🔥 TRENDING रानीगंज के इंस्पेक्टर ने जयदेव नागेश्व... સાંતલપુર નેશનલ હાઇવે નંબર સત્યાવીશ ઉપર... सिगरा पुलिस ने दुष्कर्म एवं ब्लैकमेल क... East Delhi traffic diversions announce... Muslim Leader Shariq Patel to Oversee... Child Killed in Head-On Motorcycle Col...
19 Oct 2026•
ગુજરાતી मराठी ਪੰਜਾਬੀ বাংলা
Entertainment

Tiger Shroff ਫਾਇਰਿੰਗ ਮਾਮਲੇ ''ਚ ਵੱਡੀ ਅਪਡੇਟ ! ਪੁਲਸ ਨੇ PC ''ਚ ਕਰ ''ਤੇ ਵੱਡੇ ਖ਼ੁਲਾਸੇ

✍️ Reporter: Shamsher Singh 🗓 19 Oct 2026, 09:36 PM 👁 19
Share: 💬 WhatsApp 📘 Facebook 𝕏 Post

Tiger Shroff ਫਾਇਰਿੰਗ ਮਾਮਲੇ ''ਚ ਵੱਡੀ ਅਪਡੇਟ ! ਪੁਲਸ ਨੇ PC ''ਚ ਕਰ ''ਤੇ ਵੱਡੇ ਖ਼ੁਲਾਸੇ

Tiger Shroff ਫਾਇਰਿੰਗ ਮਾਮਲੇ ''ਚ ਵੱਡੀ ਅਪਡੇਟ ! ਪੁਲਸ ਨੇ PC ''ਚ ਕਰ ''ਤੇ ਵੱਡੇ ਖ਼ੁਲਾਸੇ
‎Monday, Oct 19, 2026 ।
‎ਐਂਟਰਟੇਨਮੈਂਟ ਡੈਸਕ : ਅਦਾਕਾਰ ਟਾਈਗਰ ਸ਼ਰੌਫ ਦੀ ਗੱਡੀ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਮੁਸਤੈਦੀ ਦਿਖਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੰਬਈ ਪੁਲਸ ਨੇ ਹੋਰਨਾਂ ਸੂਬਿਆਂ ਦੀ ਪੁਲਸ ਨਾਲ ਸਾਂਝਾ ਆਪ੍ਰੇਸ਼ਨ ਚਲਾ ਕੇ ਤਿੰਨਾਂ ਮੁਲਜ਼ਮਾਂ ਨੂੰ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
‎ਡੀ.ਸੀ.ਪੀ. ਰਾਜ ਤਿਲਕ ਰੌਸ਼ਨ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਕ੍ਰਾਈਮ ਬ੍ਰਾਂਚ ਦੀਆਂ 20 ਵਿਸ਼ੇਸ਼ ਟੀਮਾਂ ਦਾ ਗਠਨ ਕਰ ਕੇ ਜਾਂਚ ਆਰੰਭੀ ਗਈ ਸੀ। ਪੁਲਸ ਨੇ ਫੀਲਡ ਵਰਕ, ਸੀ.ਸੀ.ਟੀ.ਵੀ. ਫੁਟੇਜ ਅਤੇ ਟੈਕਨੀਕਲ ਵਿਸ਼ਲੇਸ਼ਣ ਦੀ ਮਦਦ ਨਾਲ ਹਮਲਾਵਰਾਂ ਵੱਲੋਂ ਛੱਡੀ ਗਈ ਬਾਈਕ ਨੂੰ ਅੰਧੇਰੀ ਵੈਸਟ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਕੀਤਾ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲੇ ਵਿੱਚ ਵਰਤੀ ਗਈ ਬਾਈਕ 11 ਸਤੰਬਰ ਨੂੰ ਰਿਤਿਕ ਨਾਮ ਦੇ ਵਿਅਕਤੀ ਨੇ ਖਾਸ ਤੌਰ 'ਤੇ ਖਰੀਦੀ ਸੀ।
‎ਮੁੰਬਈ ਪੁਲਸ ਦੀ ਟੈਕਨੀਕਲ ਜਾਂਚ ਵਿੱਚ ਹਮਲਾਵਰਾਂ ਦੀ ਮੁੰਬਈ ਤੋਂ ਫਰਾਰ ਹੋਣ ਦੀ ਪੂਰੀ ਕੜੀ ਸਾਹਮਣੇ ਆਈ। ਗੋਲੀਬਾਰੀ ਤੋਂ ਬਾਅਦ ਦੋਸ਼ੀ ਲੋਕਲ ਟ੍ਰੇਨ ਰਾਹੀਂ ਬੋਰੀਵਲੀ ਪਹੁੰਚੇ, ਜਿੱਥੋਂ ਰਿਤਿਕ ਨੇ ਐਪ ਰਾਹੀਂ ਕੈਬ ਬੁੱਕ ਕਰਕੇ ਸੂਰਤ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਬਾਅਦ ਮੁਲਜ਼ਮ ਪੁਣੇ-ਜੈਪੁਰ ਐਕਸਪ੍ਰੈੱਸ ਟ੍ਰੇਨ ਵਿੱਚ ਸਵਾਰ ਹੋ ਗਏ। ਮੁੰਬਈ ਪੁਲਸ ਨੇ ਟ੍ਰੇਨ ਦੇ ਡੱਬੇ ਦੀ ਸਟੀਕ ਲੋਕੇਸ਼ਨ ਕੋਟਾ ਪੁਲਸ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਕੋਟਾ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਪੂਰੇ ਆਪ੍ਰੇਸ਼ਨ ਵਿੱਚ ਦਿੱਲੀ, ਗੁਜਰਾਤ ਅਤੇ ਰਾਜਸਥਾਨ ਪੁਲਸ ਨੇ ਮੁੰਬਈ ਪੁਲਿਸ ਦਾ ਪੂਰਾ ਸਹਿਯੋਗ ਕੀਤਾ। ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਦਾ ਕਹਿਣਾ ਹੈ ਕਿ ਕੋਈ ਵੀ ਨਾਬਾਲਗ ਨਹੀਂ ਹੈ।
‎ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ (ਰੇਹਾਨ ਅਤੇ ਫੂਲ ਸਿੰਘ) ਹਰਿਆਣਾ ਦੇ ਸੋਨੀਪਤ ਦੇ ਹਨ ਤੇ ਇੱਕ (ਰਿਤਿਕ) ਬਿਹਾਰ ਦਾ ਰਹਿਣ ਵਾਲਾ ਹੈ। ਰੇਹਾਨ ਤੇ ਫੂਲ ਸਿੰਘ ਮੁੱਖ ਸ਼ੂਟਰ ਸਨ। ਡੀ.ਸੀ.ਪੀ. ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਮੁੰਬਈ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ।
📲Get App