🔥 TRENDING ભુજ-ખાવડા માર્ગ પર ગમખ્વાર અકસ્માત બાદ... दौड़, खो-खो और म्यूजिकल चेयर प्रतियोगि... दिग्गजो ं के प्रचार के बाद भी भाजपा को... van nhi dii hospital valo naa 🥺 बलिया-छपरा रेलखंड पर लगातार पत्थरबाजी,... ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ...
22 Nov 2026•
ગુજરાતી मराठी ਪੰਜਾਬੀ বাংলা
Religion

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਜੋੜ ਮੇਲਾ ਸ਼ੁਰੂ

✍️ Reporter: Shamsher Singh 🗓 22 Nov 2026, 07:33 PM 👁 15
Share: 💬 WhatsApp 📘 Facebook 𝕏 Post

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਜੋੜ ਮੇਲਾ ਸ਼ੁਰੂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਜੋੜ ਮੇਲਾ ਸ਼ੁਰੂ
‎Sunday, Nov 22, 2026।
‎ਸੁਲਤਾਨਪੁਰ ਲੋਧੀ ( ਸ਼ਮਸ਼ੇਰ ਸਿੰਘ ਮਰਾੜ)-ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਰਹਿਬਰ ਸਾਹਿਬ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਅੱਜ ਤੋਂ ਹੀ ਪੁੱਜੀਆਂ ਭਾਰੀ ਗਿਣਤੀ ਸੰਗਤਾਂ ਨਾਲ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਹੀ ਦੂਰ-ਦੁਰਾਡੇ ਤੋਂ ਸੰਗਤਾਂ ਗੱਡੀਆਂ ਕਾਰਾਂ, ਜੀਪਾਂ ਰਾਹੀਂ ਗੁਰਦੁਆਰਾ ਬੇਰ ਸਾਹਿਬ ਲਈ ਪੁੱਜ ਰਹੀਆਂ ਸਨ, ਜਿਨ੍ਹਾਂ ਨੂੰ ਪਾਰਕਿੰਗ ਲਈ ਕਾਫ਼ੀ ਜੱਦੋ-ਜ਼ਹਿਦ ਕਰਨੀ ਪਈ। ਟਰੈਫਿਕ ਕੰਟਰੋਲ ਕਰਨ ਲਈ ਅੱਜ ਸਵੇਰ ਤੋਂ ਦੁਪਹਿਰ ਤੱਕ ਪੁਲਸ ਦਾ ਕੋਈ ਵੀ ਚੰਗੇ ਪ੍ਰਬੰਧ ਨਾ ਹੋਣ ਕਾਰਨ ਸੰਗਤਾਂ ਜਾਮ ਵਿਚ ਲੰਮਾ ਸਮਾਂ ਫਸੀਆਂ ਰਹੀਆਂ।
‎ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵੀ ਵੱਖ-ਵੱਖ ਥਾਵਾਂ ਤੋਂ ਪੈਦਲ ਯਾਤਰਾ ਅਤੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇ ਅਤੇ ਸੰਗਤਾਂ ਨਤਮਸਤਕ ਹੋ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਗੁਰਦੁਆਰਾ ਬੇਰ ਸਾਹਿਬ ਦਰਬਾਰ ਅੰਦਰ ਅਤੇ ਦਰਸ਼ਨੀ ਡਿਊੜੀ ਤੋਂ ਮੁੱਖ ਰਸਤੇ ਵਿਚ ਫੁੱਲਾਂ ਨਾਲ ਸ਼ਰਧਾਲੂਆਂ ਵੱਲੋਂ ਕੀਤੀ ਮਨਮੋਹਣੀ ਸਜਾਵਟ ਵੇਖ ਕੇ ਸੰਗਤਾਂ ਨੇ ਦਰਬਾਰ ਦੇ ਬਾਹਰ ਖੂਬ ਸੈਲਫੀਆਂ ਕੀਤੀਆਂ। ਇਸ ਸਮੇ ਵੱਖ ਵੱਖ ਪਿੰਡਾਂ ਤੇ ਦੂਜੇ ਸ਼ਹਿਰਾਂ ਤੋਂ ਸਜਾਏ ਨਗਰ ਕੀਰਤਨ ਅਤੇ ਪੈਦਲ ਯਾਤਰਾਵਾਂ ਗੁਰਦੁਆਰਾ ਬੇਰ ਸਾਹਿਬ ਪੁੱਜ ਰਹੀਆਂ ਹਨ। ਵੱਡੀ ਗਿਣਤੀ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ।
‎ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੰਦਰ ਸਜੇ ਅੱਜ ਦੇ ਦੀਵਾਨ ਵਿਚ ਬੇਰ ਸਾਹਿਬ ਦੇ ਹਜੂਰੀ ਰਾਗੀ ਭਾਈ ਕੰਵਲਜੀਤ ਸਿੰਘ, ਭਾਈ ਜੁਝਾਰ ਸਿੰਘ ਰਾਗੀ ਬੇਰ ਸਾਹਿਬ, ਭਾਈ ਦਿਲਬਾਗ ਸਿੰਘ ਪ੍ਰਧਾਨ ਰਾਗੀ ਸਭਾ, ਭਾਈ ਰੋਬਿਨਜੀਤ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਸੰਤੋਖ ਸਿੰਘ, ਭਾਈ ਗੁਰਪ੍ਰੀਤ ਸਿੰਘ ਆਦਿ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਅਰਦਾਸ ਕੀਤੀ।
📲Get App