🔥 TRENDING ૩૦ ઓક્ટોબરના પત્રમાં, કેન્દ્રીય પ્રદૂષ... ਹੁਣ ਪੋਸਟ ਆਫ਼ਿਸ ''ਚ ਹੋਈ 36.4 ਲੱਖ ਰੁਪਏ ਦ... बिल्सी (अंबियापुर) में करोड़ों रुपये क... Milk Prices Rise ₹8, Curd Prices Jump... Rajasthan IPS Officer Removed Amid Cor... Tamil Nadu Gold Prices Released for 31...
31 Oct 2026•
ગુજરાતી मराठी ਪੰਜਾਬੀ বাংলা
Education

LPU ਮਾਮਲੇ ''ਚ ਨਵੀਂ ਅਪਡੇਟ! ਪੁਲਸ ਜਾਂਚ ''ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਦੀ ਘਟਨਾ ਨਿਕਲੀ...

✍️ Reporter: Shamsher Singh 🗓 31 Oct 2026, 08:11 PM 👁 22
Share: 💬 WhatsApp 📘 Facebook 𝕏 Post

LPU ਮਾਮਲੇ ''ਚ ਨਵੀਂ ਅਪਡੇਟ! ਪੁਲਸ ਜਾਂਚ ''ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਦੀ ਘਟਨਾ ਨਿਕਲੀ...

LPU ਮਾਮਲੇ ''ਚ ਨਵੀਂ ਅਪਡੇਟ! ਪੁਲਸ ਜਾਂਚ ''ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਦੀ ਘਟਨਾ ਨਿਕਲੀ...
‎Saturday, Oct 31, 2026।
‎ਫਗਵਾੜਾ (ਵੈੱਬ ਡੈਸਕ)- ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੇ ਮਾਮਲੇ ਦੀ ਨਵੀਂ ਅਪਡੇਟ ਸਾਹਮਣੇ ਆਈ ਹੈ। ਹਿੰਸਾ ਦੀ ਵਜ੍ਹਾ ਬਣੀ ਹੋਸਟਲ ਵਿਚ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੀ ਘਟਨਾ ਪੁਲਸ ਜਾਂਚ ਵਿਚ ਅਫ਼ਵਾਹ ਨਿਕਲੀ ਹੈ। ਪੰਜਾਬ ਪੁਲਸ ਨੂੰ ਜਾਂਚ ਵਿਚ ਇਸ ਘਟਨਾ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਪੂਰੀ ਕਰਕੇ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਹੈ, ਜਿਸ ਨੂੰ ਹੁਣ ਅਦਾਲਤ ਵਿਚ ਦਾਇਰ ਕੀਤਾ ਜਾਵੇਗਾ। ਪੰਜਾਬ ਪੁਲਸ ਨੇ ਇਸ ਸਬੰਧ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਕ ਹਲਫ਼ਨਾਮਾ ਵੀ ਦਾਇਰ ਕੀਤਾ ਹੈ।
‎ਪੁਲਸ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਸੀ। ਜਾਂਚ ਦੌਰਾਨ 50 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ। ਯੂਨੀਵਰਸਿਟੀ ਕੈਂਪਸ ਅਤੇ ਹੋਸਟਲਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਦੋ ਹਫ਼ਤਿਆਂ ਦੀ ਵੀ ਜਾਂਚ ਕੀਤੀ ਗਈ। ਜਾਂਚ 'ਚ ਜਬਰ-ਜ਼ਿਨਾਹ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ, ਨਾ ਹੀ ਕਥਿਤ ਪੀੜਤਾ ਦੀ ਪਛਾਣ ਹੋ ਸਕੀ। ਪੁਲਸ ਮੁਤਾਬਕ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਕਥਿਤ ਪੀੜਤਾ ਕੌਣ ਸੀ ਅਤੇ ਉਸ ਦਾ ਨਾਂ ਜਾਂ ਪਤਾ ਕੀ ਹੈ।
‎
‎ਜਾਂਚ ਵਿਚ ਸਾਹਮਣੇ ਆਇਆ ਹੈ ਕਿ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਹੋਸਟਲ 'ਚ ਜਬਰ-ਜ਼ਿਨਾਹ ਹੋਣ ਬਾਰੇ ਗੱਲ ਸੁਣੀ ਸੀ। ਫਿਰ ਉਸ ਨੇ ਇਹ ਮੈਸੇਜ ਦੂਜੇ ਲੋਕਾਂ ਨਾਲ ਸਾਂਝਾ ਕੀਤਾ। ਕੁਝ ਲੋਕਾਂ ਨੇ ਇਸ ਮੈਸੇਜ ਨੂੰ ਵਾਇਰਲ ਕਰ ਦਿੱਤਾ, ਜਿਸ ਨਾਲ ਵਿਦਿਆਰਥੀਆਂ 'ਚ ਗੁੱਸਾ ਭੜਕ ਗਿਆ ਅਤੇ ਹਿੰਸਕ ਵਿਰੋਧ ਪ੍ਰਦਰਸ਼ਨ ਹੋਇਆ।
‎ਐੱਲ. ਪੀ. ਯੂ. 'ਚ 26 ਸਤੰਬਰ ਦੀ ਘਟਨਾ ਦੇ ਸਬੰਧ 'ਚ ਪੁਲਸ ਨੇ ਕੁੱਲ੍ਹ ਪੰਜ ਐੱਫ਼. ਆਈ. ਆਰ. ਦਰਜ ਕੀਤੀਆਂ ਸਨ। ਇਨ੍ਹਾਂ 'ਚ ਹੋਸਟਲ 'ਚ ਕਥਿਤ ਜਬਰ-ਜ਼ਿਨਾਹ ਦੀ ਘਟਨਾ, ਯੂਨੀਵਰਸਿਟੀ 'ਚ ਭੰਨਤੋੜ, ਸਰਕਾਰੀ ਵਾਹਨਾਂ ਨੂੰ ਅੱਗ ਲਗਾਉਣਾ, ਸਰਕਾਰੀ ਕੰਮ 'ਚ ਰੁਕਾਵਟ ਪਾਉਣਾ, ਨੈਸ਼ਨਲ ਹਾਈਵੇਅ ਨੂੰ ਰੋਕਣਾ ਅਤੇ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਦੁਕਾਨਾਂ 'ਤੇ ਲੁੱਟ-ਖੋਹ ਅਤੇ ਚੋਰੀ ਦੇ ਮਾਮਲੇ ਸ਼ਾਮਲ ਹਨ।
‎ਪੁਲਸ ਨੇ ਹੁਣ ਤੱਕ ਇਨ੍ਹਾਂ ਮਾਮਲਿਆਂ 'ਚ 116 ਲੋਕਾਂ 'ਤੇ ਦੋਸ਼ ਲਗਾਏ ਹਨ। ਇਨ੍ਹਾਂ 'ਚ ਮੌਜੂਦਾ ਵਿਦਿਆਰਥੀ, ਸਾਬਕਾ ਵਿਦਿਆਰਥੀ ਅਤੇ ਬਾਹਰੀ ਲੋਕ ਸ਼ਾਮਲ ਹਨ। ਇਨ੍ਹਾਂ 'ਚੋਂ 22 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਹਿੰਸਾ 'ਚ ਸ਼ਾਮਲ ਹੋਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
📲Get App