🔥 TRENDING Municipal Body Fails to Re‑upload Diya... Delhi's AQI Surpasses 330, Marking Haz... BJP chief JP Nadda accuses Congress an... भूपेंद्र मीणा की ट्रैक्टर दुर्घटना में... Sikkim Women face Meghalaya Women in K... Saiyami Kher Recreates Father‑Introduc...
04 Nov 2026•
ગુજરાતી मराठी ਪੰਜਾਬੀ বাংলা

ਸਾਰੇ ਪੁਲਸ ਵਾਲਿਆਂ ਦੀਆਂ ਛੁੱਟੀਆਂ ਰੱਦ, CM ਯੋਗੀ ਦਾ ਵੱਡਾ ਫੈਸਲਾ

✍️ Reporter: Shamsher Singh 🗓 04 Nov 2026, 07:33 AM 👁 9
Share: 💬 WhatsApp 📘 Facebook 𝕏 Post

ਸਾਰੇ ਪੁਲਸ ਵਾਲਿਆਂ ਦੀਆਂ ਛੁੱਟੀਆਂ ਰੱਦ, CM ਯੋਗੀ ਦਾ ਵੱਡਾ ਫੈਸਲਾ

ਸਾਰੇ ਪੁਲਸ ਵਾਲਿਆਂ ਦੀਆਂ ਛੁੱਟੀਆਂ ਰੱਦ, CM ਯੋਗੀ ਦਾ ਵੱਡਾ ਫੈਸਲਾ
‎Wednesday, Nov 04, 2026 ।
‎ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਉਣ ਵਾਲੇ ਦੀਵਾਲੀ, ਛੱਠ ਅਤੇ ਦੇਵ ਦੀਪਾਵਲੀ ਵਰਗੇ ਪ੍ਰਮੁੱਖ ਤਿਉਹਾਰਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸ਼ਾਸਨ ਪੱਧਰ ਤੋਂ ਲੈ ਕੇ ਸਾਰੇ ਥਾਣਿਆਂ ਤੱਕ ਦੇ ਅਧਿਕਾਰੀਆਂ-ਕਰਮਚਾਰੀਆਂ ਨੂੰ ਡਿਊਟੀ 'ਤੇ ਤੈਨਾਤ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
‎ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਬੈਠਕ ਦੌਰਾਨ ਕਿਹਾ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਆਪਸੀ ਭਾਈਚਾਰਕ ਸਾਂਝ ਅਤੇ ਸੁਰੱਖਿਆ ਪ੍ਰਸ਼ਾਸਨ ਦੀ ਸਰਵਉੱਚ ਤਰਜੀਹ ਹੈ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਉਤਸਵ ਦੇ ਉੱਲਾਸ ਨੂੰ ਹੁੱਲੜਬਾਜ਼ੀ ਵਿੱਚ ਬਦਲਣ ਦੀ ਕਿਸੇ ਵੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ 'ਜ਼ੀਰੋ ਟਾਲਰੈਂਸ' ਨੀਤੀ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
📲Get App