੰ ਭਾਰਤ ਨੇ ਦਿੱਤੀ ਨਸੀਹਤ
‎Tuesday, Oct 20, 2026 ।
‎ਨਵੀਂ ਦਿੱਲੀ (ਏਜੰਸੀ)- ਇਰਾਕ ਦੇ ਬਗਦਾਦ ਵਿਚ 17-18 ਅਕਤੂਬਰ 2026 ਨੂੰ ਆਯੋਜਿਤ ਹੋਈ ਇਸਲਾਮੀ ਸਹਿਯੋਗ ਸੰਗਠਨ (ਓ. ਆਈ. ਸੀ.) ਦੇ ਵਿਦੇਸ਼ ਮੰਤਰੀਆਂ ਦੀ ਪਰਿਸ਼ਦ ਦੀ 52ਵੀਂ ਬੈਠਕ ਵਿਚ ਪਾਸ ਕੀਤੇ ਭਾਰਤ ਵਿਰੋਧੀ ਪ੍ਰਸਤਾਵਾਂ ’ਤੇ ਭਾਰਤ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਓ. ਆਈ. ਸੀ. ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ’ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਓ. ਆਈ. ਸੀ. ਦੀ ਬੈਠਕ ਵਿਚ ਭਾਰਤ ਬਾਰੇ ਕੀਤੀਆਂ ਗਈਆਂ ਗੱਲਾਂ ਨਫਰਤ ਭਰੀਆਂ, ਪੱਖਪਾਤੀ ਅਤੇ ਝੂਠੀਆਂ ਸਨ, ਜਿਨ੍ਹਾਂ ਨੂੰ ਪਾਕਿਸਤਾਨ ਨੇ ਸਪਾਂਸਰ ਕੀਤਾ ਸੀ। ਭਾਰਤ ਨੇ ਮੁਸਲਿਮ ਦੇਸ਼ਾਂ ਨੂੰ ਮੂੰਹ-ਤੋੜ ਜਵਾਬ ਦਿੰਦਿਆਂ ਕਿਹਾ ਕਿ ਉਹ ਪਾਕਿਸਤਾਨ ਦਾ ਔਜ਼ਾਰ ਨਾ ਬਣਨ।
‎ਭਾਰਤ ਨੇ ਇਸ ਗੱਲ ’ਤੇ ਡੂੰਘੀ ਨਿਰਾਸ਼ਾ ਪ੍ਰਗਟ ਕੀਤੀ ਕਿ ਓ. ਆਈ. ਸੀ. ਇਕ ਵਾਰ ਫਿਰ ਪਾਕਿਸਤਾਨ ਦੇ ਤੰਗ ਅਤੇ ਕੱਟੜਪੰਥੀ ਏਜੰਡੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਇਸਦਾ ਸ਼ੋਸ਼ਣ ਕੀਤਾ ਗਿਆ ਹੈ। ਦੱਸ ਦੇਈਏ ਕਿ ਓ. ਆਈ. ਸੀ. 57 ਮੁਸਲਿਮ ਦੇਸ਼ਾਂ ਦਾ ਇਕ ਵੱਡਾ ਸੰਗਠਨ ਹੈ। ਇਸ ਦੇ ਮੈਂਬਰ ਦੇਸ਼ ਚਾਰ ਮਹਾਂਦੀਪਾਂ (ਏਸ਼ੀਆ, ਅਫ਼ਰੀਕਾ, ਯੂਰਪ ਅਤੇ ਦੱਖਣੀ ਅਮਰੀਕਾ/ ਕੈਰੇਬੀਅਨ ਖੇਤਰ) ਵਿਚ ਫੈਲੇ ਹੋਏ ਹਨ। ਨਕਸ਼ੇਖਰੀਦੋ
‎
‎ਭਾਰਤ ਨੇ ਸਾਫ਼ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਹਨ ਅਤੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਕੋਈ ਵੀ ਗਲਤ ਪ੍ਰਚਾਰ ਇਸ ਜ਼ਮੀਨੀ ਹਕੀਕਤ ਨੂੰ ਬਦਲ ਨਹੀਂ ਸਕਦਾ। ਬਿਆਨ ਵਿਚ ਕਿਹਾ ਗਿਆ ਹੈ ਕਿ ਆਰਟੀਕਲ 370 ਦੇ ਰੱਦ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਬੁਨਿਆਦੀ ਢਾਂਚੇ, ਸੈਰ-ਸਪਾਟੇ, ਕੁਨੈਕਟੀਵਿਟੀ ਅਤੇ ਆਰਥਿਕ ਵਿਕਾਸ ਤੋਂ ਆਮ ਜਨਤਾ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
📲Get App