🔥 TRENDING Junior National Badminton Semi-Finals... Trump cites India's 7% growth to urge... ₹4.67 crore fraud uncovered involving... ਨੇਵਲ ਡੌਕਯਾਰਡ ’ਚ ਵੱਡੀ ਸੰਨ੍ਹ: ਗੁਪਤ ਟਿਕਾਣ... *"ಬೀದರ ಜಿಲ್ಲಾ ಪೊಲೀಸ್, ಸಾರ್ವಜನಿಕರ ಭದ್ರತ... बोकारो में सीआईएसएफ सहायक कमांडेंट पर...
21 Nov 2026•
ગુજરાતી मराठी ਪੰਜਾਬੀ বাংলা
Food

''Maggi'' ਖਾਣ ਨਾਲ ਹੋ ਗਈ ਕੁੜੀ ਦੀ ਮੌਤ ! ਭੈਣਾਂ ਨੂੰ ਵੀ ਲਿਜਾਣਾ ਪਿਆ ਹਸਪਤਾਲ, ਮਾਪਿਆਂ ਦੇ ਸੁੱਕੇ ਸਾਹ

✍️ Reporter: Shamsher Singh 🗓 21 Nov 2026, 10:09 AM 👁 12
Share: 💬 WhatsApp 📘 Facebook 𝕏 Post

''Maggi'' ਖਾਣ ਨਾਲ ਹੋ ਗਈ ਕੁੜੀ ਦੀ ਮੌਤ ! ਭੈਣਾਂ ਨੂੰ ਵੀ ਲਿਜਾਣਾ ਪਿਆ ਹਸਪਤਾਲ, ਮਾਪਿਆਂ ਦੇ ਸੁੱਕੇ ਸਾਹ

''Maggi'' ਖਾਣ ਨਾਲ ਹੋ ਗਈ ਕੁੜੀ ਦੀ ਮੌਤ ! ਭੈਣਾਂ ਨੂੰ ਵੀ ਲਿਜਾਣਾ ਪਿਆ ਹਸਪਤਾਲ, ਮਾਪਿਆਂ ਦੇ ਸੁੱਕੇ ਸਾਹ
‎Saturday, Nov 21, 2026 ।
‎ਜੈਪੁਰ (ਏਜੰਸੀ)- ਜੈਪੁਰ ਵਿਚ ਮੈਗੀ (ਨੂਡਲਜ਼) ਖਾਣ ਨਾਲ 7 ਸਾਲਾ ਕੁੜੀ ਦੀ ਮੌਤ ਹੋ ਗਈ, ਜਦਕਿ ਵੱਡੀ ਭੈਣ ਦੀ ਤਬੀਅਤ ਵਿਗੜ ਗਈ। ਮਾਪੇ ਹਸਪਤਾਲ ਵਿਚ ਦਾਖ਼ਲ ਬੇਟੇ ਦੀ ਦੇਖਭਾਲ ਲਈ ਗਏ ਹੋਏ ਸਨ। ਸ਼ਾਮ ਨੂੰ ਜਦੋਂ ਮਾਪੇ ਵਾਪਸ ਪਰਤੇ ਤਾਂ ਦੋਵੇਂ ਧੀਆਂ ਘਰ 'ਚ ਬੇਹੋਸ਼ ਪਈਆਂ ਸਨ। ਇਹ ਮਾਮਲਾ ਕਰਧਨੀ ਥਾਣਾ ਖੇਤਰ ਦੇ ਕਾਲਵਾੜ ਰੋਡ ਸਥਿਤ ਮੰਗਲਮ ਸਿਟੀ ਦਾ ਵੀਰਵਾਰ ਸ਼ਾਮ ਦਾ ਹੈ। ਪੁਲਸ ਮੁੱਢਲੀ ਜਾਂਚ ਵਿਚ ਮੌਤ ਦਾ ਕਾਰਨ ਫੂਡ ਪੁਆਇਜ਼ਨਿੰਗ ਮੰਨ ਰਹੀ ਹੈ।
‎
‎ਵੀਰਵਾਰ ਸਵੇਰੇ ਹੀ ਬੱਚੇ ਮੰਗਲਮ ਸਿਟੀ ਵਿਚ ਸਥਿਤ ਦੁਕਾਨ ਤੋਂ ਮੈਗੀ ਦਾ 60 ਰੁਪਏ ਵਾਲਾ ਪੈਕਟ ਖ਼ਰੀਦ ਕੇ ਲਿਆਏ ਸਨ। ਸਵੇਰੇ ਕਰੀਬ 10 ਵਜੇ ਸਮਰ ਨੇ ਅੱਧਾ ਪੈਕਟ ਮੈਗੀ ਬਣਾ ਕੇ ਖਾਧੀ ਅਤੇ ਬਾਕੀ ਭੈਣ-ਭਰਾ ਲਈ ਗੈਸ ’ਤੇ ਛੱਡ ਕੇ ਖੇਡਣ ਚਲਾ ਗਿਆ। ਦੁਪਹਿਰ ਕਰੀਬ 3 ਵਜੇ ਦਿਵਿਆਂਸ਼ੀ ਅਤੇ ਪੀਹੂ ਮੈਗੀ ਖਾ ਕੇ ਸੌਂ ਗਈਆਂ। ਸ਼ਾਮ ਕਰੀਬ 5 ਵਜੇ ਪਤਨੀ ਮੀਨਾ ਘਰ ਪਹੁੰਚੀ ਤਾਂ ਦੋਵਾਂ ਬੱਚੀਆਂ ਨੂੰ ਜਗਾਇਆ।
‎
‎ਦਿਵਿਆਂਸ਼ੀ ਉੱਠਦਿਆਂ ਹੀ ਉਲਟੀਆਂ ਕਰਨ ਲੱਗ ਪਈ, ਜਦਕਿ ਪੀਹੂ ਨਹੀਂ ਉੱਠੀ। ਦੋਵਾਂ ਬੱਚੀਆਂ ਨੂੰ ਮੰਗਲਮ ਸਿਟੀ ਦੇ ਨੇੜੇ ਸਥਿਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਪੀਹੂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦਿਵਿਆਂਸ਼ੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ। ਸੂਚਨਾ ਮਿਲਣ ’ਤੇ ਕਰਧਨੀ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਪੋਸਟਮਾਰਟਮ ਲਈ ਪੀਹੂ ਦੀ ਲਾਸ਼ ਨੂੰ ਕਾਂਵਟੀਆ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ।
📲Get App