🔥 TRENDING துளசியாம்பட்டினத்தில் ஔவையார் மணிமண்டப... Odisha shuts schools, Anganwadis in 6... Elephant 'Raju' Spotted Near Dharuadih... Caste Census Panel Extends Invitation... Andhra Pradesh CM Thanks Karnataka CM... Andhra Pradesh Secures Major Missile M...
18 Nov 2026•
ગુજરાતી मराठी ਪੰਜਾਬੀ বাংলা
Crime

ਦਿਨ-ਦਿਹਾੜੇ 30 ਕਰੋੜ ਦੀ ਵੱਡੀ ਡਕੈਤੀ: ਲੁਟੇਰਿਆਂ ਨੇ ਸਾਫ਼ ਕਰ''ਤਾ ''ਸੇਨਕੋ ਗੋਲਡ'' ਸ਼ੋਅਰੂਮ

✍️ Reporter: Shamsher Singh 🗓 18 Nov 2026, 08:42 PM 👁 15
Share: 💬 WhatsApp 📘 Facebook 𝕏 Post

ਦਿਨ-ਦਿਹਾੜੇ 30 ਕਰੋੜ ਦੀ ਵੱਡੀ ਡਕੈਤੀ: ਲੁਟੇਰਿਆਂ ਨੇ ਸਾਫ਼ ਕਰ''ਤਾ ''ਸੇਨਕੋ ਗੋਲਡ'' ਸ਼ੋਅਰੂਮ

ਦਿਨ-ਦਿਹਾੜੇ 30 ਕਰੋੜ ਦੀ ਵੱਡੀ ਡਕੈਤੀ: ਲੁਟੇਰਿਆਂ ਨੇ ਸਾਫ਼ ਕਰ''ਤਾ ''ਸੇਨਕੋ ਗੋਲਡ'' ਸ਼ੋਅਰੂਮ
‎Wednesday, Nov 18, 2026 - 07:35 PM ।
‎ਬੇਤੀਆ : ਬਿਹਾਰ ਦੇ ਬੇਤੀਆ ਸ਼ਹਿਰ ਵਿੱਚ ਬੁੱਧਵਾਰ ਦੁਪਹਿਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ 30 ਕਰੋੜ ਰੁਪਏ ਤੋਂ ਵੱਧ ਦੀ ਵੱਡੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਸੁਪਰੀਆ ਸਿਨੇਮਾ ਰੋਡ ਸਥਿਤ 'ਸੇਨਕੋ ਗੋਲਡ ਐਂਡ ਡਾਇਮੰਡ' ਸ਼ੋਅਰੂਮ ਵਿੱਚ ਦਾਖ਼ਲ ਹੋਏ ਕਰੀਬ 8 ਤੋਂ 9 ਹਥਿਆਰਬੰਦ ਬਦਮਾਸ਼ਾਂ ਨੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਦੋਵਾਂ ਮੰਜ਼ਿਲਾਂ ਤੋਂ ਸੋਨਾ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਲਏ। ਇਹ ਪੂਰੀ ਵਾਰਦਾਤ ਸ਼ੋਅਰੂਮ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ।
‎
‎
‎ਪੁਲਸ ਅਨੁਸਾਰ, ਸ਼ੋਅਰੂਮ ਵਿੱਚ ਦਾਖ਼ਲ ਹੁੰਦਿਆਂ ਹੀ ਬਦਮਾਸ਼ਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਸਾਰੇ ਸਟਾਫ਼ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਜਿਸ ਕਿਸੇ ਨੇ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਲੁਟੇਰਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਉੱਥੇ ਤਾਇਨਾਤ ਸੁਰੱਖਿਆ ਗਾਰਡ ਦੇ ਸਿਰ 'ਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ। ਲੁਟੇਰੇ ਬੇਖ਼ੌਫ਼ ਹੋ ਕੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
‎
‎ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦਿਨ-ਦਿਹਾੜੇ ਹੋਈ ਇਸ ਵੱਡੀ ਲੁੱਟ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਦੀ ਅਗਵਾਈ ਹੇਠ ਐੱਸ.ਪੀ., ਡੀ.ਐੱਸ.ਪੀ. ਸਮੇਤ ਜ਼ਿਲ੍ਹੇ ਦੇ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ।
‎
‎ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਲੁੱਟੇ ਗਏ ਗਹਿਣਿਆਂ ਦੀ ਸਹੀ ਕੀਮਤ ਦਾ ਅੰਦਾਜ਼ਾ ਲਗਾਉਣ ਲਈ ਸ਼ੋਅਰੂਮ ਮਾਲਕ ਵੱਲੋਂ ਸਟਾਕ ਦਾ ਮਿਲਾਨ ਕੀਤਾ ਜਾ ਰਿਹਾ ਹੈ, ਪਰ ਮੁੱਢਲੇ ਤੌਰ 'ਤੇ ਇਹ ਲੁੱਟ 30 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ।
📲Get App