🔥 TRENDING Chief minister today chaired a compreh... India Announces Bank Holidays on 21‑23... Sikkim Adventure Tourism Fest 2026: Ac... Government Slashes Margins on 137 Canc... Wildlife Institute of India to Conduct... Arunachal Pradesh Police Honor Fallen...
21 Oct 2026•
ગુજરાતી मराठी ਪੰਜਾਬੀ বাংলা
Business

ਪੰਜਾਬ ''ਚ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ! ਨਵੇਂ ਕੁਨੈਕਸ਼ਨਾਂ ''ਤੇ ਲੱਗੀ ਪਾਬੰਦੀ, ਤਿਉਹਾਰਾਂ ''ਚ ਮਚੀ ਹਾਹਾਕਾਰ

✍️ Reporter: Shamsher Singh 🗓 21 Oct 2026, 05:20 PM 👁 16
Share: 💬 WhatsApp 📘 Facebook 𝕏 Post

ਪੰਜਾਬ ''ਚ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ! ਨਵੇਂ ਕੁਨੈਕਸ਼ਨਾਂ ''ਤੇ ਲੱਗੀ ਪਾਬੰਦੀ, ਤਿਉਹਾਰਾਂ ''ਚ ਮਚੀ ਹਾਹਾਕਾਰ

ਪੰਜਾਬ ''ਚ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ! ਨਵੇਂ ਕੁਨੈਕਸ਼ਨਾਂ ''ਤੇ ਲੱਗੀ ਪਾਬੰਦੀ, ਤਿਉਹਾਰਾਂ ''ਚ ਮਚੀ ਹਾਹਾਕਾਰ
‎Wednesday, Oct 21, 2026।
‎ਲੁਧਿਆਣਾ (need24) : ਗੈਸ ਕੰਪਨੀਆਂ ਵੱਲੋਂ ਸਿਰਫ ਲੁਧਿਆਣਾ 'ਚ ਬਿਨਾਂ ਈ- ਕੇ. ਵਾਈ. ਸੀ. ਵਾਲੇ ਕਰੀਬ 2 ਲੱਖ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ ਕਰ ਦਿੱਤੇ ਗਏ ਹਨ। ਅਜਿਹੇ 'ਚ ਐੱਲ. ਪੀ. ਜੀ. (ਲਿਕਵਿਡ ਪੈਟਰੋਲੀਅਮ ਗੈਸ) ਦੀ ਭਾਰੀ ਕਿੱਲਤ ਕਾਰਨ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। 'ਜਗਬਾਣੀ' ਵੱਲੋਂ ਜੁਟਾਈ ਗਰਾਊਂਡ ਰਿਪੋਰਟ ਮੁਤਾਬਕ ਜ਼ਿਆਦਾਤਰ ਘਰੇਲੂ ਗੈਸ ਖ਼ਪਤਕਾਰਾਂ ਵੱਲੋਂ ਈ-ਕੇ. ਵਾਈ. ਸੀ. ਨਾ ਕਰਵਾਏ ਜਾਣ ਦੇ ਪਿੱਛੇ ਵੱਖ-ਵੱਖ ਤਰ੍ਹਾਂ ਦੇ ਕਾਰਨ ਅਤੇ ਮਜਬੂਰੀਆਂ ਲੁਕੀਆਂ ਹੋਈਆਂ ਹਨ, ਜਿਨ੍ਹਾਂ 'ਚ ਮੁੱਖ ਤੌਰ ’ਤੇ ਜਿਨ੍ਹਾਂ ਪਰਿਵਾਰਾਂ ਦੇ ਜਵਾਨ ਬੱਚਿਆਂ ਦੇ ਨਾਂ ’ਤੇ ਗੈਸ ਕੁਨੈਕਸ਼ਨ ਚੱਲ ਰਹੇ ਹਨ, ਉਹ ਵਿਦੇਸ਼ 'ਚ ਵੱਸ ਗਏ ਹਨ, ਜਦੋਂ ਕਿ ਪਿੱਛੇ ਉਨ੍ਹਾਂ ਦੇ ਬਜ਼ੁਰਗ ਮਾਂ-ਬਾਪ ਘਰਾਂ 'ਚ ਇਕੱਲੇ ਰਹਿ ਗਏ ਹਨ। ਅਜਿਹੇ 'ਚ ਸਬੰਧਿਤ ਬੱਚਿਆਂ ਦੀ ਈ-ਕੇ. ਵਾਈ. ਸੀ. ਨਾ ਹੋਣ ਕਾਰਨ ਬੀਤੀ 30 ਅਕਤੂਬਰ ਨੂੰ ਗੈਸ ਕੰਪਨੀਆਂ ਵੱਲੋਂ ਉਨ੍ਹਾਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਜਦੋਂ ਕਿ ਜਿਨ੍ਹਾਂ ਖ਼ਪਤਕਾਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਾਲ ਦੀ ਘੜੀ ਉਨ੍ਹਾਂ ਦੀ ਈ-ਕੇ. ਵਾਈ. ਸੀ. ਪੈਂਡਿੰਗ ਹੈ, ਨੂੰ ਵੀ ਗੈਸ ਸਿਲੰਡਰ ਦੀ ਡਲਿਵਰੀ ਨਹੀਂ ਮਿਲ ਰਹੀ। ਅਸਲ 'ਚ ਕੰਪਨੀਆਂ ਵੱਲੋਂ ਘਰੇਲੂ ਗੈਸ ਦੀ ਦੁਰਵਰਤੋਂ ਰੋਕਣ ਲਈ ਇਕ ਹੀ ਛੱਤ ਦੇ ਥੱਲੇ ਚੱਲ ਰਹੇ ਮਲਟੀਪਲ ਗੈਸ ਕੁਨੈਕਸ਼ਨਾਂ ’ਤੇ ਨਕੇਲ ਕੱਸਣ ਲਈ ਹਰ ਖ਼ਪਤਕਾਰ ਦੀ ਵੈਰੀਫਿਕੇਸ਼ਨ, ਈ. ਕੇ. ਵਾਈ. ਸੀ. ਅਤੇ ਖ਼ਪਤਕਾਰ ਦੇ ਰਜਿਸਟਰਡ ਮੋਬਾਇਲ ਨੰਬਰ ਤੋਂ ਹੀ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਵਰਗੀਆਂ ਸ਼ਰਤਾਂ ਜ਼ਰੂਰੀ ਹਨ। ਬਿਨਾਂ ਓ. ਟੀ. ਪੀ. ਦੇ ਗੈਸ ਸਿਲੰਡਰ ਦੀ ਡਲਿਵਰੀ ਦੇਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਕਿ ਗੈਸ ਸਿਲੰਡਰ ਸਹੀ ਖ਼ਪਤਕਾਰਾ ਦੇ ਹੱਥਾਂ ਤੱਕ ਪੁੱਜ ਸਕੇ ਪਰ 8 ਮਹੀਨੇ ਪਹਿਲਾਂ ਗੈਸ ਕੰਪਨੀਆਂ ਵੱਲੋਂ ਖ਼ਪਤਕਾਰਾਂ ਨੂੰ ਨਵੇਂ ਗੈਸ ਕੁਨੈਕਸ਼ਨ ਜਾਰੀ ਕਰਨ, ਪਹਿਲਾਂ ਤੋਂ ਚੱਲ ਰਹੇ ਗੈਸ ਕੁਨੈਕਸ਼ਨ ਟਰਾਂਸਫਰ ਕਰਨ ਸਮੇਤ ਜਿਨ੍ਹਾਂ ਖ਼ਪਤਕਾਰਾਂ ਦੇ ਘਰਾਂ 'ਚ ਸਿਰਫ ਇਕ ਸਿਲੰਡਰ ਹੈ, ਨੂੰ ਦੂਜਾ ਸਿਲੰਡਰ ਦੇਣ ਵਰਗੀਆਂ ਅਹਿਮ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੱਖਾਂ ਪਰਿਵਾਰਾਂ ਦੀਆਂ ਮੁਸੀਬਤਾਂ ਅਸਮਾਨ ਛੂਹਣ ਲੱਗੀਆਂ ਹਨ।
‎ਸਰਕਾਰੀ ਬੱਸਾਂ! ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕਰ ਦਿੱਤਾ ਵੱਡਾ ਐਲਾਨ
‎
‎ਗ੍ਰਹਿ ਪ੍ਰਵੇਸ਼ ਅਤੇ ਨਵੀਆਂ ਵਿਆਹੀਆਂ ਜੋੜੀਆਂ ਦੀਆਂ ਵਧੀਆਂ ਮੁਸ਼ਕਲਾਂ
‎ਇਸ ਦੌਰਾਨ ਜੋ ਅਹਿਮ ਗੱਲ ਉੱਭਰ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਵਿਆਹ-ਸ਼ਾਦੀਆਂ 'ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਵੇਂ ਮਕਾਨ ਦੇ ਮਹੂਰਤ, ਗ੍ਰਹਿ ਪ੍ਰਵੇਸ਼ ਅਤੇ ਨਵੀਆਂ ਵਿਆਹੀਆਂ ਜੋੜੀਆਂ ਨੂੰ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਵੇਂ ਗੈਸ ਕੁਨੈਕਸ਼ਨ ਨਹੀਂ ਮਿਲ ਰਹੇ। ਆਮ ਤੌਰ ’ਤੇ ਜਦੋਂ ਕਿਸੇ ਪਰਿਵਾਰ 'ਚ ਬੱਚਿਆਂ ਦੇ ਵਿਆਹ ਹੁੰਦੇ ਹਨ ਤਾਂ ਪਰਿਵਾਰ ਵੱਲੋਂ ਨਵੀਂ ਵਿਆਹੀ ਜੋੜੀ ਦਾ ਲੜਕਾ ਜਾਂ ਲੜਕੀ ਦੇ ਨਾਮ ’ਤੇ ਨਵਾਂ ਗੈਸ ਕੁਨੈਕਸ਼ਨ ਲਿਆ ਜਾਂਦਾ ਹੈ ਤਾਂ ਕਿ ਰਸੋਈ ਘਰ 'ਚ ਗੈਸ ਸਿਲੰਡਰ ਦੀ ਕਿੱਲਤ ਨਾ ਹੋਵੇ ਅਤੇ ਪਤੀ-ਪਤਨੀ ਆਪਣਾ ਵਿਆਹੁਤਾ ਜੀਵਨ ਖੁਸ਼ੀ-ਖੁਸ਼ੀ ਸ਼ੁਰੂ ਕਰ ਸਕਣ ਪਰ ਮਾਰਚ 2026 ਤੋਂ ਗੈਸ ਕੰਪਨੀਆਂ ਵੱਲੋਂ ਬੰਦ ਕੀਤੇ ਨਵੇਂ ਗੈਸ ਕੁਨੈਕਸ਼ਨ ਹਰ ਪਰਿਵਾਰ ਲਈ ਮੁਸੀਬਤਾਂ ਦਾ ਕਾਰਨ ਬਣ ਰਹੇ ਹਨ। ਅਜਿਹੇ 'ਚ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ ਕਿ ਨਵੇਂ ਵਿਆਹੇ ਜੋੜਿਆਂ ਨੂੰ ਨਵਾਂ ਜੀਵਨ ਸ਼ੁਰੂ ਕਰਨ ਦੌਰਾਨ ਕੇਂਦਰੀ ਪੈਟਰੋਲੀਅਮ ਕੁਦਰਤੀ ਗੈਸ ਮੰਤਰਾਲਾ ਵੱਲੋਂ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ।
‎ਐੱਲ. ਪੀ. ਜੀ. ਟਰੇਡ ਦਾ ਕਿੰਗ ਮੰਨੇ ਜਾਣ ਵਾਲੇ ਅਰੁਣ ਗੈਸ ਸਰਵਿਸ ਦੇ ਮੁਖੀ ਅਰੁਣ ਅਗਰਵਾਲ ਨੇ ਸਿਸਟਮ ਦੇ ਖ਼ਿਲਾਫ਼ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਕਿ ਨਵੇਂ ਵਿਆਹੇ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਾਡੇ ਬੱਚਿਆਂ ਨੂੰ ਆਮ ਜਨਤਾ ਅਤੇ ਗੈਸ ਏਜੰਸੀਆਂ ਦੀ ਡੀਲਰਾਂ ਨੂੰ ਆਖ਼ਰ ਕਿਸ ਗੱਲ ਦੀ ਸਜ਼ਾ ਮਿਲ ਰਹੀ ਹੈ। 8 ਮਹੀਨੇ ਤੋਂ ਜ਼ਿਆਦਾ ਦਾ ਲੰਬਾ ਸਮਾਂ ਗੁਜ਼ਰ ਚੁੱਕਾ ਹੈ ਪਰ ਗੈਸ ਕੰਪਨੀਆਂ ਵੱਲੋਂ ਯੋਜਨਾਵਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਜਿੱਥੇ ਖ਼ਪਤਕਾਰਾਂ ਵਿਚ ਹਾਹਾਕਾਰ ਮਚੀ ਹੋਈ ਹੈ, ਉੱਥੇ ਸੀਜ਼ਨ ਦੇ ਸਮੇਂ ’ਤੇ ਸਾਰਾ ਕੰਮ ਕਾਜ ਬੰਦ ਕਰਕੇ ਡੀਲਰ ਭਾਈਚਾਰੇ ਨੂੰ ਵੀ ਆਰਥਿਕ ਮੰਦੇ ਵੱਲ ਧੱਕਿਆ ਜਾ ਰਿਹਾ ਹੈ ਜੋ ਸਮਝ ਤੋਂ ਪਰ੍ਹੇ ਹੁੰਦਾ ਜਾ ਰਿਹਾ ਹੈ।
📲Get App