🔥 ट्रेंडिंग पुलिस अधिकारी के बेटे की भीड़ द्वारा ह... कुर्साकांटा में मोबाइल होलसेल दुकान से... 'ਆਪ' ਦੇ ਮੀਡੀਆ ਇੰਚਾਰਜ ਨੇ ਨਸ਼ਿਆਂ ਅਤੇ ਬੇਅਦ... 19 वर्षीय कार्यकर्ता का निधन, असगाओ दु... फ़ैन ने इन्फ्लुएंसर के घर में घुसकर शा... जमीन विवाद में युवक ने लहराया हथियार
21 नव. 2026•
ગુજરાતી मराठी ਪੰਜਾਬੀ বাংলা
खानपान

ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮਦਿੱਤੇ...।

✍️ रिपोर्टर: Shamsher Singh 🗓 21 नव. 2026, 10:44 AM 👁 22
शेयर करें: 💬 WhatsApp 📘 Facebook 𝕏 Post

ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮਦਿੱਤੇ...।

ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮਦਿੱਤੇ...।
‎21 nov 2026,: ਸ਼ਰਾਬ ਦੇ ਸ਼ੌਕੀਨਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜ਼ਹਿਰੀਲੀ ਸ਼ਰਾਬ ਕਾਰਨ ਕਈ ਪਰਿਵਾਰ ਤਬਾਹ ਹੋ ਗਏ। ਜ਼ਹਿਰੀਲੀ ਸ਼ਰਾਬ ਦੇ ਕਥਿਤ ਸੇਵਨ ਨਾਲ ਮਰਨ ਵਾਲਿਆਂ ਦੀ ਗਿਣਤੀ 8 ਤੋਂ ਵੱਧ ਕੇ 15 ਹੋ ਗਈ ਹੈ। ਘਟਨਾ ਤੋਂ ਤੁਰੰਤ ਬਾਅਦ, ਮੁੱਖ ਮੰਤਰੀ ਖੇਮਚੰਦ ਯੁਮਨਮ ਨੇ ਲੈਂਫਲਪਟ ਦੇ ਸ਼ਿਜਾ ਹਸਪਤਾਲ ਅਤੇ ਸਾਜੀਵਾ ਦੇ ਬਾਬੀਨਾ ਹਸਪਤਾਲ ਦਾ ਦੌਰਾ ਕੀਤਾ।
‎ਜ਼ਹਿਰ ਦੇ ਕਾਰਨ ਇਨ੍ਹਾਂ ਹਸਪਤਾਲਾਂ ਵਿੱਚ 181 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਖਬਰ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ।
‎
‎ਮੁੱਖ ਮੰਤਰੀ ਖੇਮਚੰਦ ਯੁਮਨਾਮ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ, "ਮੈਂ ਦੋਵਾਂ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਮਰੀਜ਼ਾਂ ਨੂੰ ਸਭ ਤੋਂ ਵਧੀਆ ਡਾਕਟਰੀ ਦੇਖਭਾਲ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਨਰਲ ਮੈਡੀਸਨ ਦੇ ਮਾਹਰ ਦੀ ਅਗਵਾਈ ਵਿੱਚ ਇੱਕ ਮੈਡੀਕਲ ਟੀਮ ਚੰਦੇਲ ਜ਼ਿਲ੍ਹੇ ਲਈ ਜ਼ਰੂਰੀ ਦਵਾਈਆਂ ਲੈ ਕੇ ਰਵਾਨਾ ਹੋ ਗਈ ਹੈ ਤਾਂ ਜੋ ਉੱਥੇ ਇਲਾਜ ਅਤੇ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।"
‎
‎ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ- ਖੇਮਚੰਦ ਯੁਮਨਾਮ
‎
‎ਖੇਮਚੰਦ ਯੁਮਨਾਮ ਨੇ ਅੱਗੇ ਲਿਖਿਆ ਕਿ, "ਮੈਂ ਮਰੀਜ਼ਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾਏਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।"
📲Get App