🔥 TRENDING ਹੁਸ਼ਿਆਰਪੁਰ ਵਿੱਚ ਕਰਿਸ਼ਨਾ ਜਨਮਾਸ਼ਤੀ ਦੀ ਵੱ... PM Modi to Visit Gujarat Tomorrow: Key... Gujarat Courts on High Alert After Ema... Ballari Chalo Sparks Debate Over Karna... Tamil Nadu farmer leader seeks Rs 1 la... Shivakumar Launches 'Prajaseva Abhiyan...
05 Sep 2026
ગુજરાતી मराठी ਪੰਜਾਬੀ বাংলা
ਐਸਡੀ ਮਾਡਲ ਸਕੂਲ ਸਮਾਨਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਐਸਡੀ ਮਾਡਲ ਸਕੂਲ ਸਮਾਨਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

✍️ Reporter: Sushil Sharma 🗓 05 Sep 2026, 03:40 PM 👁 2
Share: 💬 WhatsApp 📘 Facebook 𝕏 Post

ਐਸਡੀ ਮਾਡਲ ਸਕੂਲ ਸਮਾਨਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਸੁਸ਼ੀਲ ਸ਼ਰਮਾ ਸਮਾਣਾ ਪਟਿਆਲਾ
ਬਿਊਰੋ ਚੀਫ
Need24 News

ਅੱਜ 5 ਸਤੰਬਰ ਅਧਿਆਪਕ ਦਿਵਸ ਦੇ ਮੌਕੇ ਐਸਡੀ ਮਾਡਲ ਸਕੂਲ ਮੰਦਿਰ ਵਜ਼ੀਰੀ ਵਾਲਾ ਸਮਾਣਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਿਮਲ ਬਾਂਸਲ ਜੀ, ਵਾਈਸ ਪ੍ਰਧਾਨ ਮਨੋਜ ਬਾਂਸਲ ਜੀ, ਜਨਰਲ ਸਕੱਤਰ ਸ੍ਰੀ ਰਾਮ ਬਾਂਸਲ ਜੀ, ਵਿੱਤ ਸਕੱਤਰ ਸ਼੍ਰੀ ਰਜਿੰਦਰ ਪ੍ਰਸ਼ਾਦ ਜੀ
ਵੱਲੋਂ ਸਮੂਹ ਟੀਚਰ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਸ੍ਰੀ ਰਾਮ ਬਾਂਸਲ ਜੀ ਅਤੇ ਰਾਜਿੰਦਰ ਪ੍ਰਸਾਦ ਜੀ ਨੇ ਸਮੂਹ ਟੀਚਰ ਦੀ ਪ੍ਰਸੰਸਾ ਕਰਦੇ ਹੋਏ ਇਸ ਅਧਿਆਪਕ ਦਿਵਸ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਅੱਜ ਦੇ ਟੀਚਰ ਨੂੰ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਲਈ ਕਿਹਾ ਉਹਨਾਂ ਇਹ ਵੀ ਕਿਹਾ ਕਿ ਪਿੱਛੇ ਜਿਹੇ ਟੀਚਰ ਦੀ ਡਿਊਟੀ ਵਿੱਚ ਕੁਝ ਕਮੀ ਆਈ ਸੀ ਪ੍ਰੰਤੂ ਅੱਜ ਦਾ ਨਵਾਂ ਬੱਚਾ ਨਵਾਂ ਵਿਦਿਆਰਥੀ ਹੈ ਉਹ ਖੁਦ ਵੀ ਸਿੱਖ ਰਿਹਾ ਹੈ ਅਤੇ ਬੱਚਿਆਂ ਨੂੰ ਵੀ ਬਹੁਤ ਵਧੀਆ ਵਧੀਆ ਕੁਝ ਨਾ ਕੁਝ ਸਿਖਾਉਣਾ ਚਾਹੁੰਦਾ ਹੈ ਇਸ ਲਈ ਐਸੇ ਸਕੂਲ ਬੱਚਿਆਂ ਸਮਾਜ ਪ੍ਰਤੀ ਸਮਰਪਿਤ ਟੀਚਰਜ ਨੂੰ ਸਨਮਾਨਿਤ ਕਰਨਾ ਸਾਡਾ ਬਹੁਤ ਵੱਡਾ ਫਰਜ਼ ਹੈ ਅਤੇ ਸਾਡੇ ਲਈ ਅਜਿਹੇ ਗੁਰੂਆਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਇਸ ਸਮੇਂ ਪ੍ਰਿੰਸੀਪਲ ਸੁਸ਼ੀਲ ਸ਼ਰਮਾ ਨੇ ਵੀ ਮੈਨੇਜਮੈਂਟ ਕਮੇਟੀ ਨੂੰ ਇਹ ਵਾਅਦਾ ਕੀਤਾ ਕਿ ਉਹ ਅਤੇ ਉਹਨਾਂ ਦੀ ਪੂਰੀ ਟੀਮ ਸਕੂਲ ਪ੍ਰਤੀ ਬੱਚਿਆਂ ਪ੍ਰਤੀ ਪੂਰੀ ਤਰਾਂ ਸਮਰਪਿਤ ਰਹਿ ਕੇ ਕੰਮ ਕਰਨਗੇ ਅਤੇ ਸਕੂਲ ਨੂੰ ਉਚਾਈਆਂ ਤੱਕ ਲਿਜਾਣ ਦੀ 100 ਪ੍ਰਤੀਸਤ ਮਿਹਨਤ ਕਰਨਗੇ ਇਸ ਸਮੇਂ ਸਮੂਹ ਸਟਾਫ ਮੈਂਬਰ ਸ਼੍ਰੀ ਮਤੀ ਰੂਬੀ ਡੇਮਲਾ, ਮੰਜੂ ਬਾਲਾ, ਰਚਨਾ ਰਾਣੀ, ਪਵਨਪ੍ਰੀਤ, ਸ਼ਿਲਪਾ ਸਾਹਨੀ, ਕਪਿਲ ਸ਼ਰਮਾ, ਨਿਰਮਲ ਮੈਡਮ, ਸੋਨੂ ਮੈਡਮ, ਹਰਪ੍ਰੀਤ ਕੌਰ, ਮਹਿਕ ਸ਼ਰਮਾ, ਸਿਮਰਨ, ਬਨਿਤਾ, ਮੇਘਾ ਗਰਗ, ਨੇਹਾ ਭਟਨਾਗਰ, ਨੇਹਾ ਗੋਇਲ, ਰੂਪਾ ਮੈਡਮ, ਸ਼ਿਖਾ ਮੈਡਮ, ਮਹਿਕ ਕੌਰ, ਵਿਜੇ ਕੁਮਾਰ, ਨਿਸ਼ਾ ਰਾਣੀ, ਰੇਖਾ ਰਾਣੀ ਅਤੇ ਰਾਜ ਰਾਣੀ ਸ਼ਾਮਿਲ ਸਨ
📲Get App