अपराध
ਪਤਨੀ ਨੇ 2 ਪ੍ਰੇਮੀਆਂ ਨਾਲ ਮਿਲ ਮਰਵਾ'ਤਾ ਘਰਵਾਲਾ ! ਮਗਰੋਂ ਝੀਲ 'ਚ ਸੁੱਟੀ ਲਾਸ਼

Sunday, Nov 01, 2026 ।
ਹੈਦਰਾਬਾਦ (ਏਜੰਸੀ)- ਤੇਲੰਗਾਨਾ ਦੇ ਕਾਮਾਰੈੱਡੀ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਦੇ ਕਤਲ ਦੇ ਦੋਸ਼ 'ਚ ਉਸ ਦੀ ਪਤਨੀ ਅਤੇ 2 ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਦੇ ਇਨ੍ਹਾਂ ਦੋਵਾਂ ਨੌਜਵਾਨਾਂ ਨਾਲ ਸੰਬੰਧ ਸਨ। 23 ਅਕਤੂਬਰ ਦੀ ਰਾਤ ਹਨਮਾਜੀਪੇਟ ਪਿੰਡ ਦੇ ਬਾਹਰੀ ਇਲਾਕੇ 'ਚ ਇਕ ਝੀਲ ਤੋਂ ਚਕਾਲੀ ਉਰਫ਼ ਗੁਮਾਡੀ ਕਾਸੀਰਾਮ (26) ਦੀ ਲਾਸ਼ ਮਿਲੀ ਸੀ। ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਸ਼ੱਕੀ ਮੌਤ ਦੇ ਮਾਮਲੇ 'ਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 194 ਦੇ ਅਧੀਨ ਮਾਮਲਾ ਦਰਜ ਕੀਤਾ ਸੀ।
ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਤੋਂ ਇਹ ਪਤਾ ਲੱਗਣ 'ਤੇ ਕਿ ਕਾਸੀਰਾਮ ਦਾ ਕਤਲ ਕੀਤਾ ਗਿਆ ਸੀ, ਇਸ ਮਾਮਲੇ ਨੂੰ ਕਤਲ ਦੇ ਮਾਮਲੇ 'ਚ ਬਦਲ ਦਿੱਤਾ ਗਿਆ। ਕਾਮਾਰੈੱਡੀ ਦੇ ਪੁਲਸ ਸੁਪਰਡੈਂਟ ਐੱਮ. ਰਾਜੇਸ਼ ਚੰਦਰ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਸੀਸੀਟੀਵੀ ਫੁਟੇਜ, ਤਕਨੀਕੀ ਡਾਟਾ ਅਤੇ ਸਥਾਨਕ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ 30 ਅਕਤੂਬਰ ਨੂੰ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਪੁੱਛ-ਗਿੱਛ ਦੌਰਾਨ ਕਾਸੀਰਾਮ ਦੀ ਪਤਨੀ ਸਵਿਤਾ (23) ਨੇ ਕਬੂਲ ਕੀਤਾ ਕਿ ਉਸ ਨੇ ਚਿੰਤਾਕਿੰਨੀ ਰਾਮੂ ਅਤੇ ਪਸੁਪੂਲਾ ਸੰਤੋਸ਼ ਨਾਲ ਮਿਲ ਕੇ ਕਤਲ ਦੀ ਸਾਜਿਸ਼ ਰਚੀ ਸੀ, ਕਿਉਂਕਿ ਉਨ੍ਹਾਂ ਨਾਲ ਉਸ ਦੇ ਸੰਬੰਧ ਸਨ।
ਪੁਲਸ ਨੇ ਦੱਸਿਆ ਕਿ 23 ਅਕਤੂਬਰ ਦੀ ਰਾਤ ਇਹ ਦੋਵੇਂ ਵਿਅਕਤੀ ਕਾਸੀਰਾਮ ਨੂੰ ਸ਼ਰਾਬ ਪਿਲਾਉਣ ਦੇ ਬਹਾਨੇ ਬਾਹਰ ਲੈ ਗਏ। ਜਦੋਂ ਉਹ ਨਸ਼ੇ 'ਚ ਹੋ ਗਿਆ ਤਾਂ ਰਾਮੂ ਨੇ ਰੱਸੀ ਨਾਲ ਉਸ ਦਾ ਗਲਾ ਘੁੱਟ ਦਿੱਤਾ, ਜਦੋਂ ਕਿ ਸੰਤੋਸ਼ ਨੇ ਉਸ ਦੇ ਹੱਥ ਫੜ੍ਹ ਰੱਖੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਪਚੇਰੂ ਚੇਰੁਵੂ ਝੀਲ 'ਚ ਸੁੱਟ ਦਿੱਤਾ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਕਤਲ ਦੀ ਸਾਜਿਸ਼ ਰਚਣ 'ਚ ਸਵਿਤਾ ਦੀ ਮੁੱਖ ਭੂਮਿਕਾ ਸੀ।