🔥 ट्रेंडिंग हिमाचल के ऊँचे पहाड़ों में बर्फबारी, प... हिमाचल प्रदेश ने महिलाओं के लिए ₹1,500... प्रधानमंत्री मोदी ने जताई विश्वास, उत्... उत्तराखंड ने नई IAS नियुक्तियों की घोष... सीएम धामी ने आधारभूत दिवस पर उत्तराखंड... माइक्रोसॉफ्ट आउटेज आज: फ्लाइट सलाह जार...
13 नव. 2026•
ગુજરાતી मराठी ਪੰਜਾਬੀ বাংলা
वायरल

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

✍️ रिपोर्टर: Shamsher Singh 🗓 13 नव. 2026, 08:17 PM 👁 22
शेयर करें: 💬 WhatsApp 📘 Facebook 𝕏 Post

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ
‎Friday, Nov 13, 2026।
‎ਪਟਿਆਲਾ (need24)- ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਅਜਿਹਾ ਹੀ ਕੁਝ ਪਟਿਆਲਾ ਦੇ ਰਹਿਣ ਵਾਲੇ ਸ਼ਖ਼ਸ ਨਾਲ ਵਾਪਰਿਆ, ਜਿਸ ਦੀ ਕਿਸਮਤ ਨੇ ਅਜਿਹੀ ਪਲਟੀ ਮਾਰੀ ਕਿ ਉਹ ਲੱਖਪਤੀ ਬਣ ਗਿਆ। ਦੀਵਾਲੀ ਬੰਪਰ ਦੌਰਾਨ ਪਟਿਆਲਾ ਦੀ ਅਗਰਵਾਲ ਲਾਟਰੀ ਏਜੰਸੀ ਤੋਂ ਲਾਟਰੀ ਖ਼ਰੀਦਣ ਵਾਲੇ ਵਿਅਕਤੀ ਦੀ ਕਿਸਮਤ ਚਮਕ ਗਈ। ਮਹਿਜ਼ 50 ਰੁਪਏ ਦੀ ਖ਼ਰੀਦੀ ਗਈ ਲਾਟਰੀ ਵਿੱਚੋਂ 21 ਲੱਖ ਰੁਪਏ ਦਾ ਇਨਾਮ ਨਿਕਲਣ ਕਾਰਨ ਲਾਟਰੀ ਏਜੰਸੀ 'ਤੇ ਖ਼ੁਸ਼ੀ ਦਾ ਮਾਹੌਲ ਬਣ ਗਿਆ।
‎
‎ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਪਛਾਣ ਰੁਲਦੂ ਵਾਸੀ ਗੋਰਖਪੁਰ (ਯੂ.ਪੀ) ਹਾਲ ਵਾਸੀ ਸਮਾਣਾ ਵਜੋਂ ਹੋਈ ਹੈ। ਇਨਾਮ ਜਿੱਤਣ ਵਾਲੇ ਵਿਅਕਤੀ ਰੁਲਦੂ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਖ਼ਰੀਦਦਾ ਸੀ ਪਰ ਕਦੇ ਇਨਾਮ ਨਹੀਂ ਨਿਕਲਿਆ। ਇਸ ਵਾਰ ਉਸ ਦੇ ਇਕ ਦੋਸਤ ਅੰਗਰੇਜ਼ ਸਿੰਘ ਨੇ ਜ਼ੋਰ ਪਾ ਕੇ ਲਾਟਰੀ ਖ਼ਰੀਦਣ ਲਈ ਕਿਹਾ। ਦੋਸਤ ਨੇ ਵੀ 50 ਰੁਪਏ ਦੀ ਲਾਟਰੀ ਖ਼ਰੀਦੀ ਅਤੇ ਉਸ ਨੇ ਵੀ ਲਾਟਰੀ ਖ਼ਰੀਦੀ ਪਰ ਕਿਸਮਤ ਨੇ ਉਸ ਦਾ ਸਾਥ ਦਿੱਤਾ ਅਤੇ ਉਸ ਦੀ ਲਾਟਰੀ ਵਿੱਚੋਂ 21 ਲੱਖ ਰੁਪਏ ਦਾ ਇਨਾਮ ਨਿਕਲ ਆਇਆ।
📲Get App