🔥 TRENDING મહીસાગરમાં સ્ટેમ્પ કૌભાંડનો પર્દાફાશ:... Ranbir Kapoor's 'Ramayana' Eyes Rs 150... Ramayana Opens to Rs 160 Cr on Day 1,... Sikkim Reports Clean Air Across All Mo... Sikkim CM Briefed on Pending Hill Regi... 13 Cyclists Launch Himalayan Expeditio...
04 Nov 2026•
ગુજરાતી मराठी ਪੰਜਾਬੀ বাংলা
Politics

ਰਾਹੁਲ ਗਾਂਧੀ ਨਾਲ ਮੁਲਾਕਾਤ ''ਤੇ ਬਲਕੌਰ ਸਿੰਘ ਦਾ ਵੱਡਾ ਬਿਆਨ ‎Wednesday, Nov 04, 2026 - 05:48 PM।

✍️ Reporter: Shamsher Singh 🗓 04 Nov 2026, 06:15 PM 👁 11
Share: 💬 WhatsApp 📘 Facebook 𝕏 Post

ਰਾਹੁਲ ਗਾਂਧੀ ਨਾਲ ਮੁਲਾਕਾਤ ''ਤੇ ਬਲਕੌਰ ਸਿੰਘ ਦਾ ਵੱਡਾ ਬਿਆਨ ‎Wednesday, Nov 04, 2026 - 05:48 PM।

ਰਾਹੁਲ ਗਾਂਧੀ ਨਾਲ ਮੁਲਾਕਾਤ ''ਤੇ ਬਲਕੌਰ ਸਿੰਘ ਦਾ ਵੱਡਾ ਬਿਆਨ
‎Wednesday, Nov 04, 2026 - 05:48 PM।
‎
‎ਸ਼ਮਸ਼ੇਰ ਸਿੰਘ ਮਰਾੜ,ਸੰਗਰੂਰ- ਰਾਹੁਲ ਗਾਂਧੀ ਨੇ ਸੰਗਰੂਰ ਰੈਲੀ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਹੋਈ ਮੁਲਾਕਾਤ ਕੀਤੀ । ਇਸ ਮੁਲਾਕਾਤ ਤੋਂ ਬਾਅਦ ਬਲਕੌਰ ਸਿੰਘ ਨੇ ਮੀਡੀਆ ਨੂੰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦਾ ਕੋਈ ਪਹਿਲਾਂ ਤੋਂ ਤੈਅ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਬੜੱਪਣ ਹੈ ਕਿ ਉਨ੍ਹਾਂ ਨੇ ਇਸ ਰੁਝੇਵੇਂ ਭਰੇ ਸਮੇਂ 'ਚੋਂ ਸਮਾਂ ਕੱਢ ਕੇ ਸਾਰੇ ਦਰਸ਼ਕਾਂ ਸਾਹਮਣੇ ਮੈਨੂੰ ਮਾਣ ਦਿੱਤਾ। ਇਸ ਲਈ ਮੈਂ ਉਨ੍ਹਾਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ।
‎ਬਲਕੌਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਸਤਿਕਾਰ ਹੈ, ਕੋਈ ਫਰਕ ਨਹੀਂ ਪੈਂਦਾ ਕੋਈ ਦੂਰ-ਨੇੜੇ ਬੈਠਾ ਹੋਵੇ, ਸਿੱਧੂ ਪਰਿਵਾਰ ਦੇ ਦਿਲ 'ਚ ਉਨ੍ਹਾਂ ਲਈ ਜਗ੍ਹਾ ਹੈ। ਰਾਹੁਲ ਗਾਂਧੀ ਹਮੇਸ਼ਾ ਇੰਨਵੈਸਟੀਗੇਸ਼ਨ ਬਾਰੇ ਜਾਣਕਾਰੀ ਲੈਂਦੇ ਹਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ, ਭਾਵ ਪਰਿਵਾਰ ਦਾ ਧਿਆਨ ਰੱਖਦੇ ਹਨ।
‎
‎ਇਸ ਦੌਰਾਨ ਪੰਜਾਬ ਦੀ ਸਿਆਸਤ 'ਤੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪਹਿਲਾਂ ਪੰਜਾਬ ਦੀ ਸਰਕਾਰ ਪੰਜਾਬ ਦੇ ਲੀਡਰ ਹੀ ਚਲਾਉਂਦੇ ਸਨ। ਇਸ ਤਰ੍ਹਾਂ ਨਹੀਂ ਸੀ ਕਿ ਝਾੜੂ ਵਾਂਗ ਦਿੱਲੀ ਤੋਂ ਦੋ ਲੀਡਰ ਹਰ ਕੈਬਨਿਟ ਨਾਲ ਅਟੈਚ ਕੀਤੇ ਹੋਣ ਅਤੇ 12-12 ਕੋਠੀਆਂ ਦਬਾ ਰੱਖੀਆਂ ਹੋਣ। ਉਨ੍ਹਾਂ ਕਿਹਾ ਕਾਂਗਰਸ 'ਚ ਇਸ ਤਰ੍ਹਾਂ ਨਹੀਂ ਹੋਵੇਗਾ, ਇਹ ਧਰਮ-ਨਿਰਪੱਖ ਪਾਰਟੀ ਹੈ। ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਹੀ ਚਲਾਉਣਗੇ।
📲Get App