🔥 TRENDING ઉગલવાણ ગામમાં આયુષ્માન કાર્ડ માટે ખાસ... Imagine Sisyphus Publishes ‘Absurd Eco... Rubio Departs for India to Pursue Econ... Marco Rubio Visits India to Discuss Re... Imran Khan Files Appeal in Bombay High... Viral 'Cockroach Movement' Targets PM...
18 Oct 2026•
ગુજરાતી मराठी ਪੰਜਾਬੀ বাংলা
Travel

ਨਰਾਤਿਆਂ ਦੌਰਾਨ ਗਵਾਲੀਅਰ ''ਚ ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ''ਤੇ ਚੜ੍ਹਿਆ ਬੇਕਾਬੂ ਟਰੱਕ, 12 ਦੀ ਮੌਤ

✍️ Reporter: Shamsher Singh 🗓 18 Oct 2026, 08:44 AM 👁 11
Watch on: ▶️ YouTube
Share: 💬 WhatsApp 📘 Facebook 𝕏 Post

ਨਰਾਤਿਆਂ ਦੌਰਾਨ ਗਵਾਲੀਅਰ ''ਚ ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ''ਤੇ ਚੜ੍ਹਿਆ ਬੇਕਾਬੂ ਟਰੱਕ, 12 ਦੀ ਮੌਤ

ਨਰਾਤਿਆਂ ਦੌਰਾਨ ਗਵਾਲੀਅਰ ''ਚ ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ''ਤੇ ਚੜ੍ਹਿਆ ਬੇਕਾਬੂ ਟਰੱਕ, 12 ਦੀ ਮੌਤ
‎Sunday, Oct 18, 2026 ।
ਨੀਡ24,‎ਗਵਾਲੀਅਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਨਰਾਤਿਆਂ ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੀਤਲਾ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨੂੰ ਝੋਨੇ ਨਾਲ ਭਰੇ ਇੱਕ ਬੇਕਾਬੂ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
‎ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਰਾਤ ਲਗਭਗ 1:30 ਵਜੇ ਵਾਪਰਿਆ। ਛਿਨੋਰ ਵਾਲੇ ਪਾਸੇ ਤੋਂ ਮੰਦਰ ਵੱਲ ਆਉਣ ਵਾਲੀ ਸੜਕ 'ਤੇ ਕਾਫ਼ੀ ਢਲਾਨ ਹੈ ਅਤੇ ਉੱਥੇ ਭਾਰੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਈ ਗਈ ਸੀ। ਝੋਨੇ ਨਾਲ ਭਰੇ ਟਰੱਕ ਨੂੰ ਪੁਲਸ ਨੇ ਚੈੱਕਪੁਆਇੰਟ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਸ ਦੇ ਬੈਰੀਕੇਡ ਤੋੜਦਾ ਹੋਇਆ ਬੇਕਾਬੂ ਹੋ ਕੇ ਢਲਾਨ ਤੋਂ ਹੇਠਾਂ ਆ ਗਿਆ ਅਤੇ ਮੰਦਰ ਦੀ ਬਾਹਰੀ ਕੰਧ ਤੇ ਗੇਟ ਨਾਲ ਜਾ ਟਕਰਾਇਆ। ਇਸ ਦੌਰਾਨ ਸੜਕ 'ਤੇ ਮੌਜੂਦ ਸ਼ਰਧਾਲੂ ਟਰੱਕ ਹੇਠਾਂ ਦੱਬ ਗਏ।
‎ਗਵਾਲੀਅਰ ਦੇ ਐੱਸ.ਐੱਸ.ਪੀ. ਧਰਮਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੁੱਲ 39 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿੱਚ 5 ਤੋਂ 6 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ ਜਿਨ੍ਹਾਂ ਦੇ ਫ੍ਰੈਕਚਰ ਹੋਏ ਹਨ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਡਿਊਟੀ 'ਤੇ ਤਾਇਨਾਤ 2 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
📲Get App