🔥 TRENDING मुरबाडमध्ये जुगल जाखोटीया यांच्या गोडा... ರೈತರು ಸತ್ತ ನಂತರ ಸತ್ಯಾಗ್ರಹ ಮಾಡುತ್ತೀರಾ?... ಮುದಗಲ್‌ನಲ್ಲಿ ಪ್ರಾಥಮಿಕ ಶಾಲಾ ಮಕ್ಕಳ ಪ್ರತಿ... মগরা পুলিশের একটি নতুন সাফল্য।অবশেষে গ... મહેસાણા પોલીસનું નશામાં ડ્રાઇવિંગ વિરો... Jasmine of SR DIGI School Shines Brigh...
20 Nov 2026•
ગુજરાતી मराठी ਪੰਜਾਬੀ বাংলা
Politics

CM ਯੋਗੀ ਨੇ ਕੀਤੇ ਆਪਣੀ ਮਾਤਾ ਦੇ ਅੰਤਿਮ ਦਰਸ਼ਨ, ਭਲਕੇ ਹਰਿਦੁਆਰ ਵਿਖੇ ਹੋਵੇਗਾ ਅੰਤਿਮ ਸਸਕਾਰ

✍️ Reporter: Shamsher Singh 🗓 20 Nov 2026, 09:29 PM 👁 23
Share: 💬 WhatsApp 📘 Facebook 𝕏 Post

CM ਯੋਗੀ ਨੇ ਕੀਤੇ ਆਪਣੀ ਮਾਤਾ ਦੇ ਅੰਤਿਮ ਦਰਸ਼ਨ, ਭਲਕੇ ਹਰਿਦੁਆਰ ਵਿਖੇ ਹੋਵੇਗਾ ਅੰਤਿਮ ਸਸਕਾਰ

CM ਯੋਗੀ ਨੇ ਕੀਤੇ ਆਪਣੀ ਮਾਤਾ ਦੇ ਅੰਤਿਮ ਦਰਸ਼ਨ, ਭਲਕੇ ਹਰਿਦੁਆਰ ਵਿਖੇ ਹੋਵੇਗਾ ਅੰਤਿਮ ਸਸਕਾਰ
‎Friday, Nov 20, 2026 ।
‎ਪੌੜੀ ਗੜ੍ਹਵਾਲ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਸਾਵਿਤਰੀ ਦੇਵੀ (91) ਦੇ ਦਿਹਾਂਤ ਤੋਂ ਬਾਅਦ, ਮੁੱਖ ਮੰਤਰੀ ਸ਼ੁੱਕਰਵਾਰ ਨੂੰ ਉੱਤਰਾਖੰਡ ਸਥਿਤ ਆਪਣੇ ਜੱਦੀ ਪਿੰਡ ਪੰਚੂਰ ਪਹੁੰਚੇ ਅਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਵਧਦੀ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਸ਼ੁੱਕਰਵਾਰ ਨੂੰ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਯਮਕੇਸ਼ਵਰ ਬਲਾਕ ਅਧੀਨ ਪੈਂਦੇ ਪਿੰਡ ਪੰਚੂਰ ਵਿਖੇ ਸਾਵਿਤਰੀ ਦੇਵੀ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨੀਵਾਰ, 21 ਨਵੰਬਰ ਨੂੰ ਹਰਿਦੁਆਰ ਵਿਖੇ ਕੀਤਾ ਜਾਵੇਗਾ।
‎ਸਾਵਿਤਰੀ ਦੇਵੀ ਆਪਣੇ ਜੱਦੀ ਪਿੰਡ ਪੰਚੂਰ ਵਿੱਚ ਹੀ ਰਹਿੰਦੇ ਸਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਜਨਮ ਅਤੇ ਬਚਪਨ ਦੇ ਸ਼ੁਰੂਆਤੀ ਸਾਲ ਵੀ ਇਸੇ ਪਿੰਡ ਵਿੱਚ ਬੀਤੇ ਸਨ, ਜਿਸ ਤੋਂ ਬਾਅਦ ਉਹ ਗੋਰਖਪੁਰ ਚਲੇ ਗਏ ਸਨ। ਮਾਤਾ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਸੀ.ਐਮ. ਯੋਗੀ ਤੁਰੰਤ ਉੱਤਰਾਖੰਡ ਲਈ ਰਵਾਨਾ ਹੋ ਗਏ ਅਤੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
‎
‎ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ 2024 ਵਿੱਚ ਜਦੋਂ ਸਾਵਿਤਰੀ ਦੇਵੀ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਨ, ਤਾਂ ਮੁੱਖ ਮੰਤਰੀ ਯੋਗੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉੱਤਰਾਖੰਡ ਗਏ ਸਨ।
‎
‎ਮਾਤਾ ਸਾਵਿਤਰੀ ਦੇਵੀ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਸੁਪਰੀਮੋ ਮਾਇਆਵਤੀ ਸਮੇਤ ਦੇਸ਼ ਦੇ ਕਈ ਪ੍ਰਮੁੱਖ ਸਿਆਸੀ ਆਗੂਆਂ ਨੇ ਸ਼ੋਕ ਸੰਦੇਸ਼ ਸਾਂਝੇ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਹੈ।
📲Get App