🔥 ट्रेंडिंग ਜਲਦ ਹੋ ਸਕਦਾ ਭਾਜਪਾ ਅਤੇ ਅਕਾਲੀ ਦਲ ਦਾ ਗਠਜੋ... গণতন্ত্র বাজাও ও অরাজকতা হাঁটাও উপলক্ষ... ओतुर मार्केटमध्ये तरकारी भाजीपाल्याच्य... ओतुर मार्केटमध्ये तरकारी भाजीपाल्याच्य... दीपावली को मध्य नजर रखते हुए अलवर रेलव... Congress spreading lies on sir bjp to...
03 नव. 2026•
ગુજરાતી मराठी ਪੰਜਾਬੀ বাংলা
राजनीति

ਪੰਜਾਬ ਕਾਂਗਰਸ ਦੇ ਆਗੂ ਨੂੰ ਨੋਟਿਸ ਜਾਰੀ, 3 ਦਿਨਾਂ ਅੰਦਰ ਮੰਗਿਆ ਗਿਆ ਜਵਾਬ

✍️ रिपोर्टर: Shamsher Singh 🗓 03 नव. 2026, 09:35 PM 👁 18
शेयर करें: 💬 WhatsApp 📘 Facebook 𝕏 Post

ਪੰਜਾਬ ਕਾਂਗਰਸ ਦੇ ਆਗੂ ਨੂੰ ਨੋਟਿਸ ਜਾਰੀ, 3 ਦਿਨਾਂ ਅੰਦਰ ਮੰਗਿਆ ਗਿਆ ਜਵਾਬ

ਪੰਜਾਬ ਕਾਂਗਰਸ ਦੇ ਆਗੂ ਨੂੰ ਨੋਟਿਸ ਜਾਰੀ, 3 ਦਿਨਾਂ ਅੰਦਰ ਮੰਗਿਆ ਗਿਆ ਜਵਾਬ
‎Tuesday, Nov 03, 2026 ।
‎
‎
‎ਚੰਡੀਗੜ੍ਹ: ਅਨੁਸ਼ਾਸਨਹੀਣਤਾ ਵਿਰੁੱਧ ਸਖ਼ਤੀ ਦਿਖਾਉਂਦਿਆਂ ਪੰਜਾਬ ਕਾਂਗਰਸ ਵੱਲੋਂ ਬਰਿੰਦਰ ਸਿੰਘ ਢਿੱਲੋਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਬਰਿੰਦਰ ਸਿੰਘ ਢਿੱਲੋਂ 'ਤੇ ਰਣਜੀਤ ਸਿੰਘ ਤਰਖਾਣਮਾਜਰਾ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿਚ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਵੱਲੋਂ ਬਰਿੰਦਰ ਸਿੰਘ ਢਿੱਲੋਂ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣ ਲਈ ਆਖ਼ਿਆ ਗਿਆ ਹੈ।
‎
‎ਜਾਣਕਾਰੀ ਮੁਤਾਬਕ, ਕੁਝ ਦਿਨ ਪਹਿਲਾਂ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਬਰਿੰਦਰ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਤਰਖਾਣਮਾਜਰਾ ਵਿਚਾਲੇ ਵਿਵਾਦ ਹੋ ਗਿਆ ਸੀ। ਇਸ ਮਾਮਲੇ ਵਿਚ ਸਖ਼ਤ ਰੁਖ ਦਿਖਾਉਂਦਿਆਂ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਵੱਲੋਂ ਬਰਿੰਦਰ ਢਿੱਲੋਂ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਆਖ਼ਿਆ ਗਿਆ ਹੈ ਤੇ ਉਸ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
📲Get App