🔥 ट्रेंडिंग मुरादनगर के HLM कॉलेज में आयोजित तीन द... અરવલ્લી પોલીસ દ્વારા શામળાજી આશ્રમ નજી... ಹೊಸೂರು ಸಿದ್ದಾಪುರದಲ್ಲಿ ಮಹರ್ಷಿ ವಾಲ್ಮೀಕಿ... भवठडी में बीडिसी चुनाव प्रचार: घर-घर ज... ਬਠਿੰਡਾ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ 2.66... पंचायत राज चुनाव-2026 के मद्देनजर मानप...
26 अक्टू. 2026•
ગુજરાતી मराठी ਪੰਜਾਬੀ বাংলা
अपराध

ਪੰਜਾਬ ''ਚ ਪੈ ਗਈ RAID! ਨਸ਼ਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦਾ ਐਕਸ਼ਨ ਤੇਜ਼

✍️ रिपोर्टर: Shamsher Singh 🗓 26 अक्टू. 2026, 08:05 PM 👁 17
शेयर करें: 💬 WhatsApp 📘 Facebook 𝕏 Post

ਪੰਜਾਬ ''ਚ ਪੈ ਗਈ RAID! ਨਸ਼ਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦਾ ਐਕਸ਼ਨ ਤੇਜ਼

ਪੰਜਾਬ ''ਚ ਪੈ ਗਈ RAID! ਨਸ਼ਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦਾ ਐਕਸ਼ਨ ਤੇਜ਼
‎Monday, Oct 26, 2026।
‎ਖੰਨਾ (need24): ਮਾਨਸਾ ਵਿਚ ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਮਗਰੋਂ ਕੇਂਦਰੀ ਏਜੰਸੀਆਂ ਵੀ ਨਸ਼ਿਆਂ ਵਿਰੁੱਧ ਐਕਸ਼ਨ ਮੋਡ ਵਿਚ ਆ ਗਈਆਂ ਹਨ। ਮਾਨਸਾ ਵਿਚ ਪਹਿਲਾਂ ਤੋਂ ਹੀ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲੈ ਕੇ ਸੀ. ਬੀ. ਆਈ. ਵੱਲੋਂ ਕਾਰਵਾਈ ਜਾਰੀ ਹੈ, ਉੱਥੇ ਹੀ ਅੱਜ ਖੰਨਾ ਅਤੇ ਫ਼ਤਿਹਗੜ੍ਹ ਸਾਹਿਬ ਵਿਚ ਕੁਝ ਨਸ਼ਾ ਛੁਡਾਊ ਕੇਂਦਰਾਂ ਤੇ ਹਸਪਤਾਲਾਂ 'ਤੇ ਕੇਂਦਰੀ ਏਜੰਸੀਆਂ ਨੇ ਛਾਪਾ ਮਾਰਿਆ ਹੈ।
‎
‎ਜਾਣਕਾਰੀ ਮੁਤਾਬਕ, ਅੱਜ ਸ਼ਾਮ ਨੂੰ ਕੇਂਦਰੀ ਏਜੰਸੀਆਂ ਖਮਾਣੋ ਦੇ ਕੁਝ ਨਸ਼ਾ ਛੁਡਾਊ ਕੇਂਦਰਾਂ ਤੇ ਹਸਪਤਾਲਾਂ ਵਿਚ ਪਹੁੰਚੀਆਂ ਤੇ ਚੈਕਿੰਗ ਸ਼ੁਰੂ ਕੀਤੀ। ਫ਼ਿਲਹਾਲ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਖ਼ਬਰ ਲਿਖੇ ਜਾਣ ਤਕ ਇਨ੍ਹਾਂ ਥਾਵਾਂ 'ਤੇ ਕੇਂਦਰੀ ਏਜੰਸੀਆਂ ਵੱਲੋਂ ਚੈਕਿੰਗ ਜਾਰੀ ਸੀ।
📲Get App