Lifestyle
ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਪਿਆ ਪੰਗਾ! ਯੂਨੀਅਨ ਨੇ ਕਰ ''ਤਾ ਵੱਡਾ ਐਲਾਨ, ਪੜ੍ਹੋ ਪੂਰਾ ਮਾਮਲਾ Sunday, Oct 18, 2026 l

ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਪਿਆ ਪੰਗਾ! ਯੂਨੀਅਨ ਨੇ ਕਰ ''ਤਾ ਵੱਡਾ ਐਲਾਨ, ਪੜ੍ਹੋ ਪੂਰਾ ਮਾਮਲਾ
Sunday, Oct 18, 2026 l
ਚੰਡੀਗੜ੍ਹ (ਸ਼ਮਸ਼ੇਰ) : ਪੀ. ਜੀ.ਆਈ. ’ਚ ਕੰਮ ਕਰ ਰਹੇ ਕਰੀਬ 4 ਹਜ਼ਾਰ ਠੇਕਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਬਕਾਇਆ ਏਰੀਅਰ ਅਤੇ ਹੋਰ ਸੇਵਾ ਸਬੰਧੀ ਮੰਗਾਂ ਨੂੰ ਲੈ ਕੇ ਵਿਵਾਦ ਮੁੜ ਭਖ ਗਿਆ ਹੈ। ਪੀ. ਜੀ. ਆਈ. ਕੰਟਰੈਕਟ ਵਰਕਰ ਯੂਨੀਅਨ-598 ਨੇ ਦੋਸ਼ ਲਾਇਆ ਹੈ ਕਿ ਮੁਲਾਜ਼ਮਾਂ ਦੀਆਂ ਕਈ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਮੰਗਾਂ ਦੇ ਹੱਲ ਲਈ ਸਮਾਂ-ਸੀਮਾ ਤੈਅ ਨਾ ਕੀਤੀ ਤਾਂ 24 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ’ਚ ਹੜਤਾਲ ਦਾ ਨੋਟਿਸ ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ। ਯੂਨੀਅਨ ਦੀ ਕਾਰਜਕਾਰਣੀ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਕੁਮਾਰ ਮੁੰਜਾਲ ਦੀ ਅਗਵਾਈ ਹੇਠ ਹੋਈ। ਇਸ ’ਚ ਸਫ਼ਾਈ ਕਰਮਚਾਰੀਆਂ, ਹਸਪਤਾਲ ਅਟੈਂਡੈਂਟਾਂ, ਰਸੋਈ ਵਿਭਾਗ ਦੇ ਮੁਲਾਜ਼ਮਾਂ ਅਤੇ ਹੋਰ ਠੇਕਾ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ।
ਯੂਨੀਅਨ ਨੇ ਹਸਪਤਾਲ ਅਟੈਂਡੈਂਟਾਂ ਦੇ 2025-26 ਦੇ ਚਾਰ ਮਹੀਨਿਆਂ ਦੇ ਬਕਾਇਆ ਡੀ. ਸੀ. ਰੇਟ ਏਰੀਅਰ ਅਤੇ ਰਸੋਈ ਵਿਭਾਗ ਦੇ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖ਼ਾਹ ਵਿੱਚੋਂ ਕੀਤੀ ਕਥਿਤ ਕਟੌਤੀ ਦੀ ਰਕਮ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ। ਰਸੋਈ ਕਰਮਚਾਰੀਆਂ ਦੇ 2026-27 ਦੇ ਦੋ ਮਹੀਨਿਆਂ ਦੇ ਏਰੀਅਰ ਦਾ ਭੁਗਤਾਨ ਵੀ ਲਟਕਿਆ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੇ ਈ. ਪੀ. ਐੱਫ. ’ਚ ਕਥਿਤ ਗੜਬੜੀਆਂ, ਪੁਰਾਣੇ ਰਿਲੀਵਰ ਕਰਮਚਾਰੀਆਂ ਦੀ ਡਿਊਟੀ, ਨਵੀਆਂ ਭਰਤੀਆਂ ਦੀ ਜਾਂਚ, ਡਿਊਟੀ ਰੋਸਟਰ, ਤਨਖ਼ਾਹ ਸਲਿੱਪਾਂ, ਵਰਦੀਆਂ ਅਤੇ ਛੁੱਟੀਆਂ ਸਬੰਧੀ ਸਮੱਸਿਆਵਾਂ ’ਤੇ ਵੀ ਚਰਚਾ ਹੋਈ। ਯੂਨੀਅਨ ਨੇ ਕਿਹਾ ਕਿ ਮੰਗਾਂ ਦਾ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।