🔥 ट्रेंडिंग ਰਿਸ਼ਵਤ ਮੰਗਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਲ... मुंबई T2 में क्षमता कटौती: MIAL ने एयर... हरियाणा के पंचकूला में 221 फीट ऊँचा रा... राजकोट कोर्ट ने रेप केस में पुलिस अधिक... ऐश्वर्या राय बच्चन ने बताया आदर्श साथी... अनुराग कश्यप और वसंत बाला प्रस्तुत करे...
20 अक्टू. 2026•
ગુજરાતી मराठी ਪੰਜਾਬੀ বাংলা
मनोरंजन

ਚੰਡੀਗੜ੍ਹ ’ਚ 106 ਫੁੱਟ ਉੱਚਾ ਰਾਵਣ ਖਿੱਚ ਦਾ ਕੇਂਦਰ, ਪਹੁੰਚਣਗੇ ਇਕ ਲੱਖ ਤੋਂ ਵੱਧ ਲੋਕ

✍️ रिपोर्टर: Shamsher Singh 🗓 20 अक्टू. 2026, 11:48 AM 👁 19
शेयर करें: 💬 WhatsApp 📘 Facebook 𝕏 Post

ਚੰਡੀਗੜ੍ਹ ’ਚ 106 ਫੁੱਟ ਉੱਚਾ ਰਾਵਣ ਖਿੱਚ ਦਾ ਕੇਂਦਰ, ਪਹੁੰਚਣਗੇ ਇਕ ਲੱਖ ਤੋਂ ਵੱਧ ਲੋਕ

ਚੰਡੀਗੜ੍ਹ ’ਚ 106 ਫੁੱਟ ਉੱਚਾ ਰਾਵਣ ਖਿੱਚ ਦਾ ਕੇਂਦਰ, ਪਹੁੰਚਣਗੇ ਇਕ ਲੱਖ ਤੋਂ ਵੱਧ ਲੋਕ
‎Tuesday, Oct 20, 2026।
‎ਚੰਡੀਗੜ੍ਹ (ਸ਼ਮਸ਼ੇਰ ਸਿੰਘ ਮਰਾੜ) : ਇੱਥੇ ਸੈਕਟਰ-46 ’ਚ ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਵੱਲੋਂ ਸਬਜ਼ੀ ਮੰਡੀ ਵਾਲੇ ਮੈਦਾਨ ’ਚ 106 ਫੁੱਟ ਉੱਚੇ ਰਾਵਣ, 85 ਫੁੱਟ ਦੇ ਮੇਘਨਾਥ, 80 ਫੁੱਟ ਦੇ ਕੁੰਭਕਰਨ ਦੇ ਪੁਤਲੇ ਖਿੱਚ ਦਾ ਕੇਂਦਰ ਰਹਿਣਗੇ। ਇਸ ਵਾਰ ਰਾਵਣ ਦੀ ਘੁੰਮਦੀ ਧੌਣ, ਧੁੰਨੀ ’ਚੋਂ ਨਿਕਲਦੀ ਅੰਮ੍ਰਿਤ ਕੁੰਡ ਦੀ ਧਾਰਾ ਅਤੇ ਅੱਖਾਂ ’ਚੋਂ ਨਿਕਲਦੀਆਂ ਅੱਗ ਦੀਆਂ ਚੰਗਿਆੜੀਆਂ ਖਿੱਚ ਦਾ ਕੇਂਦਰ ਰਹਿਣਗੀਆਂ। ਇਸ ਤੋਂ ਇਲਾਵਾ ਸੋਨੇ ਦੀ ਲੰਕਾ ਦਾ ਦਹਿਨ ਵੀ ਕੀਤਾ ਜਾਵੇਗਾ। ਸਮਾਗਮ ’ਚ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਕਮੇਟੀ ਦੇ ਮੁੱਖ ਸਰਪ੍ਰਸਤ ਅਤੇ ਚੇਅਰਮੈਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਕੁਮਾਰ ਭਾਟੀਆ ਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ‘ਨਸ਼ਾ ਮੁਕਤ ਚੰਡੀਗੜ੍ਹ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਨਸ਼ੇ ਦਾ ਪ੍ਰਤੀਕਾਤਮਕ ਪੁਤਲਾ ਵੀ ਸਾੜਿਆ ਜਾਵੇਗਾ।
‎
‎ਸੂਰਜ ਡੁੱਬਣ ਤੋਂ ਬਾਅਦ ਮੰਤਰਾਂ ਦੇ ਉਚਾਰਨ ਨਾਲ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਈ ਜਾਵੇਗੀ। ਪ੍ਰਬੰਧਕਾਂ ਅਨੁਸਾਰ ਸਮਾਗਮ ’ਚ ਲਗਭਗ 8 ਹਜ਼ਾਰ ਕੁਰਸੀਆਂ ਲਾਈਆਂ ਜਾਣਗੀਆਂ। ਸਮਾਗਮ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਬਣਾਇਆ ਗਿਆ ਹੈ, ਜਿਸ ਤਹਿਤ ਚੰਡੀਗੜ੍ਹ ਪੁਲਸ, ਨਿੱਜੀ ਸੁਰੱਖਿਆ ਮੁਲਾਜ਼ਮ ਤੇ ਮੰਦਰ ਪ੍ਰਬੰਧਕ ਕਮੇਟੀ ਦੇ ਵਰਕਰ ਤਾਇਨਾਤ ਰਹਿਣਗੇ। ਪ੍ਰਬੰਧਕਾਂ ਅਨੁਸਾਰ ਸਮਾਗਮ ’ਚ ਪਹੁੰਚਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਭੀੜ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਐਮਰਜੈਂਸੀ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਮਾਗਮ ਦਾ ਪ੍ਰਮੁੱਖ ਟੀ.ਵੀ. ਚੈਨਲਾਂ ’ਤੇ ਸਿੱਧਾ ਪ੍ਰਸਾਰਨ ਹੋਵੇਗਾ।
‎20 ਅਕਤੂਬਰ ਨੂੰ ਦੁਪਹਿਰ 3 ਵਜੇ ਸ੍ਰੀ ਸਨਾਤਨ ਧਰਮ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸੈਕਟਰ-47 ਅਤੇ ਸੈਕਟਰ-45 ’ਚੋਂ ਲੰਘਦੀ ਹੋਈ ਸ਼ਾਮ 4.30 ਵਜੇ ਸਮਾਗਮ ਵਾਲੀ ਥਾਂ ’ਤੇ ਪਹੁੰਚੇਗੀ। ਵੱਖ-ਵੱਖ ਰਾਮਲੀਲਾ ਕਮੇਟੀਆਂ ਦੇ ਕਲਾਕਾਰ ਪਰਸੂਰਾਮ-ਸ੍ਰੀ ਰਾਮ, ਰਾਵਣ-ਸ੍ਰੀ ਰਾਮ ਤੇ ਹਨੂਮਾਨ-ਰਾਵਣ ਸੰਵਾਦ ਪੇਸ਼ ਕਰਨਗੇ। ਬੱਚਿਆਂ ਲਈ ਤੀਰ-ਕਮਾਨ, ਗਦਾ ਤੇ ਤਲਵਾਰਾਂ ਵਰਗੇ ਖਿਡੌਣੇ ਵੀ ਵੰਡੇ ਜਾਣਗੇ।
📲Get App