🔥 TRENDING इंडिगो व एयर इंडिया एक्सप्रेस की उड़ान... 30 लाख रुपये कीमत के सोने-चांदी के आभू... ਪਰਵਿੰਦਰ ਸਿੰਘ ਝੋਟਾ ਕਤਲਕਾਂਡ : CBI ਟੀਮ ਵੱ... 18,300 अग्निवीर चार साल की सेवा पूरी क... ખોખરાઉમર ખાતે ત્રણ બિનશૈક્ષણિક કર્મચાર... India Can Export Digital Expertise, Fa...
26 Oct 2026•
ગુજરાતી मराठी ਪੰਜਾਬੀ বাংলা
Crime

ਮੋਗਾ 'ਚ ਖ਼ੂਨੀ ਵਾਰਦਾਤ: ਦੁਕਾਨ ਬਾਹਰ ਬੈਠੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ

✍️ Reporter: Shamsher Singh 🗓 26 Oct 2026, 08:42 AM 👁 13
Share: 💬 WhatsApp 📘 Facebook 𝕏 Post

ਮੋਗਾ 'ਚ ਖ਼ੂਨੀ ਵਾਰਦਾਤ: ਦੁਕਾਨ ਬਾਹਰ ਬੈਠੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ

ਮੋਗਾ 'ਚ ਖ਼ੂਨੀ ਵਾਰਦਾਤ: ਦੁਕਾਨ ਬਾਹਰ ਬੈਠੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ
‎Monday, Oct 26, 2026 ।
‎
‎
‎ਮੋਗਾ (need24) : ਮੋਗਾ ’ਚ ਐਤਵਾਰ ਦੇਰ ਰਾਤ ਅੰਗਦਪੁਰਾ ਮੁਹੱਲੇ ’ਚ ਇੱਕ ਦੁਕਾਨ ਦੇ ਬਾਹਰ ਬੈਠੇ ਨੌਜਵਾਨਾਂ 'ਤੇ ਕਾਲੇ ਰੰਗ ਦੀ ਸਕਾਰਪੀਓ ਗੱਡੀ 'ਚ ਆਏ ਹਮਲਾਵਰਾਂ ਵੱਲੋਂ ਤਾਬੜਤੋੜ ਫਾਇਰਿੰਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਖੂਨੀ ਵਾਰਦਾਤ ਵਿੱਚ 5 ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇਲਾਜ ਦੌਰਾਨ ਇੱਕੋ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 3 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
‎
‎
‎ਮ੍ਰਿਤਕਾਂ ਦੀ ਪਛਾਣ ਗਗਨ ਜਿੰਦਲ (30) ਅਤੇ ਸਾਹਿਲ ਜਿੰਦਲ (40) ਵਜੋਂ ਹੋਈ ਹੈ, ਜੋ ਕਿ ਇੱਕੋ ਪਰਿਵਾਰ ਨਾਲ ਸਬੰਧਤ ਸਨ। ਜਾਣਕਾਰੀ ਅਨੁਸਾਰ ਘਟਨਾ ਸਮੇਂ 4-5 ਨੌਜਵਾਨ ਦੁਕਾਨ ਦੇ ਬਾਹਰ ਬੈਠੇ ਹੋਏ ਸਨ। ਇਸੇ ਦੌਰਾਨ ਸਕਾਰਪੀਓ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਇਰਿੰਗ ਦੌਰਾਨ ਇੱਕ ਨੌਜਵਾਨ ਦੇ ਸਿਰ, ਦੋ ਦੇ ਪੇਟ ਅਤੇ ਇੱਕ ਦੇ ਬਾਂਹ 'ਚ ਗੋਲੀ ਲੱਗੀ, ਜਦਕਿ ਇੱਕ ਹੋਰ ਛਰ੍ਹੇ ਲੱਗਣ ਨਾਲ ਜ਼ਖ਼ਮੀ ਹੋ ਗਿਆ। ਘਟਨਾ ਦਾ ਕਾਰਨ ਦੋਵਾਂ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਮੰਨਿਆ ਜਾ ਰਿਹਾ ਹੈ।
‎ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਮੋਗਾ ਦੇ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਨੇ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਦੇ ਨਾਮ ਦੱਸੇ ਗਏ ਹਨ, ਜਿਨ੍ਹਾਂ ਦੇ ਆਧਾਰ 'ਤੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
📲Get App