🔥 TRENDING ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ... Man Scales Mobile Tower at Midnight in... Rajasthan Woman Who Skipped 9‑to‑5 Job... "ਮੈਂ ਭੀਖ ਨਹੀਂ ਮੰਗ ਰਹੀ..!" ਆਰਥਿਕ ਤੰਗੀ ਦ... Daytime Heat Persists in Jaipur with D... Firing at Durga Puja Fair in Nima, Bih...
22 Oct 2026•
ગુજરાતી मराठी ਪੰਜਾਬੀ বাংলা
Crime

ਝੋਟਾ ਦੇ ਕਾਤਲ ਅਸ਼ਵਨੀ ਦੀ ਪਤਨੀ ਤੇ ਸਾਥੀ ਦਾ ਰਿਮਾਂਡ ਖ਼ਤਮ, CBI ਮੰਗ ਸਕਦੀ ਹੈ ਹੋਰ ਰਿਮਾਂਡ

✍️ Reporter: Shamsher Singh 🗓 22 Oct 2026, 02:12 PM 👁 19
Share: 💬 WhatsApp 📘 Facebook 𝕏 Post

ਝੋਟਾ ਦੇ ਕਾਤਲ ਅਸ਼ਵਨੀ ਦੀ ਪਤਨੀ ਤੇ ਸਾਥੀ ਦਾ ਰਿਮਾਂਡ ਖ਼ਤਮ, CBI ਮੰਗ ਸਕਦੀ ਹੈ ਹੋਰ ਰਿਮਾਂਡ

ਝੋਟਾ ਦੇ ਕਾਤਲ ਅਸ਼ਵਨੀ ਦੀ ਪਤਨੀ ਤੇ ਸਾਥੀ ਦਾ ਰਿਮਾਂਡ ਖ਼ਤਮ, CBI ਮੰਗ ਸਕਦੀ ਹੈ ਹੋਰ ਰਿਮਾਂਡ ।
‎Thursday, Oct 22, 2026 ।
‎ਮਾਨਸਾ : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਅਤੇ ਉਸ ਦੇ ਸਾਥੀ ਦਾ ਪੁਲਸ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਵਲੋਂ ਇਨ੍ਹਾਂ ਦੋਹਾਂ ਦਾ ਅਦਾਲਤ 'ਚੋਂ ਮੁੜ ਰਿਮਾਂਡ ਮੰਗਿਆ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਹਾਂ ਦਾ ਰਿਮਾਂਡ ਮਿਲੇਗਾ ਜਾਂ ਫਿਰ ਇਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਜਾਂਦਾ ਹੈ। ਦਰਅਸਲ ਨੀਲਮ ਰਾਣੀ ਦੀ ਅਸ਼ਵਨੀ ਕੁਮਾਰ ਨੂੰ ਫ਼ਰਾਰ ਕਰਾਉਣ 'ਚ ਵੱਡੀ ਭੂਮਿਕਾ ਦੱਸੀ ਜਾ ਰਹੀ ਹੈ।
‎ਦੱਸਣਯੋਗ ਹੈ ਕਿ ਅਸ਼ਵਨੀ ਕੁਮਾਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੀ ਪਤਨੀ ਨੀਲਮ ਰਾਣੀ ਅਤੇ ਸਾਥੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਅਦਾਲਤ ਨੇ ਇਨ੍ਹਾਂ ਨੂੰ 22 ਅਕਤੂਬਰ ਤੱਕ ਪੁਲਸ ਰਿਮਾਂਡ 'ਤੇ ਭੇਜਿਆ ਸੀ, ਜੋ ਕਿ ਅੱਜ ਖ਼ਤਮ ਹੋ ਗਿਆ ਹੈ। ਇਹ ਵੀ ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਹੁਣ ਸੀ. ਬੀ. ਆਈ. ਵਲੋਂ ਕੀਤੀ ਜਾ ਰਹੀ ਹੈ। ਬੀਤੇ ਦਿਨ ਵੀ ਸੀ. ਬੀ. ਆਈ. ਨੇ ਮਾਨਸਾ 'ਚ ਦੁਕਾਨਦਾਰਾਂ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ।
‎ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਵੀ ਤਿਆਰੀ ਕੀਤੀ ਜਾ ਰਹੀ ਹੈ। ਬੀਤੇ ਦਿਨ ਹੀ ਪਰਵਿੰਦਰ ਝੋਟਾ ਦੀ ਪਤਨੀ ਨੇ ਬਿਆਨ ਦਿੱਤਾ ਸੀ ਕਿ ਜੇਕਰ ਪਰਵਿੰਦਰ ਝੋਟਾ ਦਾ ਤੈਅ ਦਿਨਾਂ ਦੇ ਅੰਦਰ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ ਹੈ ਤਾਂ ਸਬੂਤ ਮਿਟ ਸਕਦੇ ਹਨ ਅਤੇ ਸਬੂਤਾਂ ਤੋਂ ਬਿਨਾਂ ਅਸੀਂ ਕੁੱਝ ਵੀ ਨਹੀਂ ਕਰ ਸਕਦੇ। ਇਸ ਲਈ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੈ।
📲Get App