🔥 TRENDING સાબરકાંઠા જિલ્લામાં 5 PI અને 3 PSI ની... सोलापूर : अवैध मद्यनिर्मिती, विक्री आण... പ്രവാസികൾ കലക്ട്രേറ്റ് മാര്‍ച്ച് നടത്ത... चूरू जिला परिषद चुनाव: पूर्व नेता प्रत... Times of India releases promotional cl... US National Cyber Director Resigns Aft...
20 Nov 2026•
ગુજરાતી मराठी ਪੰਜਾਬੀ বাংলা
Entertainment

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ ''ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ ਰੁਪਏ ਹੋਵੇਗਾ ਮਹੀਨਾਵਾਰ ਕਿਰਾਇਆ

✍️ Reporter: Shamsher Singh 🗓 20 Nov 2026, 11:18 AM 👁 27
Share: 💬 WhatsApp 📘 Facebook 𝕏 Post

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ ''ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ ਰੁਪਏ ਹੋਵੇਗਾ ਮਹੀਨਾਵਾਰ ਕਿਰਾਇਆ

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ ''ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ ਰੁਪਏ ਹੋਵੇਗਾ ਮਹੀਨਾਵਾਰ ਕਿਰਾਇਆ
‎Friday, Nov 20, 2026।
‎ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਮੁੰਬਈ ਦੇ ਸਾਂਤਾਕਰੂਜ਼ (ਵੈਸਟ) ਇਲਾਕੇ ਵਿੱਚ 3 ਆਲੀਸ਼ਾਨ ਅਪਾਰਟਮੈਂਟ ਕਿਰਾਏ 'ਤੇ ਲਏ ਹਨ। ਪ੍ਰਾਪਰਟੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ, ਇਨ੍ਹਾਂ ਤਿੰਨਾਂ ਫਲੈਟਾਂ ਦਾ ਕੁੱਲ ਮਹੀਨਾਵਾਰ ਕਿਰਾਇਆ 38 ਲੱਖ ਰੁਪਏ ਹੈ। ਇਹ ਤਿੰਨੇ ਅਪਾਰਟਮੈਂਟ ਸਾਂਤਾਕਰੂਜ਼ ਵੈਸਟ ਦੇ ਨੌਰਥ ਐਵੇਨਿਊ ਸਥਿਤ 'ਸੀਜ਼ਨਜ਼ ਤ੍ਰਿਮੂਰਤੀ' ਬਿਲਡਿੰਗ ਦੀਆਂ 11ਵੀਂ, 12ਵੀਂ ਅਤੇ 14ਵੀਂ ਮੰਜ਼ਿਲ 'ਤੇ ਹਨ। ਇਨ੍ਹਾਂ ਅਪਾਰਟਮੈਂਟਾਂ ਦਾ ਕੁੱਲ ਕਾਰਪੇਟ ਏਰੀਆ 12,200 ਵਰਗ ਫੁੱਟ ਹੈ। 14ਵੀਂ ਮੰਜ਼ਿਲ ਵਾਲਾ ਸਭ ਤੋਂ ਵੱਡਾ ਅਪਾਰਟਮੈਂਟ 6,200 ਵਰਗ ਫੁੱਟ ਦਾ ਹੈ, ਜਿਸਦਾ ਮਹੀਨਾਵਾਰ ਕਿਰਾਇਆ 20 ਲੱਖ ਰੁਪਏ ਹੈ। ਬਾਕੀ 2 ਅਪਾਰਟਮੈਂਟਾਂ ਦਾ ਏਰੀਆ 3,000-3,000 ਵਰਗ ਫੁੱਟ ਹੈ ਅਤੇ ਇਨ੍ਹਾਂ ਦਾ 9-9 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਤੈਅ ਕੀਤਾ ਗਿਆ ਹੈ।
‎ਇਹ ਇਕਰਾਰਨਾਮਾ 4 ਸਾਲਾਂ (48 ਮਹੀਨਿਆਂ) ਲਈ ਕੀਤਾ ਗਿਆ ਹੈ, ਜੋ 1 ਜਨਵਰੀ 2027 ਤੋਂ ਸ਼ੁਰੂ ਹੋ ਕੇ 31 ਦਸੰਬਰ 2030 ਤੱਕ ਚੱਲੇਗਾ। ਹਰ ਸਾਲ ਕਿਰਾਏ ਵਿੱਚ 5 ਫ਼ੀਸਦੀ ਦਾ ਵਾਧਾ ਹੋਵੇਗਾ। ਸੁਸਾਇਟੀ ਮੇਨਟੇਨੈਂਸ, ਪਾਣੀ ਦੇ ਖਰਚੇ ਅਤੇ ਪ੍ਰਾਪਰਟੀ ਟੈਕਸ ਮਾਲਕ ਵੱਲੋਂ ਹੀ ਅਦਾ ਕੀਤੇ ਜਾਣਗੇ, ਪਰ ਕਿਰਾਏਦਾਰ ਫਲੈਟਾਂ ਦੇ ਢਾਂਚੇ ਵਿੱਚ ਕੋਈ ਪੱਕੀ ਤਬਦੀਲੀ ਨਹੀਂ ਕਰ ਸਕੇਗਾ।
📲Get App