🔥 ट्रेंडिंग आईआईटी पटना की छात्राओं ने एआई ट्रैफ़ि... संतरा गाछी और खातीपुरा के बीच नई साप्त... CAQM ने पंजाब और हरियाणा में वायु गुणव... ଦୁଃଖୀ ମଣିଷର ଦୁଃଖ ବେଶୀ : ବିଧବା ମା’ର ତିନ... हरियाणा के निश्चय ने राष्ट्रीय डिस्कस... 27 अक्टूबर 2026 को भारतीय शेयर बाजार म...
27 अक्टू. 2026•
ગુજરાતી मराठी ਪੰਜਾਬੀ বাংলা
ऑटोमोबाइल

ਟਾਇਰ ਫਟਣ ਕਾਰਨ ਅੱਗ ਦਾ ਗੋਲਾ ਬਣੀ ਕਾਰ, MP ’ਚ 4 ਦੋਸਤਾਂ ਦੀ ਦਰਦਨਾਕ ਮੌਤ

✍️ रिपोर्टर: Shamsher Singh 🗓 27 अक्टू. 2026, 08:30 AM 👁 26
शेयर करें: 💬 WhatsApp 📘 Facebook 𝕏 Post

ਟਾਇਰ ਫਟਣ ਕਾਰਨ ਅੱਗ ਦਾ ਗੋਲਾ ਬਣੀ ਕਾਰ, MP ’ਚ 4 ਦੋਸਤਾਂ ਦੀ ਦਰਦਨਾਕ ਮੌਤ

ਟਾਇਰ ਫਟਣ ਕਾਰਨ ਅੱਗ ਦਾ ਗੋਲਾ ਬਣੀ ਕਾਰ, MP ’ਚ 4 ਦੋਸਤਾਂ ਦੀ ਦਰਦਨਾਕ ਮੌਤ
‎Tuesday, Oct 27, 2026।
‎Need24 (ਏਜੰਸੀ) - ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ ਬੀਤੀ ਦੇਰ ਰਾਤ ਇਕ ਕਾਰ ਨੂੰ ਅੱਗ ਲੱਗਣ ਨਾਲ 4 ਲੋਕਾਂ ਦੀ ਜਿਊਂਦੇ ਸੜ ਜਾਣ ਨਾਲ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਸੁਪਰਡੈਂਟ ਸਚਿਨ ਸ਼ਰਮਾ ਨੇ ਦੱਸਿਆ ਕਿ ਹਾਦਸਾ ਐਤਵਾਰ ਰਾਤ ਲੱਗਭਗ 11 ਵੱਜ ਕੇ 14 ਮਿੰਟ ’ਤੇ ਵਾਪਰਿਆ ਸੀ।
‎ਪੁਲਸ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਕੇ ਲੇਬੜ-ਨਯਾਗਾਓਂ ਫੋਰਲੇਨ ਸੜਕ ਤੋਂ ਹੇਠਾਂ ਉੱਤਰ ਗਈ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ ਨਾਲ 4 ਦੋਸਤਾਂ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਸਥਾਨ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 20 ਕਿਲੋਮੀਟਰ ਦੂਰ ਹੈ। ਜਾਂਚ ਅਧਿਕਾਰੀ ਕੈਲਾਸ਼ ਗਮੜ ਨੇ ਦੱਸਿਆ ਕਿ 5 ਦੋਸਤ ਸਗੌਰ ਪਿੰਡ ਤੋਂ ਇਕ ਮੰਦਰ ’ਚ ਦਰਸ਼ਨ ਕਰਨ ਗਏ ਸਨ ਤੇ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
📲Get App