🔥 TRENDING बहराइच में उप जिलाधिकारियों के कार्यक्... മെഡിക്കൽ ക്യാമ്പ് സംഘടിപ്പിച്ചു Groom from UP Arrives at Bride's Doors... ਅਕਾਲੀ ਦਲ ਨਾਲ ਗਠਜੋੜ ਬਾਰੇ ਕੇਂਦਰੀ ਮੰਤਰੀ ਪ... હરિયાળું ગુજરાત – સ્વચ્છ અને સમૃદ્ધ પર... UP Transformation Dialogues to Examine...
17 Nov 2026•
ગુજરાતી मराठी ਪੰਜਾਬੀ বাংলা
Sports

IPL Auction ਤੋਂ ਪਹਿਲਾਂ ਇਕ ਹੋਰ ਵੱਡਾ ਟ੍ਰੇਡ ! ਆਪਣੀ ਹੋਮ ਟੀਮ ''ਚ ਆਇਆ ਧਾਕੜ ਖਿਡਾਰੀ

✍️ Reporter: Shamsher Singh 🗓 17 Nov 2026, 08:00 PM 👁 22
Share: 💬 WhatsApp 📘 Facebook 𝕏 Post

IPL Auction ਤੋਂ ਪਹਿਲਾਂ ਇਕ ਹੋਰ ਵੱਡਾ ਟ੍ਰੇਡ ! ਆਪਣੀ ਹੋਮ ਟੀਮ ''ਚ ਆਇਆ ਧਾਕੜ ਖਿਡਾਰੀ

IPL Auction ਤੋਂ ਪਹਿਲਾਂ ਇਕ ਹੋਰ ਵੱਡਾ ਟ੍ਰੇਡ ! ਆਪਣੀ ਹੋਮ ਟੀਮ ''ਚ ਆਇਆ ਧਾਕੜ ਖਿਡਾਰੀ
‎Tuesday, Nov 17, 2026 ।
‎
‎ਸਪੋਰਟਸ ਡੈਸਕ- IPL 2027 ਦੀ ਰਿਟੈਂਸ਼ਨ ਦਾ ਅੱਜ ਆਖ਼ਰੀ ਦਿਨ ਹੈ। ਅੱਜ ਸ਼ਾਮ ਨੂੰ ਸਾਰੀਆਂ ਟੀਮਾਂ ਵੱਲੋਂ ਰਿਟੇਨ ਤੇ ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਇਸ ਡੈੱਡਲਾਈਨ ਵਾਲੇ ਦਿਨ ਇੱਕ ਹੋਰ ਵੱਡੀ ਟ੍ਰੇਡ ਡੀਲ ਸਾਹਮਣੇ ਆਈ ਹੈ। ਦੋ ਵਾਰ ਦੇ ਪਰਪਲ ਕੈਪ ਜੇਤੂ ਗੇਂਦਬਾਜ਼ ਹਰਸ਼ਲ ਪਟੇਲ ਸਨਰਾਈਜ਼ਰਜ਼ ਹੈਦਰਾਬਾਦ ਨੂੰ ਛੱਡ ਕੇ ਗੁਜਰਾਤ ਟਾਈਟਨਸ 'ਚ ਸ਼ਾਮਲ ਹੋ ਗਏ ਹਨ। IPL ਗਵਰਨਿੰਗ ਬਾਡੀ ਵੱਲੋਂ ਮੰਗਲਵਾਰ ਨੂੰ ਇਸ ਟ੍ਰੇਡ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ।
‎ਸਨਰਾਈਜ਼ਰਜ਼ ਹੈਦਰਾਬਾਦ ਨੇ IPL 2025 ਦੀ ਨਿਲਾਮੀ 'ਚ 35 ਸਾਲਾ ਹਰਸ਼ਲ ਪਟੇਲ ਨੂੰ 8 ਕਰੋੜ 'ਚ ਖ਼ਰੀਦਿਆ ਸੀ, ਪਰ ਹੁਣ ਉਹ 4 ਕਰੋੜ ਦੀ ਫੀਸ 'ਤੇ ਗੁਜਰਾਤ ਟਾਈਟਨਸ ਨਾਲ ਜੁੜੇ ਹਨ। ਅਹਿਮਦਾਬਾਦ 'ਚ ਜਨਮੇ ਪਟੇਲ 2025-26 ਸੀਜ਼ਨ ਤੋਂ ਘਰੇਲੂ ਕ੍ਰਿਕਟ ਵਿੱਚ ਵੀ ਗੁਜਰਾਤ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਹੁਣ ਉਹ ਆਪਣੀ ਘਰੇਲੂ IPL ਫ੍ਰੈਂਚਾਇਜ਼ੀ ਲਈ ਖੇਡਦੇ ਨਜ਼ਰ ਆਉਣਗੇ।
‎
‎ਗੁਜਰਾਤ ਟਾਈਟਨਸ ਨੇ 2024 ਅਤੇ 2025 ਦੀਆਂ ਆਕਸ਼ਨਜ਼ ਦੌਰਾਨ ਵੀ ਹਰਸ਼ਲ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਹਰਸ਼ਲ ਗੁਜਰਾਤ ਟੀਮ ਨਾਲ ਨਹੀਂ ਜੁੜ ਸਕੇ। ਹੁਣ ਗੁਜਰਾਤ ਦੀ ਟੀਮ 'ਚ ਉਨ੍ਹਾਂ ਦੇ ਆਉਣ ਨਾਲ ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਜੇਸਨ ਹੋਲਡਰ ਅਤੇ ਅਸ਼ੋਕ ਸ਼ਰਮਾ ਵਰਗੇ ਗੇਂਦਬਾਜ਼ਾਂ ਵਾਲਾ ਪੇਸ ਅਟੈਕ ਹੋਰ ਮਜ਼ਬੂਤ ਹੋ ਗਿਆ ਹੈ।
📲Get App