🔥 ट्रेंडिंग राजस्थान के सीए ने त्यागा पेशा, दिल्ली... साबला ब्लॉक में मतदान केंद्रों पर मशीन... 19-ാമത് മലപ്പുറം ജില്ലാ സ്പെഷ്യൽ സ്കൂൾ... सायक्लोन अर्नब ने जमीन से टकराने के बा... गुजरात में सुदीप फार्मा की फैक्ट्री को... तेल मिलों की बढ़ती मांग से गुजरात में...
28 अक्टू. 2026•
ગુજરાતી मराठी ਪੰਜਾਬੀ বাংলা
ऑटोमोबाइल

ਪੰਜਾਬ ਦੇ NH ''ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

✍️ रिपोर्टर: Shamsher Singh 🗓 28 अक्टू. 2026, 02:59 PM 👁 18
शेयर करें: 💬 WhatsApp 📘 Facebook 𝕏 Post

ਪੰਜਾਬ ਦੇ NH ''ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

ਪੰਜਾਬ ਦੇ NH ''ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ
‎Wednesday, Oct 28, 2026 ।
‎ਫਿਲੌਰ (need 24)- ਫਿਲੌਰ ਨੈਸ਼ਨਲ ਹਾਈਵੇਅ ’ਤੇ ਇੰਡੋ-ਕੈਨੇਡੀਅਨ ਬੱਸ ਨੰਬਰ HR 68 C 289 ਨੇ ਕਾਰ ਨੰਬਰ TO 62 CH PB 99 D ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੀ ਸੂਚਨਾ ਇਕ ਰਾਹਗੀਰ ਵੱਲੋਂ ਐੱਸ. ਐੱਸ. ਐੱਫ਼. ਦੀ ਟੀਮ ਨੂੰ ਦਿੱਤੀ ਕਿ ਡੀ. ਐੱਸ. ਢਾਬਾ ਪਿੰਡ ਖਹਿਰਾ ਫਿਲੌਰ ਨੇੜੇ ਮੇਨ ਹਾਈਵੇਅ ਉੱਪਰ ਇਕ ਹਾਦਸਾ ਹੋਇਆ ਹੈ। ਐੱਸ. ਐੱਸ. ਐੱਫ਼. ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਵੇਖਿਆ ਗਿਆ ਇਕ ਆਲਟੋ ਕਾਰ ਨੂੰ ਇਕ ਇੰਡੋ ਕੈਨੇਡੀਅਨ ਬੱਸ ਨੇ ਹਿੱਟ ਕਰ ਦਿੱਤਾ ਸੀ, ਜਿਸ 'ਚ ਗੱਡੀ 'ਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ।
‎ਜ਼ਖ਼ਮੀਆਂ ਨੂੰ ਫਸਟ ਏਡ ਦਿੰਦੇ ਹੋਏ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਗਿਆ ਅਤੇ ਇਕ ਨੂੰ ਰੈਫਰ ਕਰ ਦਿੱਤਾ ਗਿਆ। ਗੱਡੀ ਵਾਲਿਆਂ ਨੂੰ ਪੁੱਛਣ 'ਤੇ ਪਤਾ ਲੱਗਿਆ ਕਿ ਉਹ ਦਿੱਲੀ ਤੋਂ ਨਿਰੰਕਾਰੀਆਂ ਦਾ ਸਮਾਗਮ ਅਟੈਂਡ ਕਰਕੇ ਪਠਾਨਕੋਟ ਜਾ ਰਹੇ ਸੀ ਅਤੇ ਉਨ੍ਹਾਂ ਨੂੰ ਬਸ ਨੇ ਹਿੱਟ ਕਰ ਦਿੱਤਾ। ਜਦੋਂ ਇਸ ਬਾਰੇ ਇੰਡੋ-ਕੈਨੇਡੀਅਨ ਦੇ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਨ੍ਹਾਂ ਦੀ ਕਾਰ ਬਿਲਕੁਲ ਸੜਕ ਨਾਲ ਜਾ ਰਹੀ ਸੀ ਤਾਂ ਇਕਦਮ ਇਨ੍ਹਾਂ ਨੇ ਬ੍ਰੇਕ ਮਾਰ ਦਿੱਤੀ ਅਤੇ ਮੇਰੀ ਬਸ ਇਨ੍ਹਾਂ ਦੀ ਬੈਕ ਸਾਈਡ ਨਾਲ ਟਕਰਾ ਗਈ। ਨੁਕਸਾਨੀ ਹੋਈ ਕਾਰ ਨੂੰ ਨੈਸ਼ਨਲ ਹਾਈਵੇਅ ਵਾਲਿਆਂ ਦੀ ਮਦਦ ਨਾਲ ਰੋਡ ਤੋਂ ਸਾਈਡ 'ਤੇ ਕਰਵਾਇਆ ਗਿਆ ਅਤੇ ਸੇਫਟੀ ਕੋਨਾ ਲਗਾ ਕੇ ਗੱਡੀ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਇਆ ਗਿਆ।
‎
‎ਨੁਕਸਾਨੀ ਹੋਈ ਗੱਡੀ ਵਿੱਚੋਂ ਬਰਾਮਦ ਹੋਏ 9 ਬੈਗ ਜਿਨ੍ਹਾਂ 'ਚ ਗੱਡੀ 'ਚ ਸਵਾਰ ਵਿਅਕਤੀਆਂ ਦੇ ਕੱਪੜੇ ਸੀ, ਇਕ ਪਰਸ ਜਿਸ ਵਿੱਚ ਨਕਦੀ 910 ਰੁਪਏ ਅਤੇ ਗੱਡੀ ਚਲਾ ਰਹੇ ਵਿਅਕਤੀ ਦੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਵੋਟਰ ਕਾਰਡ, ਪੈਨ ਕਾਰਡ ਗੱਡੀ ਦੀ ਆਰ. ਸੀ. ਅਤੇ ਇਕ ਏ. ਟੀ. ਐੱਮ. ਕਾਰਡ ਸੀ ਜੋਕਿ ਗੱਡੀ 'ਚ ਸਵਾਰ ਵਿਅਕਤੀਆਂ ਦੇ ਸਨ।
📲Get App