🔥 TRENDING mathura वृंदावन में श्रद्धालुओं की सेह... 20 लाख से बढ़कर 30 लाख से अधिक पहुंच ग... બાબરા તાલુકાના ફુલઝર ગામમાં ફરી સિંહો... J&K Lieutenant Governor Urges Youth Ta... New Ministers to be Sworn In at Jammu... Ghulam Nabi Azad Counters Farooq Abdul...
25 Oct 2026•
ગુજરાતી मराठी ਪੰਜਾਬੀ বাংলা
Crime

Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ।

✍️ Reporter: Shamsher Singh 🗓 25 Oct 2026, 10:28 PM 👁 16
Share: 💬 WhatsApp 📘 Facebook 𝕏 Post

Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ।

Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ।
‎
‎25 oct 2026,ਲੁਧਿਆਣਾ ਦੇ ਦੋਰਾਹਾ ਇਲਾਕੇ ਵਿੱਚ ਇੱਕ ਹੋਮਗਾਰਡ ਜਵਾਨ ਵੱਲੋਂ ਨਕਲੀ IPS ਅਫ਼ਸਰ ਬਣ ਕੇ ਢਾਬੇ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ IPS ਅਫ਼ਸਰ ਦੀ ਵਰਦੀ ਪਾ ਕੇ ਬੁਲੇਟ ਮੋਟਰਸਾਈਕਲ 'ਤੇ ਢਾਬੇ ਪਹੁੰਚਿਆ ਅਤੇ ਦੇਰ ਰਾਤ ਤੱਕ ਢਾਬਾ ਖੋਲ੍ਹਣ ਨੂੰ ਲੈ ਕੇ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗ ਪਿਆ।
‎ਇਸ ਦੌਰਾਨ ਉਸ ਨੇ ਮੁਲਾਜ਼ਮਾਂ ਨੂੰ ਥੱਪੜ ਮਾਰੇ ਅਤੇ ਗਾਲੀ-ਗਲੋਚ ਵੀ ਕੀਤੀ।
‎
‎ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਚੋਮੋ ਦਾ ਰਹਿਣ ਵਾਲਾ ਹੈ। ਉਹ ਪੰਜਾਬ ਹੋਮਗਾਰਡ ਵਿੱਚ ਜਵਾਨ ਵਜੋਂ ਤਾਇਨਾਤ ਹੈ। ਪਹਿਲਾਂ ਉਸ ਦੀ ਡਿਊਟੀ ਜੇਲ੍ਹ ਗਾਰਦ ਵਿੱਚ ਸੀ, ਪਰ ਕਰੀਬ 20 ਦਿਨ ਪਹਿਲਾਂ ਉਸ ਦਾ ਤਬਾਦਲਾ ਸਰਕਾਰੀ ਰੇਲਵੇ ਪੁਲਿਸ (GRP) ਵਿੱਚ ਹੋਇਆ ਸੀ। ਇਸ ਵੇਲੇ ਉਹ ਦੋਰਾਹਾ ਰੇਲਵੇ ਪੁਲਿਸ ਚੌਕੀ ਵਿੱਚ ਤਾਇਨਾਤ ਸੀ।
‎
‎ਬੁਲੇਟ 'ਤੇ ਆਇਆ ਤੇ ਢਾਬੇ ਦੇ ਮੁਲਾਜ਼ਮਾਂ 'ਤੇ ਝਾੜਨ ਲੱਗਾ ਰੋਅਬ
‎
‎ਸ਼ੁੱਕਰਵਾਰ ਰਾਤ ਅਮਰਜੀਤ ਸਿੰਘ IPS ਅਫ਼ਸਰ ਦੀ ਨਕਲੀ ਵਰਦੀ ਪਾ ਕੇ ਬੁਲੇਟ ਮੋਟਰਸਾਈਕਲ 'ਤੇ ਦੋਰਾਹਾ ਦੇ ਜੀਟੀ ਰੋਡ ਸਥਿਤ '3 ਜੇ ਢਾਬੇ' 'ਤੇ ਪਹੁੰਚਿਆ। ਉੱਥੇ ਉਸ ਨੇ ਮੁਲਾਜ਼ਮਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇੰਨੀ ਰਾਤ ਤੱਕ ਢਾਬਾ ਕਿਸ ਨਿਯਮ ਤਹਿਤ ਖੋਲ੍ਹਿਆ ਹੋਇਆ ਹੈ।
‎ਪੁਲਿਸ ਮੁਤਾਬਕ ਮੁਲਜ਼ਮ ਨੇ IPS ਅਫ਼ਸਰ ਦੀ ਨਕਲੀ ਵਰਦੀ ਸਿਲਵਾਈ ਹੋਈ ਸੀ ਅਤੇ ਉਹ ਅਕਸਰ ਇਸ ਨੂੰ ਪਾ ਕੇ ਇਲਾਕੇ ਵਿੱਚ ਲੋਕਾਂ ਅਤੇ ਦੁਕਾਨਦਾਰਾਂ 'ਤੇ ਰੋਅਬ ਪਾਉਂਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ਵਿੱਚੋਂ ਨਕਲੀ IPS ਵਰਦੀ ਵੀ ਬਰਾਮਦ ਕੀਤੀ ਗਈ ਹੈ। ਦੋਰਾਹਾ ਥਾਣਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
📲Get App