🔥 ट्रेंडिंग गोंदिया में पुलिस वाहन की टक्कर से तीन... कलेक्टर ने संविधान दिवस पर संविधान की... મુખ્યમંત્રી ભૂપેન્દ્રભાઈ પટેલે સેન્ટ્ર... મટોડા GIDC નજીક ગમખ્વાર અકસ્માત: ટ્રકન... ચરલ ગામે સાણંદ તાલુકા ભરવાડ સમાજ નુ સ્... केरल की डेयरी स्टार्टअप ने सपने को साक...
26 नव. 2026•
ગુજરાતી मराठी ਪੰਜਾਬੀ বাংলা
राजनीति

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਬਠਿੰਡਾ ਵਿੱਚ ਕੱਢਿਆ ‘ਇਨਸਾਫ਼ ਮਾਰਚ

✍️ रिपोर्टर: Shamsher Singh 🗓 26 नव. 2026, 12:43 PM 👁 34
यहाँ देखें: ▶️ YouTube
शेयर करें: 💬 WhatsApp 📘 Facebook 𝕏 Post

’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਬਠਿੰਡਾ ਵਿੱਚ ਕੱਢਿਆ ‘ਇਨਸਾਫ਼ ਮਾਰਚ’
‎ਬਠਿੰਡਾ, 26 ਨਵੰਬਰ 2026: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਧ ਰਿਹਾ ਗੈਂਗਸਟਰਵਾਦ, ਵਪਾਰੀਆਂ ਵਿੱਚ ਡਰ ਦਾ ਮਾਹੌਲ ਅਤੇ ਖੇਤੀਬਾੜੀ ਮੰਡੀਆਂ ਵਿੱਚ ਅਸੁਰੱਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ।ਇੱਥੇ ਕਾਂਗਰਸ ਵੱਲੋਂ ਕੱਢੇ ਗਏ ‘ਇਨਸਾਫ਼ ਮਾਰਚ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਪਾਰਟੀ ਨੇ ਇਸ ਮਾਰਚ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਸੀ ਅਤੇ ਇਸ ਦੀ ਅਗਲੀ ਲੜੀ ਤਹਿਤ 27 ਨਵੰਬਰ ਨੂੰ ਲੁਧਿਆਣਾ ਦੇ ਆਤਮ ਨਗਰ ਇਲਾਕੇ ਵਿੱਚ ਪ੍ਰੋਗਰਾਮ ਕੀਤਾ ਜਾਵੇਗਾ।
📲Get App