🔥 TRENDING Every Household Object Holds a Unique... Heatwave Persists Across India Even as... BJP condemns Congress leader Kharge's... President Murmu Approves FNTA Bill, Im... ફુલવાળા ચોક થયું ઇનામ વિતરણ Nagaland State Lottery Sambad Draws at...
26 Oct 2026•
ગુજરાતી मराठी ਪੰਜਾਬੀ বাংলা
Viral & Trending

ਰਾਤੋਂ-ਰਾਤ ਲੱਖਪਤੀ ਬਣੀ ਫਿਰੋਜ਼ਪੁਰ ਦੀ ਪਰਮਜੀਤ ਕੌਰ, ਨਿਕਲੀ 5,00,000 ਦੀ ਲਾਟਰੀ

✍️ Reporter: Shamsher Singh 🗓 26 Oct 2026, 01:26 PM 👁 15
Share: 💬 WhatsApp 📘 Facebook 𝕏 Post

ਰਾਤੋਂ-ਰਾਤ ਲੱਖਪਤੀ ਬਣੀ ਫਿਰੋਜ਼ਪੁਰ ਦੀ ਪਰਮਜੀਤ ਕੌਰ, ਨਿਕਲੀ 5,00,000 ਦੀ ਲਾਟਰੀ

ਰਾਤੋਂ-ਰਾਤ ਲੱਖਪਤੀ ਬਣੀ ਫਿਰੋਜ਼ਪੁਰ ਦੀ ਪਰਮਜੀਤ ਕੌਰ, ਨਿਕਲੀ 5,00,000 ਦੀ ਲਾਟਰੀ
‎Monday, Oct 26, 2026 ।
‎
‎
‎ਫਿਰੋਜ਼ਪੁਰ (need24) : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਰਮਜੀਤ ਕੌਰ ਨਾਮ ਦੀ ਇਕ ਔਰਤ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਮਿਲੀ ਜਾਣਕਾਰੀ ਮੁਤਾਬਕ ਡੀਅਰ ਪੂਜਾ ਬੰਪਰ ਲਾਟਰੀ ਵਿੱਚ ਉਨ੍ਹਾਂ ਨੇ ਤੀਜਾ ਇਨਾਮ ਜਿੱਤਿਆ ਹੈ। ਲਾਟਰੀ ਨਿਕਲਣ ਤੋਂ ਬਾਅਦ ਪੱਤਰਕਾਰਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਾਜ਼ਾਰ ਗਿਆ ਹੋਇਆ ਸੀ। ਉਸ ਨੇ ਫੋਨ ਕਰਕੇ ਕਿਹਾ ਕਿ ਮਾਂ ਤੁਸੀਂ ਮੈਨੂੰ ਪੈਸੇ ਭੇਜ ਦਿਓ, ਮੈਂ ਡੀਅਰ ਦੀ ਲਾਟਰੀ ਪਾ ਲਵਾਂ।
‎
‎ਇਸ ਨੇ ਕਿਹਾ ਕਿ ਫਿਰ ਉਸ ਨੇ ਆਪਣੇ ਪੁੱਤਰ ਨੂੰ ਲਾਟਰੀ ਪਾਉਣ ਲਈ ਕਿਹਾ ਅਤੇ ਪੈਸੇ ਭੇਜਣ ਲਈ ਹਾਂ ਕਰ ਦਿੱਤੀ। ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪੈਸੇ ਤਾਂ ਭੇਜ ਦਿੱਤੇ ਸਨ ਪਰ ਬੇਟੇ ਵੱਲੋਂ ਉਸ ਸਮੇਂ ਲਾਟਰੀ ਨਹੀਂ ਪਾਈ ਗਈ। ਬਾਅਦ ਵਿੱਚ ਉਨ੍ਹਾਂ ਨੇ ਖੁਦ ਪੁੱਤਰ ਨੂੰ ਲਾਟਰੀ ਪਾਉਣ ਬਾਰੇ ਕਿਹਾ। ਇਸ ਤੋਂ ਬਾਅਦ ਕੱਲ੍ਹ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ 5 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਬਾਰੇ ਪਤਾ ਲੱਗਣ 'ਤੇ ਬਹੁਤ ਖੁਸ਼ੀ ਹੋਈ। ਇਨਾਮ ਨਿਕਲਣ ਤੋਂ ਬਾਅਦ ਪਰਮਜੀਤ ਕੌਰ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਢੋਲ ਵਜਾ ਕੇ ਪਰਿਵਾਰ ਵਲੋਂ ਭਗੜੇ ਪਾਏ ਜਾ ਰਹੇ ਹਨ।
📲Get App