🔥 ट्रेंडिंग জোড়াসাঁকো বিধায়ক বিজয় ওঝা: পুজো দখল... जोताया ग्राम पंचायत में सरपंच पद के उम... इटावा के पास उदयपुर गांव में बच्चा उठा... ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ '... প্রার্থী তালিকা শীঘ্রই প্রকাশ, মেয়র ন... करौली के माथुर स्टेडियम में लगीं 40 नई...
24 अक्टू. 2026•
ગુજરાતી मराठी ਪੰਜਾਬੀ বাংলা
विदेश

ਜੰਗ ਦੇ ਮੈਦਾਨ 'ਚ ਫੇਲ੍ਹ ਹੋਇਆ Starlink ! ਕਈ ਫ਼ੌਜੀ ਮਿਸ਼ਨ ਹੋਏ ਰੱਦ

✍️ रिपोर्टर: Shamsher Singh 🗓 24 अक्टू. 2026, 12:26 PM 👁 21
शेयर करें: 💬 WhatsApp 📘 Facebook 𝕏 Post

ਜੰਗ ਦੇ ਮੈਦਾਨ 'ਚ ਫੇਲ੍ਹ ਹੋਇਆ Starlink ! ਕਈ ਫ਼ੌਜੀ ਮਿਸ਼ਨ ਹੋਏ ਰੱਦ

ਜੰਗ ਦੇ ਮੈਦਾਨ 'ਚ ਫੇਲ੍ਹ ਹੋਇਆ Starlink ! ਕਈ ਫ਼ੌਜੀ ਮਿਸ਼ਨ ਹੋਏ ਰੱਦ
‎Saturday, Oct 24, 2026।
‎
‎
‎ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਦੇ ਬਾਵਜੂਦ ਕਿ ਐਲਨ ਮਸਕ ਨੇ ਯੂਕ੍ਰੇਨ 'ਚ ਸਟਾਰਲਿੰਕ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ, ਯੂਕ੍ਰੇਨੀ ਫ਼ੌਜ ਨੂੰ ਅਜੇ ਵੀ ਕਮਿਊਨੀਕੇਸ਼ਨ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕ੍ਰੇਨ ਦੇ ਰੱਖਿਆ ਮੰਤਰਾਲਾ ਨਾਲ ਜੁੜੇ ਸੂਤਰਾਂ ਮੁਤਾਬਕ, 161 ਕਿਲੋਮੀਟਰ ਪ੍ਰਤੀ ਘੰਟਾ (100 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਉੱਡਣ ਵਾਲੇ ਡਰੋਨਾਂ ਦਾ ਸੰਪਰਕ ਟੁੱਟਣ ਦੀਆਂ ਘਟਨਾਵਾਂ ਦਰਜ ਕੀਤੀਆਂ ਜਾ ਰਹੀਆਂ ਹਨ। ਕੁਝ ਮਾਮਲਿਆਂ 'ਚ ਸੰਪਰਕ 10 ਤੋਂ 20 ਸੈਕਿੰਡ ਤੱਕ ਵੀ ਟੁੱਟ ਰਿਹਾ ਹੈ, ਜਿਸ ਕਰ ਕੇ ਕਈ ਫੌਜੀ ਮੁਹਿੰਮਾਂ ਨੂੰ ਰੱਦ ਕਰਨਾ ਪਿਆ। ਇਸ ਨਾਲ ਰੂਸੀ ਹਮਲਿਆਂ ਨੂੰ ਰੋਕਣ ਅਤੇ ਫੌਜੀ ਕਾਰਵਾਈਆਂ ਨੂੰ ਅੰਜਾਮ ਦੇਣ 'ਚ ਪ੍ਰੇਸ਼ਾਨੀ ਹੋ ਰਹੀ ਹੈ। ਯੂਕ੍ਰੇਨ ਦਾ ਕਹਿਣਾ ਹੈ ਕਿ ਪਾਬੰਦੀਆਂ ਪੂਰੀ ਤਰ੍ਹਾਂ ਹਟਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
‎ਸਟਾਰਲਿੰਕ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਾਲੇ ਰੂਸ ਦੇ ਖ਼ਿਲਾਫ਼ ਯੂਕ੍ਰੇਨੀ ਹਮਲਿਆਂ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਯੂਕ੍ਰੇਨ ਰੂਸੀ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਤੇਲ ਤੋਂ ਹੋਣ ਵਾਲੀ ਕਮਾਈ ਰੂਸ ਦੀ ਜੰਗੀ ਮੁਹਿੰਮ ਨੂੰ ਵਿੱਤੀ ਮਦਦ ਦਿੰਦੀ ਹੈ। ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਗਲੋਬਲ ਕੀਮਤਾਂ ’ਤੇ ਦਬਾਅ ਪੈਂਦਾ ਹੈ। ਜ਼ੇਲੈਂਸਕੀ ਅਨੁਸਾਰ, ਅਮਰੀਕਾ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨਾ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਵਾਸ਼ਿੰਗਟਨ ਵੱਲੋਂ ਰੂਸੀ ਤੇਲ ’ਤੇ ਕੁਝ ਪਾਬੰਦੀਆਂ ਵਿਚ ਰਾਹਤ ਅਤੇ ਰੂਸੀ ਡੀਜ਼ਲ ਦਰਾਮਦ ਨਾਲ ਸਬੰਧਤ ਕਦਮਾਂ ਨੇ ਵੀ ਕੀਵ ਦੀ ਨਾਰਾਜ਼ਗੀ ਵਧਾਈ ਹੈ।
📲Get App