🔥 TRENDING એસ.ટી બસમાં સસ્તી મુસાફરી, રોજ અપડાઉન... ધાંગધ્રા શહેરના માનસર તળાવમાં યુવાનનું... ਮਨਜੀਤ ਸਿੰਘ ਸਿੱਧੂ ਨੇ 2017 ਦੀ ਚੋਣ ਵਿੱਚ ਕ... ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਖੁਦਕੁਸ... ખોડાદા ગ્રામ પંચાયત ના સભ્ય હમીરભાઇ લા... મુખ્યમંત્રી ભૂપેન્દ્રભાઈ પટેલનું અમેરિ...
20 Aug 2026
ગુજરાતી मराठी ਪੰਜਾਬੀ বাংলা

ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ

✍️ Reporter: Paras Sharma 🗓 20 Aug 2026, 08:40 AM 👁 11
Watch on: ▶️ YouTube
Share: 💬 WhatsApp 📘 Facebook 𝕏 Post

ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ

ਸਤਿਕਾਰਯੋਗ ਪੰਜਾਬੀਓ!
ਪੱਤਰਕਾਰ ਮਨਿੰਦਰਜੀਤ ਸਿੱਧੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ, ਉਸ ਦੀ ਮੌਤ ਕਿਸ ਤਰ੍ਹਾਂ ਹੋਈ—ਕਤਲ, ਖੁਦਕੁਸ਼ੀ ਜਾਂ ਕੁਦਰਤੀ ਮੌਤ—ਇਹ ਤਾਂ ਪੋਸਟਮਾਰਟਮ ਤੋਂ ਪਤਾ ਲੱਗਣਾ ਸੀ। ਪਰ ਪਰਚਾ ਬਿਨਾਂ ਪੋਸਟਮਾਰਟਮ ਕਰਵਾਏ, ਸੰਸਕਾਰ ਤੋਂ ਅਗਲੇ ਦਿਨ ਦਰਜ ਕਰ ਦਿੱਤਾ ਗਿਆ। ਫਿਰ ਕਿਸ ਆਧਾਰ ’ਤੇ ਮਨਿੰਦਰਜੀਤ ਸਿੱਧੂ ਖ਼ਿਲਾਫ਼ ਇੰਨਾ ਸੰਗੀਨ ਪਰਚਾ ਦਰਜ ਕੀਤਾ ਗਿਆ? ਇਸ ਦਾ ਕਾਰਨ ਸਾਰਾ ਪੰਜਾਬ ਜਾਣਦਾ ਹੈ।
ਸਾਡਾ ਚੈਨਲ ਵਾਰ-ਵਾਰ ਬੰਦ ਕੀਤਾ ਗਿਆ, ਦੋ ਪਰਚੇ ਦਰਜ ਕੀਤੇ ਗਏ ਅਤੇ ਹੁਣ ਤੀਜਾ ਪਰਚਾ ਇੰਨੇ ਗੰਭੀਰ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸਾਫ਼ ਤੌਰ ’ਤੇ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਚੈਨਲ ਅਤੇ ਮਨਿੰਦਰਜੀਤ ਸਿੱਧੂ ਨੂੰ ਖਤਮ ਕਰਨਾ ਚਾਹੁੰਦੀ ਹੈ?
ਅਸੀਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਅਤੇ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਲਗਾਤਾਰ ਕਵਰੇਜ ਕਰਦੇ ਆ ਰਹੇ ਹਾਂ। ਇਸ ਦੌਰਾਨ ਅਸੀਂ ਦਰਜਨਾਂ ਅਜਿਹੇ ਮਾਮਲੇ ਲੋਕਾਂ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਵਿੱਚ ਪਿੰਡਾਂ ਦੇ ਲੋਕ ਖੁਦ ਆਪਣੇ ਇਲਾਕਿਆਂ ਵਿੱਚ ਨਸ਼ਿਆਂ ਕਾਰਨ ਹੋ ਰਹੇ ਨੁਕਸਾਨ ਬਾਰੇ ਸਾਨੂੰ ਜਾਣਕਾਰੀ ਦਿੰਦੇ ਰਹੇ ਹਨ।
ਕੁਝ ਦਿਨ ਪਹਿਲਾਂ ਲੰਬੀ ਹਲਕੇ ਦੇ ਪਿੰਡ ਖੁੱਡੀਆਂ, ਜੋ ਕਿ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪਿੰਡ ਹੈ, ਦੇ ਕੁਝ ਲੋਕਾਂ ਨੇ ਸਾਨੂੰ ਬੁਲਾ ਕੇ ਆਪਣੇ ਪਿੰਡ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਨਾਮ ਵੀ ਲਏ ਗਏ। ਲੋਕਾਂ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਨੂੰ ਸਾਡੇ ਚੈਨਲ ਨੇ ਆਪਣੀ ਲੋਕ-ਪੱਖੀ ਪੱਤਰਕਾਰੀ ਤਹਿਤ ਕਵਰ ਕੀਤਾ।
ਹੁਣ ਇੱਕ ਅਜਿਹੀ ਮੌਤ, ਜਿਸ ਦੇ ਕਾਰਨ ਬਾਰੇ ਕੋਈ ਪੋਸਟਮਾਰਟਮ ਨਹੀਂ ਹੋਇਆ, ਉਸ ਦਾ ਦੋਸ਼ ਮਨਿੰਦਰਜੀਤ ਸਿੱਧੂ ਦੇ ਸਿਰ ਪਾਇਆ ਜਾ ਰਿਹਾ ਹੈ।
ਅਸੀਂ ਇਸ ਕਾਰਵਾਈ ਨੂੰ ਪੱਤਰਕਾਰੀ ਦੀ ਆਜ਼ਾਦੀ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਅਤੇ ਅੱਤ ਦਰਜੇ ਦੀ ਬਦਲਾਖੋਰੀ ਦੀ ਭਾਵਨਾ ਵਜੋਂ ਦੇਖਦੇ ਹਾਂ।
ਮਸਲਾ ਸਾਰੇ ਪੰਜਾਬੀਆਂ ਦੇ ਸਾਹਮਣੇ ਹੈ। ਫ਼ੈਸਲਾ ਵੀ ਪੰਜਾਬੀਆਂ ਨੇ ਹੀ ਕਰਨਾ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਕੱਲ੍ਹ ਸਾਂਝੀ ਕਰਾਂਗੇ।
📲Get App